ਖ਼ਾਨ ਸਾਬ ਦਾ ਸੈਡ ਸੌਂਗ ‘Tod Gayi’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | March 28, 2022

ਪੰਜਾਬੀ ਮਿਊਜ਼ਕ ਜਗਤ ਦੇ ਨਾਮੀ ਗਾਇਕ ਖ਼ਾਨ ਸਾਬ (KHAN SAAB) ਆਪਣੇ ਸੂਫੀ ਅੰਦਾਜ਼ ਲਈ ਜਾਣੇ ਜਾਂਦੇ ਹਨ । ਉਹ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਨੇ। ਉਹ ‘ਟੁੱਟ ਗਈ’ (Tod Gayi) ਟਾਈਟਲ ਹੇਠ ਦਰਦ ਭਰਿਆ ਗੀਤ ਲੈ ਕੇ ਆਏ ਨੇ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

ਹੋਰ ਪੜ੍ਹੋ : World Theatre Day 2022: ਦਰਸ਼ਨ ਔਲਖ ਨੇ ਖ਼ਾਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਿੱਤੀ ਵਿਸ਼ਵ ਰੰਗ-ਮੰਚ ਦਿਵਸ ਦੀਆਂ ਵਧਾਈਆਂ

khan saab latest song tod gayi

ਜੇ ਗੱਲ ਕਰਈਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਗੈਰੀ ਸੰਧੂ ਨੇ ਲਿਖਿਆ ਹੈ ਤੇ ਮਿਊਜ਼ਿਕ ਡੈਡੀ ਬੀਟ ਨੇ ਦਿੱਤਾ ਹੈ। Big Mafia Films ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਗੀਤ ‘ਚ ਦੇਖਿਆ ਗਿਆ ਹੈ ਕਿ ਕਿਵੇਂ ਅੱਜ-ਕੱਲ ਦਾ ਪਿਆਰ ਸਿਰਫ ਦੌਲਤਾਂ ਤੱਕ ਸੀਮਤ ਰਹਿ ਗਈ ਹੈ। ਇਸ ਗੀਤ ਨੂੰ ਫਰੇਸ਼ ਮੀਡੀਆ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਚ ਖ਼ਾਨ ਸਾਬ ਦੇ ਨਾਲ ਗੈਰੀ ਸੰਧੂ ਵੀ ਗਾਉਂਦੇ  ਹੋਏ ਨਜ਼ਰ ਆ ਰਹੇ ਹਨ।

garry sandhu pic

ਹੋਰ ਪੜ੍ਹੋ : RRR Box Office Collection Day 2: ਵੀਕਐਂਡ 'ਤੇ ਫ਼ਿਲਮ ਨੇ ਦੂਜੇ ਦਿਨ ਵੀ ਕੀਤੀ ਚੰਗੀ ਕਮਾਈ

ਜੇ ਗੱਲ ਕਰੀਏ ਖ਼ਾਨ ਸਾਬ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰਿਮ ਝਿਮ, ਬੇਕਦਰਾਂ, ਸੱਜਣਾ, ਜ਼ਿੰਦਗੀ ਤੇਰੇ ਨਾਲ, ਛੱਲਾ, ‘ਦੂਰ ਤੇਰੇ ਤੋਂ’, ‘ਜਬ ਤੇਰੇ ਦਰਦ ਮੈਂ’, ਦੂਰ ਤੇਰੇ ਤੋਂ,  ਰਾਹੇ-ਰਾਹੇ ਵਰਗੇ ਕਈ ਸ਼ਾਨਦਾਰ ਗੀਤ ਦਰਸ਼ਕਾਂ ਦੀ ਝੋਲੀ ਪਾਏ ਨੇ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਜਿਸ ਕਰਕੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਖ਼ਾਨ ਸਾਬ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਨੇ। ਸੋਸ਼ਲ ਮੀਡੀਆ ਉੱਤੇ ਖ਼ਾਨ ਸਾਬ ਦੀ ਚੰਗੀ ਫੈਨ ਫਾਲਵਿੰਗ ਹੈ।

You may also like