ਕੋਰੋਨਾ ਵਾਇਰਸ ਨਾਲ ਮਰਨ ਵਾਲੇ ਮਰੀਜ਼ਾਂ ਦੇ ਅੰਤਿਮ ਸਸਕਾਰ ਲਈ ਲੱਕੜਾਂ ਮੁਹੱਈਆ ਕਰਵਾ ਰਹੀ ਖਾਲਸਾ ਏਡ

written by Shaminder | April 26, 2021

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ।ਉੱਥੇ ਹੀ ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ ।ਹੁਣ ਤੱਕ ਲੱਖਾਂ ਲੋਕਾਂ ਦੀ ਇਸ ਵਾਇਰਸ  ਕਾਰਨ ਮੌਤ ਹੋ ਚੁੱਕੀ ਹੈ ।ਅਜਿਹੇ ‘ਚ ਕਈ ਥਾਵਾਂ ‘ਤੇ ਮੌਤਾਂ ਦੀ ਗਿਣਤੀ ਏਨੀ ਜ਼ਿਆਦਾ ਹੋ ਚੁੱਕੀ ਹੈ ਕਿ ਅੰਤਿਮ ਸਸਕਾਰ ਦੇ ਲਈ ਲੱਕੜ ਵੀ ਘੱਟ ਪੈ ਰਹੀ ਹੈ ।

Khalsa Aid Image From Khalsa Aid Instagram
ਹੋਰ ਪੜ੍ਹੋ : ਨੇਹਾ ਕੱਕੜ ਲਾਕਡਾਊਨ ਦੌਰਾਨ ਪਤੀ ਨਾਲ ਬਿਤਾ ਰਹੀ ਸਮਾਂ, ਵੀਡੀਓ ਸਾਂਝਾ ਕਰ ਦੱਸਿਆ ਕਿਵੇਂ ਰੱਖੀਏ ਖੁਦ ਨੂੰ ਸਕਾਰਤਾਮਕ
Khalsa Aid Image From Khalsa Aid Instagram
  ਅਜਿਹੇ ‘ਚ ਖਾਲਸਾ ਏਡ ਦੇ ਵਲੰਟੀਅਰ ਅਜਿਹੀਆਂ ਥਾਵਾਂ ‘ਤੇ ਲੱਕੜਾਂ ਮੁੱਹਈਆ ਕਰਵਾ ਰਹੇ ਹਨ । ਇਸ ਦਾ ਇੱਕ ਵੀਡੀਓ ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਖਾਲਸਾ ਏਡ ਦੇ ਵਲੰਟੀਅਰ ਲੱਕੜਾਂ ਨਾਲ ਭਰੇ ਟਰੱਕਾਂ ਨੂੰ ਇੱਕ ਥਾਂ ‘ਤੇ ਖਾਲੀ ਕਰ ਰਹੇ ਹਨ ।
khalsa aid Image From Khalsa Aid Instagram
ਇਨ੍ਹਾਂ ਲੱਕੜਾਂ ਦੇ ਨਾਲ ਮ੍ਰਿਤਕਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ । ਦੱਸ ਦਈਏ ਕਿ ਖਾਲਸਾ ਏਡ ਵੱਲੋਂ ਮਨੁੱਖਤਾ ਦੀ ਸੇਵਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਜਿੱਥੇ ਖਾਲਸਾ ਏਡ ਵੱਲੋਂ ਇਸ ਔਖੇ ਵੇਲੇ ਲੋੜਵੰਦਾਂ ਨੂੰ ਆਕਸੀਜਨ ਪਹੁੰਚਾਈ ਜਾ ਰਹੀ ਹੈ, ਉੱਥੇ ਹੀ ਜਿਸ ਕਿਸੇ ਨੂੰ ਜਿਸ ਕਿਸ ਦੀ ਜ਼ਰੂਰਤ ਹੈ ਉਹ ਵੀ ਮੁੱਹਈਆ ਕਰਵਾਈ ਜਾ ਰਹੀ ਹੈ ।
 
View this post on Instagram
 

A post shared by Khalsa Aid India (@khalsaaid_india)

0 Comments
0

You may also like