Advertisment

ਘਰ ‘ਚ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਕੇ ਖੁਦ ਨੂੰ ਰੱਖੋ ਫਿੱਟ

author-image
By Shaminder
New Update
ਘਰ ‘ਚ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਕੇ ਖੁਦ ਨੂੰ ਰੱਖੋ ਫਿੱਟ
Advertisment
ਮੋਟਾਪਾ ਅੱਜ ਹਰ ਕਿਸੇ ਲਈ ਸਮੱਸਿਆ ਬਣ ਚੁੱਕਿਆ ਹੈ । ਮੋਟਾਪੇ ਦੇ ਕਾਰਨ ਜਿੱਥੇ ਸਰੀਰ ਬੇਡੌਲ ਹੋ ਜਾਂਦਾ ਹੈ ਉੱਥੇ ਹੀ ਮੋਟਾਪਾ ਕਈ ਬੀਮਾਰੀਆਂ ਦਾ ਕਾਰਨ ਵੀ ਬਣਦਾ ਹੈ । ਮੋਟਾਪੇ ਤੋਂ ਛੁਟਾਕਾਰਾ ਪਾਉਣ ਦੇ ਲਈ ਅਸੀਂ ਕਈ ਤਰਾਂ ਦੀਆਂ ਐਕਸਰਸਾਈਜ਼ ਵੀ ਕਰਦੇ ਹਾਂ । ਅੱਜ ਹਰ ਇਨਸਾਨ ਦਾ ਸ਼ੈਡਿਊਲ ਏਨਾਂ ਰੁੱਝਿਆ ਹੋਇਆ ਹੈ ਕਿ ਕਿਸੇ ਕੋਲ ਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਲਈ ਵੀ ਸਮਾਂ ਨਹੀਂ ਹੈ ।ਜੇ ਤੁਸੀਂ ਵੀ ਜਿੰਮ ਜਾਂ ਫਿਰ ਸੈਰ ਕਰਨ ਦੇ ਲਈ ਨਹੀਂ ਜਾ ਪਾਉਂਦੇ ਤਾਂ ਅੱਜ ਅਸੀਂ ਤੁਹਾਨੂੰ ਘਰ ਬੈਠੇ ਕੁਝ ਕੀਤੀਆਂ ਜਾਣ ਵਾਲੀਆਂ ਐਕਸਰਸਾਈਜ਼ (Exercise) ਬਾਰੇ ਦੱਸਾਂਗੇ । ਸਭ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੀਆਂ ਪੌੜੀਆਂ ਚੜ੍ਹ ਸਕਦੇ ਹੋ । ਇਸ ਨਾਲ ਸਾਹ ਚੜਨ ਦੀ ਸਮੱਸਿਆ ਜਿਨ੍ਹਾਂ ਲੋਕਾਂ ਨੂੰ ਹੁੰਦੀ ਹੈ ਉਸ ਤੋਂ ਨਿਜ਼ਾਤ ਮਿਲੇਗੀ ।
Advertisment
skipping-,,, image From google ਹੋਰ ਪੜ੍ਹੋ : ਉੱਘੇ ਗੀਤਕਾਰ ਬਾਬੂ ਸਿੰਘ ਮਾਨ ਦੇ ਬੇਟੇ ਰਵੀ ਮਾਨ ਦਾ ਦਿਹਾਂਤ, ਹਰਭਜਨ ਮਾਨ, ਬੱਬੂ ਮਾਨ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ ਇਸ ਤੋਂ ਇਲਾਵਾ ਜੇ ਤੁਹਾਡੇ ਪੇਟ ਦੀ ਚਰਬੀ ਵੱਧ ਗਈ ਹੈ ਅਤੇ ਤੁਸੀਂ ਬੈੱਡ ‘ਤੇ ਲੰਮੇ ਪੈ ਕੇ ਆਪਣੇ ਪੈਰਾਂ ਨੂੰ ਉਤਾਹ ਚੁੱਕ ਸਕਦੇ ਹੋ । ਇਸ ਨਾਲ ਪੇਟ ਦੀ ਇਸ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ ਅਤੇ ਪੱਟਾਂ ਦੀ ਸੋਜ ਵੀ ਘੱਟ ਹੁੰਦੀ ਹੈ। ਇਸ ਕਸਰਤ ਨੂੰ ਕਰਨ ਨਾਲ ਦਿਮਾਗ ਵਿਚ ਖੂਨ ਦਾ ਸੰਚਾਰ ਵਧਦਾ ਹੈ। ਅਜਿਹਾ ਕਰਨ ਲਈ, ਤੁਸੀਂ ਬਿਸਤਰੇ 'ਤੇ ਸਿੱਧੇ ਲੇਟ ਜਾਓ। ਹੁਣ ਦੋਹਾਂ ਪੈਰਾਂ ਨੂੰ ਉੱਪਰ ਵੱਲ ਚੁੱਕੋ ਅਤੇ ਜੋੜੋ। exercise , image From google ਹੁਣ ਜਿੰਨਾ ਚਿਰ ਤੱਕ ਰੁਕ ਸਕਦੇ ਹੋ ਰੁਕੋ। ਹੁਣ ਪੈਰਾਂ ਨੂੰ ਬੈੱਡ 'ਤੇ ਵਾਪਸ ਲਿਆਓ ਅਤੇ ਦੁਬਾਰਾ ਦੁਹਰਾਓ। ਤੁਹਾਨੂੰ ਇਹ ਘੱਟੋ-ਘੱਟ ੧੫ ਮਿੰਟ ਲਈ ਕਰਨਾ ਹੋਵੇਗਾ।ਇਸ ਤੋਂ ਇਲਾਵਾ ਰੱਸੀ ਟੱਪ ਕੇ ਵੀ ਤੁਸੀਂ ਆਪਣਾ ਵਜ਼ਨ ਘਟਾ ਸਕਦੇ ਹੋ ਅਤੇ ਘੱਟੋ ਘੱਟ ਪੰਦਰਾਂ ਮਿੰਟ ਤੱਕ ਰੱਸੀ ਟੱਪੋ ਅਤੇ ਦਿਨ- ਬ- ਦਿਨ ਇਸ ਦਾ ਸਮਾਂ ਵਧਾਉਂਦੇ ਜਾਓ । ਇਹ ਦੋ ਤਿੰਨ ਤਰ੍ਹਾਂ ਦੀ ਐਕਸਰਸਾਈਜ਼ ਕਰਕੇ ਤੁਸੀਂ ਆਪਣਾ ਵਜ਼ਨ ਘਟਾ ਸਕਦੇ ਹੋ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment