ਤਰਸੇਮ ਜੱਸੜ ਲੈ ਕੇ ਆਰ ਰਹੇ ਨੇ ਆਪਣਾ ਨਵਾਂ ਗੀਤ 'Eyes On You', ਇਸ ਦਿਨ ਹੋਵੇਗਾ ਰਿਲੀਜ਼

Written by  Aaseen Khan   |  August 09th 2019 11:02 AM  |  Updated: August 09th 2019 11:02 AM

ਤਰਸੇਮ ਜੱਸੜ ਲੈ ਕੇ ਆਰ ਰਹੇ ਨੇ ਆਪਣਾ ਨਵਾਂ ਗੀਤ 'Eyes On You', ਇਸ ਦਿਨ ਹੋਵੇਗਾ ਰਿਲੀਜ਼

ਤਰਸੇਮ ਜੱਸੜ ਪੰਜਾਬੀ ਇੰਡਸਟਰੀ ਦਾ ਅਜਿਹਾ ਨਾਮ ਜਿੰਨ੍ਹਾਂ ਨੇ ਫ਼ਿਲਮਾਂ ਤੋਂ ਲੈ ਕੇ ਗਾਣਿਆਂ ਤੱਕ ਹਰ ਪਾਸੇ ਸਰਦਾਰੀ ਕਾਇਮ ਕੀਤੀ ਹੈ। ਸਰਦਾਰ ਮੁਹੰਮਦ, ਰੱਬ ਦਾ ਰੇਡੀਓ, ਅਤੇ ਰੱਬ ਦਾ ਰੇਡੀਓ ਦੋ ਵਰਗੀਆਂ ਖੂਬਸੂਰਤ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇਣ ਵਾਲੇ ਤਰਸੇਮ ਜੱਸੜ ਹੁਣ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਆਈਜ਼ ਆਨ ਯੂ'।ਇਸ ਗੀਤ ਨੂੰ ਲਿਖਿਆ ਅਤੇ ਗਾਇਆ ਤਰਸੇਮ ਜੱਸੜ ਨੇ ਹੀ ਹੈ ਅਤੇ ਸੰਗੀਤ ਵੈਸਟਰਨ ਪੇਂਡੂਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਗਗਨ ਹਰਨਵ ਵੱਲੋਂ ਵੀਡੀਓ ਬਣਾਇਆ ਗਿਆ ਹੈ।

ਤਰਸੇਮ ਜੱਸੜ ਦੇ ਇਸ ਗੀਤ ਦੇ ਨਾਮ ਤੋਂ ਜਾਪਦਾ ਹੈ ਕਿ ਉਹਨਾਂ ਦਾ ਇਹ ਗੀਤ ਰੋਮਾਂਟਿਕ ਗੀਤ ਹੋਣ ਵਾਲਾ ਹੈ। ਦੱਸ ਦਈਏ ਇਹ ਗੀਤ 13 ਅਗਸਤ ਨੂੰ ਰਿਲੀਜ਼ ਹੋਣ ਵਾਲਾ ਹੈ।

ਹੋਰ ਵੇਖੋ : ਜਾਣਿਆ ਪਹਿਚਾਣਿਆ ਲੱਗ ਰਿਹਾ ਹੋਵੇਗਾ ਇਹ ਪਿਆਰਾ ਜਿਹਾ ਚਿਹਰਾ

ਇਸ ਤੋਂ ਪਹਿਲਾਂ ਤਰਸੇਮ ਜੱਸੜ ਪਿਛਲੇ ਮਹੀਨੇ ਹੀ ਦਰਸ਼ਕਾਂ ਲਈ 'ਲਾਈਫ' ਗੀਤ ਲੈ ਕੇ ਆਏ ਸੀ ਜਿਹੜਾ ਕਿ ਬਹੁਤ ਹੀ ਸ਼ਾਨਦਾਰ ਹੈ ਅਤੇ ਉਸ ਨੂੰ ਵੀ ਚੰਗਾ ਹੁੰਗਾਰਾ ਮਿਲਿਆ ਹੈ। ਹਮੇਸ਼ਾ ਆਪਣੇ ਗੀਤਾਂ 'ਚ ਪੱਗ ਅਤੇ ਸਰਦਾਰੀ ਦੀ ਗੱਲ ਕਰਨ ਵਾਲੇ ਤਰਸੇਮ ਜੱਸੜ ਦੇਖਣਾ ਹੋਵੇਗਾ ਇਸ ਵਾਰ ਆਪਣੇ ਫੈਨਸ ਲਈ ਕੀ ਲੈ ਕੇ ਹਾਜ਼ਿਰ ਹੁੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network