
Sequel of superhit Film 'Teri Miharbaniyaan',: ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕੇਸੀ ਬੋਕਾਡੀਆ 80 ਅਤੇ 90 ਦੇ ਦਸ਼ਕ ਵਿੱਚ ਕਈ ਸੁਪਰਹਿੱਟ ਫਿਲਮਾਂ ਬਣਾਈਆਂ ਸਨ। ਇਨ੍ਹਾਂ ਵਿੱਚੋਂ ਹੀ ਇੱਕ ਫਿਲਮ ਹੈ 'ਤੇਰੀ ਮਿਹਰਬਾਨੀਆਂ'। ਇਸ ਫਿਲਮ ਵਿੱਚ ਮੁੱਖ ਕਿਰਦਾਰ ਜੈਕੀ ਸ਼ਰੌਫ ਨੇ ਅਦਾ ਕੀਤਾ ਸੀ। ਇਸ ਫਿਲਮ ਨੂੰ ਡੌਗ ਲਵਰਸ ਨੇ ਬਹੁਤ ਪਸੰਦ ਕੀਤਾ ਸੀ। ਹੁਣ ਕੇਸੀ ਬੋਕਾੜੀਆ ਨੇ ਐਲਾਨ ਕੀਤਾ ਹੈ ਕਿ ਉਹ ਇਸ ਫਿਲਮ ਦਾ ਸੀਕਵਲ ਬਨਾਉਣਗੇ।

'ਤੇਰੀ ਮਿਹਰਬਾਨੀਆਂ' ਦਾ ਸੀਕਵਲ 'ਟੂ ਬ੍ਰਦਰਸ'
ਨਿਰਮਾਤਾ-ਨਿਰਦੇਸ਼ਕ ਕੇਸੀ ਬੋਕਾਡੀਆ ਨੇ ਆਪਣੀ ਸੁਪਰਹਿੱਟ ਫਿਲਮ 'ਤੇਰੀ ਮਹਿਰਬਾਨੀਆਂ' ਦੇ ਸੀਕਵਲ ਦਾ ਐਲਾਨ ਕੀਤਾ ਹੈ। ਸੀਕਵਲ ਦਾ ਟਾਈਟਲ 'ਟੂ ਬ੍ਰਦਰਜ਼ ਤੇਰੀ ਮੇਹਰਬਾਨੀਆਂ 2' ਹੈ। ਦੱਸਣਯੋਗ ਹੈ ਕਿ ਇਸ ਸੁਪਰਹਿੱਟ ਫਿਲਮ ਦਾ ਸੀਕਵਲ ਲਗਭਗ 37 ਸਾਲਾਂ ਬਾਅਦ ਬਂਨਣ ਜਾ ਰਿਹਾ ਹੈ। ਤੇਰੀ ਮੇਹਰਬਾਨੀਆਂ ਵਾਂਗ ਫਿਲਮ ਦੀ ਕਹਾਣੀ ਕੁੱਤਿਆਂ ਦੇ ਆਲੇ-ਦੁਆਲੇ ਹੋਵੇਗੀ।
ਫਿਲਮ 'ਤੇਰੀ ਮਿਹਰਬਾਨੀਆਂ' ਹੋਈ ਸੀ ਸੁਪਰਹਿੱਟ
ਸਾਲ 1985 'ਚ ਰਿਲੀਜ਼ ਹੋਈ ਫਿਲਮ 'ਤੇਰੀ ਮਿਹਰਬਾਨੀਆਂ' ਸੁਪਰਹਿੱਟ ਰਹੀ ਸੀ। ਇਹ 1984 ਦੀ ਕੰਨੜ ਫਿਲਮ 'ਥਾਲੀਆ ਭਾਗਿਆ' ਦਾ ਹਿੰਦੀ ਰੀਮੇਕ ਸੀ ਅਤੇ ਵਿਜੇ ਰੈੱਡੀ ਵੱਲੋਂ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਗਿਆ ਸੀ।

ਫਿਲਮ 'ਤੇਰੀ ਮਿਹਰਬਾਨੀਆਂ' 'ਚ ਜੈਕੀ ਸ਼ਰੌਫ, ਪੂਨਮ ਢਿੱਲੋਂ, ਅਮਰੀਸ਼ ਪੁਰੀ, ਸਦਾਸ਼ਿਵ ਅਮਰਾਪੁਰਕਰ ਮੁੱਖ ਭੂਮਿਕਾਵਾਂ 'ਚ ਸਨ। ਕੁੱਤਾ ਹੀ ਇਸ ਫ਼ਿਲਮ ਦਾ ਅਸਲ ਹੀਰੋ ਸੀ ਅਤੇ ਦਰਸ਼ਕ ਉਸ ਨੂੰ ਦੇਖ ਕੇ ਹੈਰਾਨ ਹੋ ਗਏ ਸਨ। ਇਸ ਫਿਲਮ ਵਿੱਚ ਇੱਕ ਕੁੱਤਾ ਆਪਣੇ ਮਾਲਕ ਦੀ ਮੌਤ ਦਾ ਬਦਲਾ ਲੈਂਦਾ ਹੈ।
80 ਤੇ 90 ਦੇ ਦਸ਼ਕ 'ਚ ਕੇਸੀ ਨੇ ਦਿੱਤੀਆਂ ਕਈ ਹਿੱਟ ਫਿਲਮਾਂ
ਜੇਕਰ ਕੇਸੀ ਬੋਕਾਡੀਆ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 80 ਅਤੇ 90 ਦੇ ਦਹਾਕੇ ਵਿੱਚ ਇੱਕ ਨਿਰਮਾਤਾ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਬਹੁਤ ਸਾਰੀਆਂ ਹਿੱਟ ਫਿਲਮਾਂ ਬਣਾਈਆਂ। ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹਾਂ 'ਚ 'ਤੇਰੀ ਮਹਿਰਬਾਨੀਆਂ, ਪਿਆਰ ਝੁਕਤਾ ਨਹੀਂ, ਨਸੀਬ ਅਪਨਾ ਅਪਨਾ, ਕੁਦਰਤ ਕਾ ਕਾਨੂੰਨ, ਆਜ ਕਾ ਅਰਜੁਨ, ਫੂਲ ਬਣੇ ਅੰਗਰੇ, ਲਾਲ ਬਾਦਸ਼ਾਹ, ਹਮ ਤੁਮਹਾਰੇ ਹੈ ਸਨਮ ਵਰਗੀਆਂ ਫਿਲਮਾਂ ਉਸ ਦੇ ਬੈਨਰ ਤੋਂ ਆਈਆਂ।

ਹੋਰ ਪੜ੍ਹੋ: ਟੀਵੀ ਅਦਾਕਾਰ ਧੀਰਜ ਧੂਪਰ ਨੇ ਨਕਲੀ ਬੇਬੀ ਬੰਪ ਲਾ ਸ਼ੇਅਰ ਕੀਤੀ ਵੀਡੀਓ, ਫੈਨਜ਼ 'ਤੇ ਟੀਵੀ ਸੈਲੇਬਸ ਨੇ ਇੰਝ ਦਿੱਤਾ ਰਿਐਕਸ਼ਨ
20 ਸਾਲਾਂ ਬਾਅਦ ਮੁੜ ਫਿਲਮੀ ਦੁਨੀਆ 'ਚ ਕੀਤੀ ਵਾਪਸੀ
ਕੇਸੀ ਬੋਕਾਡੀਆ ਨੇ ਅਮਿਤਾਭ ਬੱਚਨ, ਰਜਨੀਕਾਂਤ, ਰੇਖਾ, ਜੈਕੀ ਸ਼ਰਾਫ, ਸ਼੍ਰੀਦੇਵੀ, ਡਿੰਪਲ ਕਪਾਡੀਆ, ਸ਼ਿਲਪਾ ਸ਼ੈੱਟੀ, ਸ਼ਾਹਰੁਖ ਖਾਨ, ਸਲਮਾਨ ਖਾਨ, ਮਾਧੁਰੀ ਦੀਕਸ਼ਿਤ ਆਦਿ ਸਿਤਾਰਿਆਂ ਨਾਲ ਕੰਮ ਕੀਤਾ। ਉਹ ਪਿਛਲੇ 20 ਸਾਲਾਂ ਤੋਂ ਬਹੁਤੇ ਸਰਗਰਮ ਨਹੀਂ ਹਨ ਅਤੇ ਹੁਣ ਉਹ 'ਤੇਰੀ ਮਹਿਰਬਾਨੀਆਂ' ਦਾ ਸੀਕਵਲ ਬਣਾਉਣ ਜਾ ਰਹੇ ਹਨ।