KBC 13: ਨੇਤਰਹੀਣ ਹਿਮਾਨੀ ਬੁੰਦੇਲਾ ਬਣੀ ਇਸ ਸੀਜ਼ਨ ਦੀ ਪਹਿਲੀ ਕਰੋੜਪਤੀ, ਕੀ ਜਿੱਤ ਪਾਉ 7 ਕਰੋੜ ਰੁਪਏ ?

Written by  Lajwinder kaur   |  August 26th 2021 05:40 PM  |  Updated: August 26th 2021 05:41 PM

KBC 13: ਨੇਤਰਹੀਣ ਹਿਮਾਨੀ ਬੁੰਦੇਲਾ ਬਣੀ ਇਸ ਸੀਜ਼ਨ ਦੀ ਪਹਿਲੀ ਕਰੋੜਪਤੀ, ਕੀ ਜਿੱਤ ਪਾਉ 7 ਕਰੋੜ ਰੁਪਏ ?

ਟੀਵੀ ਜਗਤ ਦਾ ਚਰਚਿਤ ਸ਼ੋਅ ‘ਕੌਣ ਬਣੇਗਾ ਕਰੋੜਪਤੀ ਸੀਜ਼ਨ-13 (Kaun Banega Crorepati) ਲਗਾਤਾਰ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਹੁਣ ਸ਼ੋਅ ਨਾਲ ਜੁੜੀ ਇੱਕ ਵੱਡੀ ਖਬਰ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ।

ਹੋਰ ਪੜ੍ਹੋ : ਅੰਬਰਦੀਪ ਸਿੰਘ ਨੇ ਵੀ ਆਪਣੀ ਫ਼ਿਲਮ ‘ਸੌਂਕਣ ਸੌਂਕਣੇ’ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ, ਇਸ ਦਿਨ ਐਮੀ-ਸਰਗੁਣ-ਨਿਮਰਤ ਦੀ ਜੋੜੀ ਨਜ਼ਰ ਆਵੇਗੀ ਵੱਡੇ ਪਰਦੇ ‘ਤੇ

inside imge of amitabh bachchan Image Source: twitter.com/SonyTV

ਜੀ ਹਾਂ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ (Amitabh Bachchan) ਦੇ ਸ਼ੋਅ ਦੇ ਇਸ ਸੀਜ਼ਨ ਨੂੰ ਪਹਿਲਾ ਕਰੋੜਪਤੀ ਮਿਲਿਆ ਹੈ। ਆਗਰਾ (ਉੱਤਰ ਪ੍ਰਦੇਸ਼) ਦੀ ਨੇਤਰਹੀਣ ਪ੍ਰਤੀਯੋਗੀ ਹਿਮਾਨੀ ਬੁੰਦੇਲਾ (Himani Bundela) ਨੇ ਸਾਰੇ ਪ੍ਰਸ਼ਨਾਂ ਦੇ ਸਹੀ ਉੱਤਰ ਦੇ ਕੇ 1 ਕਰੋੜ ਦੀ ਕਮਾਈ ਕੀਤੀ ਹੈ ਅਤੇ ਹੁਣ ਉਹ 7 ਕਰੋੜ ਰੁਪਏ ਦੇ ਪ੍ਰਸ਼ਨ ਦੇ ਨਾਲ ਅੱਗੇ ਵੱਧ ਰਹੀ ਹੈ। ਅਮਿਤਾਭ ਬੱਚਨ ਨੇ ਹਿਮਾਨੀ ਨੂੰ 1 ਕਰੋੜ ਜਿੱਤਣ 'ਤੇ ਵਧਾਈ ਦਿੱਤੀ ਅਤੇ ਹਿਮਾਨੀ ਵੀ ਬਹੁਤ ਉਤਸ਼ਾਹਿਤ ਨਜ਼ਰ ਆਈ।

ਹੋਰ ਪੜ੍ਹੋ : ਗੀਤਾ ਬਸਰਾ ਆਪਣੇ ਪੁੱਤਰ ਨੂੰ ਲੋਰੀ ਦੇ ਕੇ ਸੁਲਾਉਂਦੀ ਆਈ ਨਜ਼ਰ, ਧੀ ਹਿਨਾਇਆ ਹੀਰ ਵੀ ਆਪਣੀ ਮੰਮੀ ਨੂੰ ਕਾਪੀ ਕਰਦੀ ਆਈ ਨਜ਼ਰ, ਦੇਖੋ ਵੀਡੀਓ

inside image of himani bhundela Image Source: twitter.com/SonyTV

ਹੁਣ ਸਭ ਦੀਆਂ ਨਜ਼ਰ 7 ਕਰੋੜ ਰੁਪਏ ਵਾਲੇ ਸਵਾਲ ਉੱਤੇ ਟਿਕੀਆਂ ਹੋਈਆਂ ਨੇ। ਕੀ ਹਿਮਾਨੀ 7 ਕਰੋੜ ਰੁਪਏ ਜਿੱਤਣ ਲਈ 16 ਪ੍ਰਸ਼ਨ ਦਾ ਸਹੀ ਉੱਤਰ ਦੇ ਕੇ ਇਹ ਇਨਾਮਾ ਰਾਸ਼ੀ ਜਿੱਤ ਪਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਹ ਸ਼ੋਅ ਲੰਬੇ ਅਰਸੇ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network