ਖਾਲਸਾ ਏਡ ਦਾ ਵਲੰਟੀਅਰ ਵਿਆਹ ਕਰਵਾ ਕੇ ਪਹੁੰਚਿਆ ਸਿੰਘੂ ਬਾਰਡਰ

written by Rupinder Kaler | February 22, 2021

ਮਨੁੱਖਤਾ ਦੀ ਸੇਵਾ ਕਰਨ ਵਿੱਚ ਖਾਲਸਾ ਏਡ ਤੇ ਉਸ ਦੇ ਵਲੰਟੀਅਰ ਹਮੇਸ਼ਾ ਮੂਹਰੇ ਹੁੰਦੇ ਹਨ । ਦਿੱਲੀ ਦੇ ਬਾਰਡਰਾਂ ਤੇ ਧਰਨਾ ਦੇ ਰਹੇ ਕਿਸਾਨਾਂ ਦੀ ਸੇਵਾ ਵਿੱਚ ਖਾਲਸਾ ਏਡ ਲਗਾਤਾਰ ਡਟਿਆ ਹੋਇਆ ਹੈ । ਇਸ ਸਭ ਦੇ ਚਲਦੇ ਖਾਲਸਾ ਏਡ ਦੀ ਇੰਡੀਆ ਇਕਾਈ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਨੇ ਵਿਆਹ ਕਰਵਾਇਆ ਹੈ ।

uttarkhand imge of khalsa aid Image from khalsa aid's instagram
ਹੋਰ ਪੜ੍ਹੋ : ਕਿਸਾਨ ਮੋਰਚਾ ਦੇ ਸੀਨੀਅਰ ਆਗੂ ਦਾਤਾਰ ਸਿੰਘ ਦਾ ਹੋਇਆ ਦਿਹਾਂਤ
Image from khalsa aid's instagram
ਗੁਰਪ੍ਰੀਤ ਸਿੰਘ ਵਿਆਹ ਕਰਵਾਉਣ ਤੋਂ ਬਾਅਦ ਪਹਿਲੀ ਵਾਰ ਆਪਣੀ ਜੀਵਨ ਸੰਗਣੀ ਨਵੀਨਾ ਕੌਰ ਨਾਲ ਸਿੰਘੂ ਬਾਰਡਰ ਪਹੁੰਚੇ । ਇੱਥੇ ਪਹੁੰਚ ਕੇ ਇਸ ਨਵ ਵਿਆਹੀ ਜੋੜੀ ਨੇ ਧਰਨੇ ਤੇ ਬੈਠੇ ਕਿਸਾਨ ਆਗੂਆਂ ਤੋਂ ਆਸ਼ੀਰਵਾਦ ਲਿਆ ।
Image from khalsa aid's instagram
ਖਾਲਸਾ ਏਡ ਨੇ ਇਸ ਨਵ ਵਿਆਹੀ ਜੋੜੀ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਤੇ ਲੋਕ ਲਗਾਤਾਰ ਕਮੈਂਟ ਕਰਕੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇ ਰਹੇ ਹਨ ।

0 Comments
0

You may also like