ਆਕਸੀਜ਼ਨ ਦੀ ਕਮੀ ਕਰਕੇ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਸੀ ਇਸ ਮੁੰਡੇ ਦਾ ਪਿਤਾ, ਖਾਲਸਾ ਏਡ ਨੇ ਬਚਾਈ ਜਾਨ

written by Rupinder Kaler | April 26, 2021

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਰਕੇ ਦੇਸ਼ ਵਿੱਚ ਸਿਹਤ ਸਹੂਲਤਾਂ ਦੀ ਘਾਟ ਮਹਿਸੂਸ ਹੋਣ ਲੱਗੀ ਹੈ । ਅਜਿਹੇ ਹਲਾਤਾਂ ਵਿੱਚ ਖਾਲਸਾ ਏਡ ਨੇ ਮੋਰਚਾ ਸੰਭਾਲ ਲਿਆ ਹੈ । ਖਾਲਸਾ ਏਡ ਵੱਲੋਂ ਲੋਕਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਖਾਲਸਾ ਏਡ ਵੱਲੋਂ ਇਸ ਮਹਾਮਾਰੀ ਵਿੱਚ ਆਕਸੀਜ਼ਨ ਦਾ ਲੰਗਰ ਲਗਾਇਆ ਗਿਆ ਹੈ ।

image from khalsa aid's instagram

ਹੋਰ ਪੜ੍ਹੋ :

ਤਿੰਨ ਧੀਆਂ ਨੂੰ ਲੈ ਕੇ ਨੀਰੂ ਬਾਜਵਾ ਤੋਂ ਲੋਕ ਪੁੱਛਦੇ ਹਨ ਇਸ ਤਰ੍ਹਾਂ ਦੇ ਅਜੀਬ ਸਵਾਲ !

Khalsa Aid image from khalsa aid's instagram

ਜਿਸ ਕਿਸੇ ਨੂੰ ਵੀ ਆਕਸੀਜ਼ਨ ਦੀ ਲੋੜ ਹੈ, ਉਹ ਖਾਲਸਾ ਏਡ ਦੇ ਵਲ਼ੰਟਰੀਆਂ ਨੂੰ ਫੋਨ ਕਰਕੇ ਆਕਸੀਜ਼ਨ ਦਾ ਸਿਲੰਡਰ ਮੰਗਵਾ ਸਕਦਾ ਹੈ । ਜਿਸ ਦਾ ਖੁਲਾਸਾ ਇੱਕ ਮੁੰਡਾ ਵਾਇਰਲ ਹੋ ਰਹੀ ਵੀਡੀਓ ਵਿੱਚ ਕਰ ਰਿਹਾ ਹੈ । ਇਸ ਵੀਡੀਓ ਵਿੱਚ ਮੁੰਡੇ ਕਹਿ ਰਿਹਾ ਹੈ ਕਿ ਉਸ ਦਾ ਪਿਤਾ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ ।

Khalsa Aid image from khalsa aid's instagram

ਅਜਿਹੇ ਹਲਾਤਾਂ ਵਿੱਚ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ । ਪਰ ਖਾਲਸਾ ਏਡ ਦੇ ਵਲੰਟੀਅਰ ਇੱਕ ਫੋਨ ਤੇ ਹੀ ਉਸ ਕੋਲ ਪਹੁੰਚ ਗਏ, ਤੇ ਉਹਨਾਂ ਨੇ ਉਸ ਦੀ ਮਦਦ ਕਰਕੇ ਉਸ ਦੇ ਪਿਤਾ ਦੀ ਜਾਨ ਬਚਾਈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ।

Khalsa Aid image from khalsa aid's instagram

ਉੱਥੇ ਹੀ ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ ।ਹੁਣ ਤੱਕ ਲੱਖਾਂ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ ।ਅਜਿਹੇ ‘ਚ ਕਈ ਥਾਵਾਂ ‘ਤੇ ਮੌਤਾਂ ਦੀ ਗਿਣਤੀ ਏਨੀ ਜ਼ਿਆਦਾ ਹੋ ਚੁੱਕੀ ਹੈ ਕਿ ਅੰਤਿਮ ਸਸਕਾਰ ਦੇ ਲਈ ਲੱਕੜ ਵੀ ਘੱਟ ਪੈ ਰਹੀ ਹੈ ।

0 Comments
0

You may also like