ਜਾਣਿਆ ਪਹਿਚਾਣਿਆ ਲੱਗ ਰਿਹਾ ਹੋਵੇਗਾ ਇਹ ਪਿਆਰਾ ਜਿਹਾ ਚਿਹਰਾ

Written by  Aaseen Khan   |  May 19th 2019 11:45 AM  |  Updated: May 19th 2019 11:45 AM

ਜਾਣਿਆ ਪਹਿਚਾਣਿਆ ਲੱਗ ਰਿਹਾ ਹੋਵੇਗਾ ਇਹ ਪਿਆਰਾ ਜਿਹਾ ਚਿਹਰਾ

ਜਾਣਿਆ ਪਹਿਚਾਣਿਆ ਲੱਗ ਰਿਹਾ ਹੋਵੇਗਾ ਇਹ ਪਿਆਰਾ ਜਿਹਾ ਚਿਹਰਾ : ਅਕਸਰ ਹੀ ਬਾਲੀਵੁੱਡ ਅਤੇ ਪਾਲੀਵੁੱਡ ਸਟਾਰਜ਼ ਬਚਪਨ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਇਹਨਾਂ ਤਸਵੀਰਾਂ ਨੂੰ ਪ੍ਰਸੰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਫੈਨਜ਼ ਨੂੰ ਵੀ ਜਾਨਣ ਦਾ ਮੌਕਾ ਮਿਲਦਾ ਹੈ ਕਿ ਉਹਨਾਂ ਦੇ ਮਨਪਸੰਦੀਦਾ ਸਿਤਾਰੇ ਆਖਿਰ ਬਚਪਨ 'ਚ ਕਿਸ ਤਰ੍ਹਾਂ ਦੇ ਦਿਖਦੇ ਸਨ। ਅਜਿਹੀ ਹੀ ਪੰਜਾਬੀ ਇੰਡਸਟਰੀ ਦੀ ਬਾਕਮਾਲ ਅਦਾਕਾਰਾ ਸਿਮੀ ਚਾਹਲ ਨੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਹ ਬਹੁਤ ਹੀ ਪਿਆਰੀ ਨਜ਼ਰ ਆ ਰਹੇ ਹਨ।

ਫ਼ਿਲਮ ਬੰਬੂ ਕਾਟ ਤੋਂ ਪੰਜਾਬੀ ਫ਼ਿਲਮਾਂ 'ਚ ਕਦਮ ਰੱਖਣ ਵਾਲੀ ਸਿਮੀ ਚਾਹਲ ਨੇ ਇਸ ਤਸਵੀਰ ਦੇ ਨਾਲ ਲਿਖਿਆ ਹੈ ਕਿ ਜ਼ਰੂਰ ਉਹਨਾਂ ਵੱਲ ਕੋਈ ਪਲੇਟ 'ਚ ਭਿੰਡੀ ਦੀ ਸਬਜ਼ੀ ਲੈ ਕੇ ਆ ਰਿਹਾ ਹੋਵੇਗਾ ਕਿਉਂਕਿ ਉਹਨਾਂ ਦਾ ਅਜਿਹਾ ਚਿਹਰਾ ਅੱਜ ਵੀ ਕਿਸੇ ਖਾਣ ਵਾਲੀ ਚੀਜ਼ ਲਈ ਹੀ ਬਣਦਾ ਹੈ।

ਹੋਰ ਵੇਖੋ : ਜਨਮਦਿਨ 'ਤੇ ਜਾਣੋ ਸਿਮੀ ਚਾਹਲ ਦਾ ਪੰਜਾਬੀ ਗਾਣਿਆਂ 'ਚ ਮਾਡਲਿੰਗ ਤੋਂ ਫ਼ਿਲਮਾਂ ਦੇ ਸਫ਼ਰ ਦੀ ਕਹਾਣੀ

 

View this post on Instagram

 

it takes grace to remain kind in cruel situations✨

A post shared by ?Simi Chahal (@simichahal9) on

ਰੱਬ ਦਾ ਰੇਡੀਓ ਅਤੇ ਰੱਬ ਦਾ ਰੇਡੀਓ ਦੋ 'ਚ ਸਭ ਦਾ ਦਿਲ ਜਿੱਤਣ ਵਾਲੀ ਸਿਮੀ ਚਾਹਲ ਦੇ ਇਸ ਚੁਲਬੁਲੇ ਪਣ ਨੂੰ ਹਰ ਕੋਈ ਪਸੰਦ ਕਰਦਾ ਹੈ। ਇਸ ਸਾਲ ਆਈਆਂ ਫ਼ਿਲਮਾਂ ਰੱਬ ਦਾ ਰੇਡੀਓ 2 ਅਤੇ ਮੰਜੇ ਬਿਸਤਰੇ 2 'ਚ ਸ਼ਾਨਦਾਰ ਅਦਾਕਾਰੀ ਨਾਲ ਵੀ ਸਿਮੀ ਚਾਹਲ ਨੇ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network