ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦੇ ਗੁਰਦਿਆਂ ਦਾ ਹੋਇਆ ਸਫ਼ਲ ਅਪਰੇਸ਼ਨ, ਅਰਦਾਸਾਂ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

written by Rupinder Kaler | April 09, 2021 01:08pm

ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦਾ ਬੀਤੇ ਦਿਨ ਗੁਰਦਿਆਂ ਦੀ ਬਿਮਾਰੀ ਨੂੰ ਲੈ ਕੇ ਪਹਿਲਾਂ ਆਪਰੇਸ਼ਨ ਹੋਇਆ ਹੈ । ਜਿਸ ਦੀ ਜਾਣਕਾਰੀ ਰਵੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ । ਇਸ ਸਭ ਦੇ ਚਲਦੇ ਉਹਨਾਂ ਨੇ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਅਪਰੇਸ਼ਨ ਸਫ਼ਲ ਹੋਣ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ।

ਹੋਰ ਵੇਖੋ :

ਬਾਲੀਵੁੱਡ ਹੀਰੋ ਜੁਗਲ ਹੰਸਰਾਜ ਦੀਆਂ ਨਵੀਆਂ ਤਸਵੀਰਾਂ ਹੋ ਰਹੀਆਂ ਹਨ ਵਾਇਰਲ

ਤੁਹਾਨੂੰ ਦੱਸ ਦਿੰਦੇ ਹਾਂ ਕਿ ਰਵੀ ਸਿੰਘ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹਨ। ਬੀਤੇ ਦਿਨ ਉਹਨਾਂ ਨੇ ਅਪਣੀ ਸਿਹਤ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਸੀ। ਇਸ ਦੌਰਾਨ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੇ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ।

ਰਵੀ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਉਹਨਾਂ ਦਾ ਪਹਿਲਾ ਅਪਰੇਸ਼ਨ ਠੀਕ-ਠੀਕ ਹੋ ਗਿਆ ਹੈ। ਉਹਨਾਂ ਨੇ ਉਮੀਦ ਜਤਾਈ ਕਿ ਉਹਨਾਂ ਨੂੰ ਜਲਦੀ ਹੀ ਕਿਡਨੀ ਮਿਲ ਜਾਵੇਗੀ ਅਤੇ ਇਸ ਤੋਂ ਬਾਅਦ ਵੱਡਾ ਅਪਰੇਸ਼ਨ ਕਰਕੇ ਉਹਨਾਂ ਦੇ ਖ਼ਰਾਬ ਗੁਰਦਿਆਂ ਨੂੰ ਬਦਲਿਆ ਜਾਵੇਗਾ। ਪਿਛਲੇ 22 ਸਾਲਾਂ ਤੋਂ ਰਵੀ ਸਿੰਘ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ।

You may also like