ਆਕਸੀਜਨ ਦੀ ਕਮੀ ਨਾਲ ਜੂਝਣ ਵਾਲੇ ਲੋਕਾਂ ਨੂੰ ਖਾਲਸਾ ਏਡ ਮੁੱਹਈਆ ਕਰਵਾਏਗੀ ਆਕਸੀਜ਼ਨ

written by Shaminder | April 24, 2021

ਖਾਲਸਾ ਏਡ ਵੱਲੋ ਦੁਨੀਆ ਭਰ ‘ਚ ਜਦੋਂ ਵੀ ਕਿਤੇ ਮੁਸ਼ਕਿਲ ਦੀ ਘੜੀ ਆਉਂਦੀ ਹੈ ਤਾਂ ਸੰਸਥਾ ਹਮੇਸ਼ਾ ਹੀ ਸੇਵਾ ਲਈ ਅੱਗੇ ਆਈ ਹੈ ।ਇਨਸਾਨੀਅਤ ਦੀ ਸੇਵਾ ਲਈ ਜਾਣੀ ਜਾਂਦੀ ਇਸ ਸੰਸਥਾ ਵੱਲੋਂ ਹੁਣ ਦੇਸ਼ ‘ਚ ਫੈਲੀ ਕੋੋਰੋਨਾ ਮਹਾਮਾਰੀ ਨੂੰ ਰੋਕਣ ਲਈ ਆਕਸੀਜਨਮੁਹੱਈਆ ਕਰਵਾਈ ਜਾ ਰਹੀ ਹੈ ।

Khalsa Aid Image From Khalsa Aid Instagram
ਹੋਰ ਪੜ੍ਹੋ : ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਅਦਾਕਾਰ ਵਿਸ਼ਨੂੰ ਵਿਸ਼ਾਲ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ
Khalsa Aid Image From Khalsa Aid Instagram
ਜਿਸ ਦੀ ਜਾਣਕਾਰੀ ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ । ਦਿੱਲੀ ਸਣੇ ਦੇਸ਼ ਦੇ ਕਿਸੇ ਵੀ ਸੂਬੇ ‘ਚ ਆਕਸੀਜਨ ਦੀ ਜਿੱਥੇ ਕਮੀ ਹੈ, ਉੱਥੇ ਆਕਸੀਜਨ ਦੀ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਸੰਸਥਾ ਵੱਲੋਂ ਇਸ ਸੇਵਾ ਦੀ ਸ਼ੁਰੂਆਤ ਅਰਦਾਸ ਕਰਨ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ । ਜਿਸ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋ ਰਹੀਆਂ ਹਨ ।
khalsa aid Image From Khalsa Aid Instagram
ਖਾਲਸਾ ਏਡ ਵੱਲੋਂ ਚੁੱਕੇ ਗਏ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ । ਦੱਸ ਦਈਏ ਕਿ ਦੇਸ਼ ਦੇ ਹਸਪਤਾਲਾਂ ‘ਚ ਆਕਸੀਜਨ ਦੀ ਕਮੀ ਕਾਰਨ ਲਗਾਤਾਰ ਮੌਤਾਂ ਹੋ ਰਹੀਆਂ ਹਨ । ਇਨ੍ਹਾਂ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਅਜਿਹੇ ‘ਚ ਖਾਲਸਾ ਏਡ ਨੇ ਆਕਸੀਜਨ ਦੀ ਸੇਵਾ ਦਾ ਕੰਮ ਸੰਭਾਲਿਆ ਹੈ ।
 
View this post on Instagram
 

A post shared by Khalsa Aid India (@khalsaaid_india)

0 Comments
0

You may also like