
ਖਾਲਸਾ ਏਡ (Khalsa Aid) ਦੇ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ‘ਚ ਸੇਵਾ (Sewa) ਦਾ ਕਾਰਜ ਚੱਲ ਰਿਹਾ ਹੈ । ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ । ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਸ ਜੋੜ ਮੇਲ ‘ਚ ਵੱਡੀ ਗਿਣਤੀ ‘ਚ ਸੰਗਤਾਂ ਪਹੁੰਚ ਕੇ ਹਾਜ਼ਰੀ ਲਵਾ ਰਹੀਆਂ ਹਨ ।

ਹੋਰ ਪੜ੍ਹੋ : ਤੁਨੀਸ਼ਾ ਸ਼ਰਮਾ ਦੇ ਅੰਤਿਮ ਸਸਕਾਰ ‘ਤੇ ਅਦਾਕਾਰਾ ਅਵਨੀਤ ਕੌਰ ਸਣੇ ਕਈ ਹਸਤੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਸੰਗਤਾਂ ਦੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ । ਉੱਥੇ ਹੀ ਸੰਗਤਾਂ ਦੇ ਲਈ ਜਗ੍ਹਾ ਜਗ੍ਹਾ ‘ਤੇ ਲੰਗਰ ਅਤੇ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ । ਕੜਾਕੇ ਦੀ ਇਸ ਠੰਢ ‘ਚ ਜਿੱਥੇ ਵੱਡੀ ਗਿਣਤੀ ‘ਚ ਸੰਗਤਾਂ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋ ਰਹੀਆਂ ਹਨ ।

ਉੱਥੇ ਹੀ ਖਾਲਸਾ ਏਡ ਦੇ ਵੱਲੋਂ ਸਫ਼ਾਈ ਦੀ ਸੇਵਾ ਦਾ ਕਾਰਜ ਕੀਤਾ ਜਾ ਰਿਹਾ ਹੈ ।ਇਸ ਦਾ ਇੱਕ ਵੀਡੀਓ ਖਾਲਸਾ ਏਡ ਦੇ ਵੱਲੋਂ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਗਿਆ ਹੈ ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਖਾਲਸਾ ਏਡ ਦੇ ਸੇਵਾਦਾਰਾਂ ਵੱਲੋਂ ੩ ਦਿਨ ਲਈ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਵਿੱਚ ਸੇਵਾ ਦੀ ਆਰੰਭਤਾ ਸੰਗਤਾਂ ਦੇ ਸਹਿਯੋਗ ਸਦਕਾ ਸੇਵਾਦਾਰ ਇਸ ਸੇਵਾ ਵਿੱਚ ਹਿੱਸਾ ਲੈ ਰਹੇ ਹਨ। ਸਾਰੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ‘।
View this post on Instagram