ਟੀਵੀ ਅਦਾਕਾਰ ਧੀਰਜ ਧੂਪਰ ਨੇ ਨਕਲੀ ਬੇਬੀ ਬੰਪ ਲਾ ਸ਼ੇਅਰ ਕੀਤੀ ਵੀਡੀਓ, ਫੈਨਜ਼ 'ਤੇ ਟੀਵੀ ਸੈਲੇਬਸ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | July 21, 2022

Dheeraj Dhupar funny video with baby bump: ਕੁੰਡਲੀ ਭਾਗਿਆ' ਸੀਰੀਅਲ ਨਾਲ ਮਸ਼ਹੂਰ ਹੋਏ ਟੀਵੀ ਅਦਾਕਾਰ ਧੀਰਜ ਧੂਪਰ ਤੇ ਉਨ੍ਹਾਂ ਦੀ ਪਤਨੀ ਵਿੰਨੀ ਧੂਪਰ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਅਜਿਹੇ 'ਚ ਧੂਪਰ ਪਿਤਾ ਬਨਣ ਲਈ ਬਹੁਤ ਉਤਸ਼ਾਹਿਤ ਹਨ। ਹਾਲ ਹੀ ਵਿੱਚ ਧੀਰਜ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਬੇਬੀ ਬੰਪ ਨਾਲ ਨਜ਼ਰ ਆ ਰਹੇ ਹਨ।

Image Source: Instagram

ਧੀਰਜ ਗਰਭ ਅਵਸਥਾ ਦੌਰਾਨ ਆਪਣੀ ਪਤਨੀ ਵਿੰਨੀ ਦਾ ਬਹੁਤ ਧਿਆਨ ਖਿਆਲ ਰੱਖ ਰਹੇ ਹਨ। ਅਜਿਹੇ 'ਚ ਉਨ੍ਹਾਂ ਨੂੰ ਗਰਭਵਤੀ ਔਰਤਾਂ ਦੇ ਮੂਡ ਸਵਿੰਗ ਬਾਰੇ ਪਤਾ ਲੱਗਾ ਹੈ। ਇਸ ਵਿਚਕਾਰ ਉਹ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਘਰ ਦੇ ਵਿੱਚ ਹੀ ਨਕਲੀ ਬੇਬੀ ਬੰਪ ਲਾ ਕੇ ਘੁੰਮਦੇ ਹੋਏ ਨਜ਼ਰ ਆਏ।

ਇਸ ਵੀਡੀਓ ਨੂੰ ਧੀਰਜ ਦੀ ਪਤਨੀ ਵਿੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਵਿੱਚ ਧੀਰਜ ਪਤਨੀ ਵਾਂਗ ਗਰਭਵਤੀ ਹੋਣ ਦਾ ਨਾਟਕਰ ਕਰ ਰਹੇ ਹਨ ਅਤੇ ਉਨ੍ਹਾਂ ਨੇ ਨਕਲੀ ਬੇਬੀ ਬੰਪ ਲਾਇਆ ਹੋਇਆ ਹੈ। ਵੀਡੀਓ 'ਚ ਧੀਰਜ ਗਰਭਵਤੀ ਪਤਨੀ ਵਿੰਨੀ ਬਣ ਕੇ ਉਸ ਦੀ ਨਕਲ ਕਰਦੇ ਹੋਏ ਨਜ਼ਰ ਆ ਰਹੇ ਹਨ।

Image Source: Instagram

ਇਸ ਵੀਡੀਓ ਦੇ ਵਿੱਚ ਧੀਰਜ ਪਤਨੀ ਨੂੰ ਗਰਭ ਅਵਸਥਾ ਦੌਰਾਨ ਹੋਣ ਵਾਲੀ ਪਰੇਸ਼ਾਨੀਆਂ ਨੂੰ ਵੀ ਦਰਸਾਉਂਦੇ ਹੋਏ ਨਜ਼ਰ ਆਏ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਿੰਨੀ ਨੇ ਧੀਰਜ ਲਈ ਇੱਕ ਨੋਟ ਵੀ ਲਿਖਿਆ। ਵਿੰਨੀ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ, "Not funny @dheerajdhoopar !!! Okay, may be just a lil bit 🤣🤣🤣"

ਫੈਨਜ਼ ਨੂੰ ਅਦਾਕਾਰ ਦੀ ਫਨੀ ਵੀਡੀਓ ਬਹੁਤ ਪਸੰਦ ਆ ਰਹੀ ਹੈ, ਪਰ ਅਦਾਕਾਰ ਦੀ ਪਤਨੀ ਇਸ ਤੋਂ ਜ਼ਿਆਦਾ ਖੁਸ਼ ਨਹੀ ਹੈ ਸ਼ਾਇਦ। ਕਿਉਂਕਿ ਉਸ ਨੇ ਆਪਣੀ ਪੋਸਟ ਦੇ ਵਿੱਚ ਦੱਸਿਆ ਇਹ ਬੇਸ਼ਕ ਵੀਡੀਓ ਦੇ ਵਿੱਚ ਫਨੀ ਦਿੱਖ ਰਿਹਾ ਹੋਵੇ ਜਾਂ ਕੁਝ ਸਮੇਂ ਲਈ ਚੰਗਾ ਲੱਗ ਰਿਹਾ ਹੋਵੇ, ਪਰ ਅਸਲ ਵਿੱਚ ਇਹ ਫਨੀ ਨਹੀਂ ਹੁੰਦਾ। ਇਹ ਹਰ ਮਹਿਲਾ ਲਈ ਮੁਸ਼ਕਲ ਸਮਾਂ ਹੁੰਦਾ ਹੈ। ਹਲਾਂਕਿ ਅਦਾਕਾਰ ਨੇ ਇਹ ਵੀਡੀਓ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਬਣਾਈ ਹੈ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਉਨ੍ਹਾਂ ਦੇ ਆਉਣ ਵਾਲੇ ਬੱਚੇ ਲਈ ਅਸੀਸਾਂ ਦਿੰਦੇ ਤੇ ਧੀਰਜ ਨੂੰ ਪਤਨੀ ਨੂੰ ਖੁਸ਼ ਰੱਖਣ ਦੀ ਸਲਾਹ ਦੇ ਰਹੇ ਹਨ। ਇਸ ਦੇ ਨਾਲ ਹੀ ਕਈ ਬਾਲੀਵੁੱਡ ਸੈਲੇਬਸ ਨੇ ਵੀ ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਹੈ।

Image Source: Instagram

ਹੋਰ ਪੜ੍ਹੋ: ਕੈਂਸਰ ਹੋਣ ਦੇ ਬਾਵਜੂਦ ਸੰਜੇ ਦੱਤ ਨੇ ਪੂਰੀ ਕੀਤੀ ਫਿਲਮ 'ਸ਼ਮਸ਼ੇਰਾ' ਦੀ ਸ਼ੂਟਿੰਗ, ਨਿਰਦੇਸ਼ਕ ਕਰਨ ਮਲੋਹਤਰਾ ਨੇ ਕੀਤਾ ਖੁਲਾਸਾ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਧੀਰਜ ਆਪਣੇ ਆਉਣ ਵਾਲੇ ਸ਼ੋਅ ਸ਼ੇਰਦਿਲ-ਸ਼ੇਰਗਿਲ ਨੂੰ ਲੈ ਕੇ ਚਰਚਾ 'ਚ ਹਨ। ਇਸ ਦੀ ਪਹਿਲੀ ਲੁੱਕ ਵੀ ਰਿਲੀਜ਼ ਹੋ ਚੁੱਕੀ ਹੈ। ਸ਼ੋਅ 'ਚ ਉਨ੍ਹਾਂ ਦੇ ਉਲਟ ਅਦਾਕਾਰਾ ਸੁਰਭੀ ਚੰਦਨਾ ਨਜ਼ਰ ਆਵੇਗੀ।

You may also like