ਗੀਤਕਾਰ ਖ਼ਾਨ ਭੈਣੀ ਕਰਨ ਔਜਲਾ ਨਾਲ ਲੈ ਕੇ ਆ ਰਿਹਾ ਹੈ ਗੀਤ, ਜਾਣੋ ਕਦੋਂ ਹੋਵੇਗਾ ਰਿਲੀਜ਼

Written by  Aaseen Khan   |  August 14th 2019 06:29 PM  |  Updated: August 14th 2019 06:29 PM

ਗੀਤਕਾਰ ਖ਼ਾਨ ਭੈਣੀ ਕਰਨ ਔਜਲਾ ਨਾਲ ਲੈ ਕੇ ਆ ਰਿਹਾ ਹੈ ਗੀਤ, ਜਾਣੋ ਕਦੋਂ ਹੋਵੇਗਾ ਰਿਲੀਜ਼

ਗੀਤਾਂ ਦੇ ਵਿਚ ਆਮ ਸੁਣਨ ਨੂੰ ਮਿਲਣ ਵਾਲਾ ਨਾਮ ਭੈਣੀ ਵਾਲਾ ਖ਼ਾਨ ਹੁਣ ਬਹੁਤ ਜਲਦ ਆਪਣਾ ਖੁਦ ਦਾ ਗੀਤ ਲੈ ਕੇ ਆ ਰਿਹਾ ਹੈ। ਗੀਤ ਦਾ ਨਾਮ ਹੈ '12pm to 12am' ਜਿਸ 'ਚ ਗਾਇਕ ਅਤੇ ਗੀਤਕਾਰ ਕਰਨ ਔਜਲਾ ਦਾ ਰੈਪ ਵੀ ਸੁਣਨ ਨੂੰ ਮਿਲਣ ਵਾਲਾ ਹੈ। ਗੀਤ ਦੇ ਬੋਲ ਅਤੇ ਗਾਇਆ ਖ਼ਾਨ ਭੈਣੀ ਨੇ ਹੈ ਜਦੋਂ ਕਿ ਸੰਗੀਤ SycoStyle ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਦਾ ਵੀਡੀਓ ਬੀ ਟੂਗੈਦਰਸ ਵੱਲੋਂ ਬਣਾਇਆ ਗਿਆ ਹੈ।

ਹੋਰ ਵੇਖੋ  :ਤਰਸੇਮ ਜੱਸੜ ਲੈ ਕੇ ਆਰ ਰਹੇ ਨੇ ਆਪਣਾ ਨਵਾਂ ਗੀਤ 'Eyes On You', ਇਸ ਦਿਨ ਹੋਵੇਗਾ ਰਿਲੀਜ਼

ਖ਼ਾਨ ਭੈਣੀ ਵਾਲਾ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਦੇ ਚੁੱਕਿਆ ਹੈ ਜਿੰਨ੍ਹਾਂ ਨੂੰ ਗੁਲਾਬ ਸਿੱਧੂ ਅਤੇ ਹਰਸਿਮਰਨ ਵਰਗੇ ਗਾਇਕ ਅਵਾਜ਼ ਦੇ ਚੁੱਕੇ ਹਨ। ਇਹ ਗੀਤ 16 ਅਗਸਤ ਨੂੰ ਰਿਹਾਨ ਰਿਕਾਰਡਸ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਖ਼ਾਨ ਭੈਣੀ ਦੇ ਲਿਖੇ ਗੀਤਾਂ ਦੀ ਗੱਲ ਕਰੀਏ ਤਾਂ ਦਬਕਾ, ਸਿੱਧੂਆਂ ਦਾ ਮੁੰਡਾ, ਡੌਜ, ਇੰਨਫ ਵਰਗੇ ਗੀਤਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਦੇਖਣਾ ਹੋਵੇਗਾ ਹੁਣ ਖ਼ਾਨ ਭੈਣੀ ਵਾਲੇ ਦੀ ਆਪਣੀ ਅਵਾਜ਼ 'ਚ ਉਹਨਾਂ ਦੇ ਗੀਤ ਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network