ਕਿਡਨੀ ਦੀ ਸੱਮਸਿਆ ਨਾਲ ਜੂਝ ਰਹੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦੇ ਹੋ ਰਹੇ ਟੈਸਟ, ਜਲਦ ਸਿਹਤਯਾਬੀ ਲਈ ਹਰ ਕੋਈ ਕਰ ਰਿਹਾ ਅਰਦਾਸ

written by Shaminder | October 13, 2021

ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ (Ravi Singh Khalsa) ਜੋ ਜਿਨ੍ਹਾਂ ਦਾ ਗੁਰਦਿਆਂ ਦਾ ਆਪ੍ਰੇਸ਼ਨ ਹੋਣਾ ਹੈ । ਉਨ੍ਹਾਂ ਦੇ ਗੁਰਦਿਆਂ  (Kidney Problem) ਦੇ ਆਪ੍ਰੇਸ਼ਨ ਦੇ ਕਈ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ।ਅਮਨਪ੍ਰੀਤ ਸਿੰਘ ਨਾਂਅ ਦੇ ਇੱਕ ਸ਼ਖਸ ਨੇ ਇੱਕ ਤਸਵੀਰ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਰਵੀ ਸਿੰਘ ਹਸਪਤਾਲ ‘ਚ ਟੈਸਟ ਕਰਵਾਉਂਦੇ ਨਜ਼ਰ ਆ ਰਹੇ ਹਨ ।

Ravi singh khalsa pp-min Image From Instagram

ਹੋਰ ਪੜ੍ਹੋ : ਈਸ਼ਾ ਦਿਓਲ ਨੇ ਪਤੀ ਭਰਤ ਤਖਤਾਨੀ ਨੂੰ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ

ਅਮਨਪ੍ਰੀਤ ਸਿੰਘ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਤੁਹਾਡੀ ਅਰਦਾਸ ਦੀ ਲੋੜ ਹੈ ਭਾਈ ਰਵੀ ਸਿੰਘ ਦੇ ਲਈ, ਰਵੀ ਸਿੰਘ ਖਾਲਸਾ ਪਿਛਲੇ ਕਾਫੀ ਸਮੇਂ ਤੋਂ ਗੁਰਦਿਆਂ ਦੇ ਆਪ੍ਰੇਸ਼ਨ ਦਾ ਇੰਤਜ਼ਾਰ ਹੋ ਰਿਹਾ ਹੈ । ਨਿਰੰਤਰ ਡਾਕਟਰਾਂ ਦੀਆਂ ਸਲਾਹਾਂ, ਟੈਸਟ ਜਾਰੀ ਹਨ।

ravi singh image From instagram

ਇਨ੍ਹਾਂ ਟੈਸਟਾਂ ਦੌਰਾਨ ਭਾਈ ਸਾਹਿਬ ਦੇ ਗਲੇ ਤੋਂ ਕੈਮਰੇ ਦੇ ਨਾਲ ਅੰਦਰ ਤੱਕ ਨਿਰੀਖਣ ਕੀਤਾ ਗਿਆ ਹੈ’ । ਇਸ ਟਵੀਟ ਤੋਂ ਬਾਅਦ ਰਵੀ ਸਿੰਘ ਖਾਲਸਾ ਦੇ ਚਾਹੁਣ ਵਾਲੇ ਵੀ ਉਨ੍ਹਾਂ ਦੀ ਵਧੀਆ ਸਿਹਤ ਦੇ ਲਈ ਅਰਦਾਸ ਕਰ ਰਹੇ ਹਨ ।

ਦੱਸ ਦਈਏ ਕਿ ਰਵੀ ਸਿੰਘ ਖਾਲਸਾ ਨੂੰ ਡੋਨਰ ਮਿਲ ਚੁੱਕਿਆ ਹੈ ਅਤੇ ਜਲਦ ਹੀ ਉਨ੍ਹਾਂ ਦੇ ਗੁਰਦਿਆਂ ਦਾ ਆਪ੍ਰੇਸ਼ਨ ਹੋਣਾ ਹੈ । ਇਸ ਲਈ ਉਨ੍ਹਾਂ ਦੇ ਲਗਾਤਾਰ ਟੈਸਟ ਕੀਤੇ ਜਾ ਰਹੇ ਨੇ । ਰਵੀ ਸਿੰਘ ਖਾਲਸਾ ਏਡ ਦੇ ਮੁਖੀ ਹਨ ਅਤੇ ਉਨ੍ਹਾਂ ਵੱਲੋਂ ਚਲਾਈ ਜਾਣ ਵਾਲੀ ਇਸ ਸੰਸਥਾ ਦੇਸ਼ ਵਿਦੇਸ਼ ‘ਚ ਲੋਕਾਂ ਦੀ ਸੇਵਾ ‘ਚ ਜੁਟੀ ਹੋਈ ਹੈ ।

 

0 Comments
0

You may also like