ਕੱਚਾ ਬਦਾਮ 'ਤੇ ਫਨੀ ਡਾਂਸ ਕਰ ਕਿੱਕੂ ਸ਼ਾਰਦਾ ਨੇ ਮਚਾਇਆ ਧਮਾਲ, ਵੀਡੀਓ ਹੋਈ ਵਾਇਰਲ

written by Pushp Raj | February 12, 2022

ਸੋਸ਼ਲ ਮੀਡੀਆ 'ਤੇ ਹਰ ਰੋਜ਼ ਕੋਈ ਨਾਂ ਕੋਈ ਨਵਾਂ ਟ੍ਰੈਂਡ ਚੱਲਦਾ ਰਹਿੰਦਾ ਹੈ। ਪਿਛਲੇ ਕਈ ਦਿਨਾਂ ਤੋਂ 'ਕੱਚਾ ਬਦਾਮ' ਗੀਤ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਆਮ ਲੋਕਾਂ ਦੀ ਗੱਲ ਤਾਂ ਛੱਡੋ, ਇਸ ਗੀਤ ਦਾ ਜਾਦੂ ਸੈਲੇਬਸ 'ਤੇ ਵੀ ਛਾਇਆ ਹੋਇਆ ਹੈ। ਦਿ ਕਪਿਲ ਸ਼ਰਮਾ ਸ਼ੋਅ ਦੇ ਕਿੱਕੂ ਸ਼ਾਰਦਾ ਨੇ ਵੀ ਇਸ ਗੀਤ 'ਤੇ ਫਨੀ ਡਾਂਸ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


ਗੀਤ ਕੱਚਾ ਬਦਾਮ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਮਸ਼ਹੂਰ ਹੋ ਗਿਆ ਹੈ। ਹੁਣ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਆਪਣੀ ਕਾਮੇਡੀ ਦਾ ਜਲਵਾ ਬਿਖੇਰਨ ਵਾਲੇ ਕਿੱਕੂ ਸ਼ਾਰਦਾ ਅਤੇ ਰੋਸ਼ੇਲ ਰਾਓ ਨੇ ਕੱਚਾ ਬਦਾਮ ਗੀਤ 'ਤੇ ਫਨੀ ਡਾਂਸ ਕੀਤਾ ਹੈ। ਉਨ੍ਹਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

 


ਇਸ ਵੀਡੀਓ ਨੂੰ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੀਤ ਕੱਚਾ ਬਦਾਮ 'ਤੇ ਕਪਿਲ ਸ਼ਰਮਾ ਸ਼ੋਅ ਦੇ ਫਟੀਚਰ ਵਕੀਲ ਯਾਨੀ ਕਿ ਕਿੱਕੂ ਸ਼ਾਰਦਾ ਫਨੀ ਅੰਦਾਜ਼ ਵਿੱਚ ਡਾਂਸ ਕਰ ਰਹੇ ਹਨ। ਕਿੱਕੂ ਆਪਣੇ ਫਟੀਚਰ ਵਕੀਲ ਦੇ ਕਿਰਦਾਰ ਵਿੱਚ ਹੀ ਵਿਖਾਈ ਦੇ ਰਹੇ ਹਨ ਤੇ ਡਾਂਸ ਕਰ ਰਹੇ ਹਨ।
ਕਿੱਕੂ ਅਤੇ ਸ਼ੋਅ ਵਿੱਚ ਆਈ ਗੈਸਟ ਅਦਾਕਾਰਾ ਰੋਸ਼ੇਲ ਕੱਚਾ ਬਦਾਮ ਦੀ ਧੁਨ ਉੱਤੇ ਇੱਕਠੇ ਡਾਂਸ ਕਰਦੇ ਹਨ। ਦੋਹਾਂ ਦਾ ਡਾਂਸ ਬਹੁਤ ਹੀ ਫਨੀ ਹੈ, ਜੋ ਕਿ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰ ਰਿਹਾ ਹੈ।

ਹੋਰ ਪੜ੍ਹੋ : Oscar 2022 ਸਮਾਗਮ 'ਚ ਕੋਵਿਡ ਟੀਕਾਕਰਣ ਸਰਟੀਫਿਕੇਟ ਤੋਂ ਬਿਨਾਂ ਵੀ ਦਰਸ਼ਕਾਂ ਹੋਵੇਗੀ ਦੀ ਐਂਟਰੀ

ਫੈਨਜ਼ ਕਿੱਕੂ ਸ਼ਾਰਦਾ ਦਾ ਇਹ ਮਜ਼ੇਦਾਰ ਡਾਂਸ ਵੇਖ ਕੇ ਖ਼ੁਦ ਦਾ ਹਾਸਾ ਨਹੀਂ ਰੋਕ ਪਾ ਰਹੇ। ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ ਕਿ 'ਇਹ ਅਸਲੀ ਬਦਾਮ ਹੈ', ਇਕ ਹੋਰ ਯੂਜ਼ਰ ਨੇ ਲਿਖਿਆ 'ਇਹ 100 ਕਿਲੋ ਦਾ ਬਦਾਮ ਹੈ'। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਇਸ ਵੀਡੀਓ 'ਤੇ ਮੁਸਕਰਾਉਂਦੇ ਹੋਏ ਈਮੋਜੀ ਸ਼ੇਅਰ ਕੀਤੇ ਹਨ। ਇਸ ਤੋਂ ਇਲਾਵਾ ਯੂਜ਼ਰਸ ਨੇ ROFL ਅਤੇ LOL ਵਰਗੇ ਕਮੈਂਟ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

You may also like