ਫੁਰਸਤ ਦੇ ਪਲਾਂ 'ਚ ਕੌਰ-ਬੀ, ਸਵਿਮਿੰਗ ਪੂਲ ਵਾਲੀ ਵੀਡੀਓ ਵਾਇਰਲ 

Written by  Rupinder Kaler   |  October 29th 2018 10:01 AM  |  Updated: October 29th 2018 10:01 AM

ਫੁਰਸਤ ਦੇ ਪਲਾਂ 'ਚ ਕੌਰ-ਬੀ, ਸਵਿਮਿੰਗ ਪੂਲ ਵਾਲੀ ਵੀਡੀਓ ਵਾਇਰਲ 

'ਮਹਾਰਾਣੀ' ਗਾਣੇ ਤੋਂ ਬਾਅਦ ਕੌਰ-ਬੀ ਹੁਣ ਫੁਰਸਤ ਦੇ ਪਲ ਬਿਤਾ ਰਹੀ ਹੈ । ਕੌਰ-ਬੀ ਇਹਨਾਂ ਫੁਰਸਤ ਦੇ ਪਲਾਂ ਦਾ ਖੂਬ ਅਨੰਦ ਮਾਣ ਰਹੀ ਹੈ । ਕੌਰ-ਬੀ ਜਿਸ ਦਿਨ ਥੋੜੀ ਫਰੀ ਹੁੰਦੀ ਹੈ, ਉਸ ਦਿਨ ਉਹ ਜਾਂ ਤਾਂ ਘੁੰਮਣ ਜਾਂਦੀ ਹੈ ਜਾਂ ਫਿਰ ਕੋਈ ਸੋਫਟ ਗੀਤ ਸੁਣ ਕੇ ਪੂਰਾ ਦਿਨ ਗੁਜ਼ਾਰਦੀ ਹੈ । ਇਹ ਸਭ ਅਸੀਂ ਖੁਦ ਨਹੀਂ ਕਹਿ ਰਹੇ ਬਲਕਿ ਖੁਦ ਕੌਰ-ਬੀ ਕਹਿੰਦੀ ਹੈ । ਕੌਰ-ਬੀ ਨੇ ਇਸ ਸਭ ਦਾ ਖੁਲਾਸਾ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਕੀਤਾ ਹੈ ।

ਹੋਰ ਵੇਖੋ : ਆਪਣੇ ਰਿਸ਼ਤੇ ‘ਚ ਇੱਕ ਕਦਮ ਹੋਰ ਵਧੇ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ

https://www.instagram.com/p/BpcK0AIH3ZT/?taken-by=kaurbmusic

ਕੌਰ-ਬੀ ਨੇ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ ।ਵੀਡਿਓ ਵਿੱਚ ਕੌਰ-ਬੀ ਸਵਿਮਿੰਗ ਪੂਲ ਦੇ ਪਾਣੀ ਵਿੱਚ ਪੈਰ ਡੁਬੋ ਕੇ ਬੈਠੀ ਹੈ, ਪਿਛੇ ਕੌਰ-ਬੀ ਦਾ ਹਿੰਦੀ ਗਾਣਾ ਵੱਜ ਰਿਹਾ ਹੈ । ਵੀਡੀਓ ਵਿੱਚ ਕੌਰ-ਬੀ ਪਾਣੀ ਵਿੱਚ ਅਠਕੇਲੀਆਂ ਕਰਦੀ ਹੋਈ ਦਿਖਾਈ ਦੇ ਰਹੀ ਹੈ । ਕੌਰ-ਬੀ ਦੀ ਇਹ ਵੀਡਿਓ ਦੋ ਲੱਖ ਦੇ ਲਗਭਗ ਲੋਕ ਵੇਖ ਚੁੱਕੇ ਹਨ ਤੇ ਇਸ ਵੀਡਿਓ 'ਤੇ ਕਮੈਂਟ ਵੀ ਆ ਰਹੇ ਹਨ । ਲੋਕਾਂ ਨੂੰ ਕੌਰ-ਬੀ ਦੀ ਇਹ ਅਦਾ ਵੀ ਕਾਫੀ ਪਸੰਦ ਆ ਰਹੀ ਹੈ ।ਲੋਕ ਕੌਰ-ਬੀ ਦੇ ਨਾਲ ਨਾਲ ਉਸ ਦੇ ਗਾਣਿਆਂ ਦੀ ਕਾਫੀ ਤਾਰੀਫ ਕਰ ਰਹੇ ਹਨ ।

ਹੋਰ ਵੇਖੋ :ਪ੍ਰਿਯੰਕਾ ਦੇ ਵਿਆਹ ਦੀ ਡ੍ਰੈੱਸ ਦੀ ਕੀਮਤ ਸੁਣ ਕੇ ਉੱਡ ਜਾਣਗੇ ਹੋਸ਼ ਦੇਖੋ ਤਸਵੀਰਾਂ

kaur-b kaur-b

ਕੌਰ-ਬੀ ਜਿਸ ਗਾਣੇ 'ਤੇ ਆਪਣੀਆਂ ਅਦਾਵਾਂ ਬਿਖੇਰ ਰਹੀ ਹੈ ਉਸ ਗਾਣੇ ਵਿੱਚ ਇੱਕ ਪ੍ਰੇਮਿਕਾ ਨੂੰ ਉਸ ਦੇ ਪ੍ਰੇਮੀ ਦਾ ਇੰਤਜ਼ਾਰ ਹੈ । ਇਸ ਗੀਤ ਵਿੱਚ ਪ੍ਰੇਮਿਕਾ ਦੱਸਦੀ ਹੈ ਕਿ ਉਸ ਨੇ ਉਸ ਤੋਂ ਬਗੈਰ ਬਹੁਤ ਸਾਰੀਆਂ ਰਾਤਾਂ ਇਕੱਲੀ ਨੇ ਬਿਤਾਈਆਂ ਹਨ ਪਰ ਹੁਣ ਉਸ ਤੋਂ ਹੋਰ ਇੰਤਜ਼ਾਰ ਨਹੀਂ ਹੁੰਦਾ । ਭਾਵੇ ਕੌਰ–ਬੀ ਦਾ ਇਹ ਗਾਣਾ ਲੋਕਾਂ ਲਈ ਸੀ ਪਰ ਜਿਸ ਤਰ੍ਹਾਂ ਕੌਰ-ਬੀ ਇਸ ਗਾਣੇ ਦਾ ਅਨੰਦ ਮਾਣ ਰਹੀ ਹੈ, ਲੱਗਦਾ ਹੈ ਕਿ ਕੌਰ-ਬੀ ਨੂੰ ਵੀ ਕਿਸੇ ਦਾ ਇੰਤਜ਼ਾਰ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network