KGF 2 ਦੇ ਅਦਾਕਾਰ ਮੋਹਨ ਜੁਨੇਜਾ ਦਾ ਬੇਂਗਲੁਰੂ ਦਾ ਹੋਇਆ ਦੇਹਾਂਤ, ਸਾਊਥ ਇੰਡਸਟਰੀ 'ਚ ਛਾਈ ਸੋਗ ਲਹਿਰ

Written by  Pushp Raj   |  May 07th 2022 11:16 AM  |  Updated: May 07th 2022 11:20 AM

KGF 2 ਦੇ ਅਦਾਕਾਰ ਮੋਹਨ ਜੁਨੇਜਾ ਦਾ ਬੇਂਗਲੁਰੂ ਦਾ ਹੋਇਆ ਦੇਹਾਂਤ, ਸਾਊਥ ਇੰਡਸਟਰੀ 'ਚ ਛਾਈ ਸੋਗ ਲਹਿਰ

ਅੱਜ ਸਵੇਰੇ ਸਾਊਥ ਫਿਲਮ ਇੰਡਸਟਰੀ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਬਲਾਕਬਸਟਰ ਫਿਲਮ 'ਕੇਜੀਐਫ' 2 ਵਿੱਚ ਨਜ਼ਰ ਆਏ ਅਦਾਕਾਰ ਮੋਹਨ ਜੁਨੇਜਾ ਦਾ ਸ਼ਨੀਵਾਰ ਤੜਕੇ ਦੇਹਾਂਤ ਹੋ ਗਿਆ। ਅਦਾਕਾਰ ਦੇ ਮੌਤ ਦੀ ਖ਼ਬਰ ਸੁਣ ਕੇ ਸਾਊਥ ਇੰਡਸਟਰੀ ਵਿੱਚ ਸੋਗ ਲਹਿਰ ਛਾ ਗਈ।

ਜਾਣਕਾਰੀ ਮੁਤਾਬਕ ਅਦਾਕਾਰ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਇਥੇ ਹੀ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏ। ਮੋਹਨ ਨੂੰ ਆਖਰੀ ਵਾਰ ਫਿਲਮ KGF 2 ਵਿੱਚ ਦੇਖਿਆ ਗਿਆ ਸੀ।

ਮੋਹਨ ਨੇ ਇੱਕ ਦਹਾਕੇ ਤੱਕ ਕਈ ਫ਼ਿਲਮਾਂ ਵਿੱਚ ਸਹਾਇਕ ਅਦਾਕਾਰ ਦੀ ਭੂਮਿਕਾ ਨਿਭਾਈ। ਮੋਹਨ ਨੇ ਤਾਮਿਲ, ਤੇਲਗੂ, ਮਲਿਆਲਮ ਅਤੇ ਹਿੰਦੀ ਭਾਸ਼ਾਵਾਂ ਵਿੱਚ ਸੌ ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ।

ਮੋਹਨ ਆਪਣੇ ਸ਼ਾਨਦਾਰ ਕਿਰਦਾਰ ਚੇਲਤਾ ਲਈ ਜਾਣਿਆ ਜਾਂਦਾ ਹਨ। ਇਹ ਰੋਲ ਉਨ੍ਹਾਂ ਦੇ ਕਰੀਅਰ ਦਾ ਪਹਿਲਾ ਅਤੇ ਵੱਡਾ ਬ੍ਰੇਕ ਸੀ। ਇਸ ਤੋਂ ਇਲਾਵਾ ਮੋਹਨ ਟੀਵੀ ਸੀਰੀਅਲ ਵਿਤਾਰਾ ਸਣੇ ਕਈ ਟੀਵੀ ਸੀਰੀਅਲਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ।

ਦਰਸ਼ਕਾਂ ਨੂੰ ਮੋਹਨ ਦੀ ਅਦਾਕਾਰੀ ਬਹੁਤ ਦਮਦਾਰ ਅਤੇ ਅਸਲੀ ਲੱਗੀ। ਇਸ ਦੇ ਨਾਲ ਹੀ ਅਦਾਕਾਰ ਦੀ ਮੌਤ ਕਾਰਨ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਹੋਰ ਪੜ੍ਹੋ : ਜਯੇਸ਼ਭਾਈ ਜੋਰਦਾਰ ਦਾ ਟਾਈਟਲ ਟਰੈਕ, 'ਏਕ ਦਮ ਜੋਰਦਾਰ ਛੇ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

ਮੋਹਨ ਜੁਨੇਜਾ ਦੱਖਣ ਦੇ ਮਸ਼ਹੂਰ ਅਦਾਕਾਰ ਸਨ। ਜਿਸ ਨੇ ਮੁੱਖ ਤੌਰ 'ਤੇ ਕੰਨੜ ਅਤੇ ਤੇਲਗੂ ਫਿਲਮਾਂ 'ਚ ਕੰਮ ਕੀਤਾ ਹੈ। KGF (2018), ਲਕਸ਼ਮੀ (2013), ਬ੍ਰਿੰਦਾਵਨ (2013), ਪੇਡ ਪੈਡ (2013), ਕੋਕੋ (2012), ਅਤੇ ਸਨੇਹਿਥਾਰੂ (2012) ਮੋਹਨ ਦੀਆਂ ਕੁਝ ਪ੍ਰਸਿੱਧ ਫਿਲਮਾਂ (2012) ਹਨ।

ਉਹ ਮੋਹਨ ਕੇਜੀਐਫ ਚੈਪਟਰ 1 ਅਤੇ ਕੇਜੀਐਫ ਚੈਪਟਰ 2 ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕਾ ਹੈ। ਯਸ਼ ਦੀ KGF ਚੈਪਟਰ 2 ਮੋਹਨ ਦੀ ਆਖਰੀ ਫਿਲਮ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network