ਕਿੱਲੀ ਪੌਲ ਨੇ ਭੈਣ ਨੀਮਾ ਪੌਲ ਨਾਲ ਟ੍ਰੈਂਡਿੰਗ ਗੀਤਾਂ 'ਤੇ ਬਣਾਈ ਨਵੀਂ ਵੀਡੀਓ, ਦਰਸ਼ਕਾਂ ਨੂੰ ਪੰਸਦ ਆਇਆ ਇਹ ਅੰਦਾਜ਼

written by Pushp Raj | January 09, 2023 11:07am

Kili Paul and Neema Paul New video: ਤਨਜ਼ਾਨੀਆ ਦੇ ਪ੍ਰਸਿੱਧ ਕੰਟੈਂਟ ਕ੍ਰੀਏਟਰ ਤੇ ਸੋਸ਼ਲ ਮੀਡੀਆ ਇਨਫਊਲੈਂਸਰ, ਕਿੱਲੀ ਪਾਲ ਤੇ ਉਨ੍ਹਾਂ ਦੀ ਭੈਣ ਨੀਮਾ ਅਕਸਰ ਬਾਲੀਵੁੱਡ ਦੇ ਮਸ਼ਹੂਰ ਗੀਤਾਂ 'ਤੇ ਵੀਡੀਓਜ਼ ਤੇ ਰੀਲਸ ਬਣਾਉਂਦੇ ਹਨ। ਫੈਨਜ਼ ਵੀ ਇਸ ਭਰਾ-ਭੈਣ ਦੀ ਜੋੜੀ ਦੇ ਡਾਂਸਿੰਗ ਤੇ ਸਿੰਗਿਂਗ ਸਟਾਈਲ ਨੂੰ ਕਾਫੀ ਪਸੰਦ ਕਰਦੇ ਹਨ। ਹਾਲ ਹੀ ਵਿੱਚ ਕਿੱਲੀ ਤੇ ਨੀਮਾ ਦੀ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

image Source : Instagram

ਦੱਸ ਦਈਏ ਕਿ ਬਾਲੀਵੁੱਡ ਦੇ ਗੀਤਾਂ ਤੋਂ ਬਾਅਦ ਹਾਲ ਹੀ ਵਿੱਚ ਕਿੱਲੀ ਪੌਲ ਨੇ ਭੈਣ ਨੀਮਾ ਨਾਲ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਦੋਵੇਂ ਮਸ਼ਹੂਰ ਭੋਜਪੁਰੀ ਗੀਤ 'ਪਤਲੀ ਕਮਰੀਆ ਮੋਰੀ' 'ਤੇ ਜ਼ਬਰਦਸਤ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਨ੍ਹੀਂ ਦਿਨੀਂ ਕਈ ਨਿਰਮਾਤਾ ਭੋਜਪੁਰੀ ਗੀਤ 'ਪਤਲੀ ਕਮਰੀਆ ਮੋਰੀ' 'ਤੇ ਰੀਲਾਂ ਬਣਾ ਰਹੇ ਹਨ। ਇੱਥੋਂ ਤੱਕ ਕਿ ਇਸ ਸਭ ਤੋਂ ਵੱਧ ਟ੍ਰੈਂਡਿੰਗ ਗੀਤ ਨੂੰ ਵਿਦੇਸ਼ਾਂ ਵਿੱਚ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਵਿਦੇਸ਼ੀ ਵੀ ਇਸ ਗੀਤ 'ਤੇ ਰੀਲਸ ਬਣਾ ਰਹੇ ਹਨ।

image Source : Instagram

ਦੂਜੇ ਪਾਸੇ ਕਿੱਲੀ ਪੌਲ ਅਤੇ ਉਸ ਦੀ ਭੈਣ ਨੀਮਾ ਵੀ ਇਸ ਗੀਤ 'ਤੇ ਡਾਂਸ ਦੀ ਵੀਡੀਓ ਬਣਾਈ ਹੈ। ਕਿੱਲੀ ਪੌਲ ਨੇ ਇਹ ਵੀਡੀਓ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਇਸ ਭੈਣ-ਭਰਾ ਦੀ ਜੋੜੀ ਨੇ ਇੱਕ ਵਾਰ ਫਿਰ 'ਪਤਲੀ ਕਮਰੀਆ ਮੋਰੀ' 'ਤੇ ਆਪਣੀ ਰੀਲ ਪੋਸਟ ਕੀਤੀ ਹੈ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਿੱਲੀ ਪੌਲ ਨੇ ਕੈਪਸ਼ਨ 'ਚ ਲਿੱਖਿਆ, 'ਸਾਨੂੰ ਇਹ ਗੀਤ ਬੇਹੱਦ ਪਸੰਦ ਹੈ 🎵❤️ ਤੇ ਇਹ ਖ਼ਾਸ ਤੌਰ 'ਤੇ ਸਾਡੇ ਭੋਜਪੁਰੀ ਫੈਨਜ਼ ਦੇ ਲਈ ਹੈ ❤️'
ਇਸ ਦੇ ਨਾਲ ਕਿੱਲੀ ਤੇ ਨੀਮ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਲਤਾ ਮੰਗੇਸ਼ਕਰ ਜੀ ਦੇ ਮਸ਼ਹੂਰ ਗੀਤ 'ਮੇਰਾ ਦਿਲ ਯੇ ਪੁਕਾਰੇ' ਉੱਤੇ ਲਿਪਸਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦੋਹਾਂ ਨੇ ਲਿਖਿਆ, 'ਓਲਡ ਇਜ਼ ਗੋਲਡ।'

image Source : Instagram

ਹੋਰ ਪੜ੍ਹੋ: ਸ਼ੂਟਿੰਗ ਦੌਰਾਨ ਜ਼ਖਮੀ ਹੋਏ ਰੋਹਿਤ ਸ਼ੈੱਟੀ ਹਸਪਤਾਲ 'ਚ ਭਰਤੀ, ਪੜ੍ਹੋ ਪੂਰੀ ਖ਼ਬਰ

ਦੱਸ ਦੇਈਏ ਕਿ ਕਿੱਲੀ ਪੌਲ ਤੇ ਨੀਮਾ ਪੌਲ ਤਨਜ਼ਾਨੀਆ ਦੇ ਨਿਵਾਸੀ ਹਨ। ਦੋਵਾਂ ਨੇ ਬਾਲੀਵੁੱਡ ਗੀਤਾਂ 'ਤੇ ਡਾਂਸ ਅਤੇ ਲਿਪਸਿੰਗ ਕਰਕੇ ਪੂਰੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਪਿਛਲੇ ਦਿਨੀਂ ਕਿੱਲੀ ਪਾਲ ਭਾਰਤ ਆਏ ਸੀ । ਇਸ ਦੌਰਾਨ ਉਹ ਕਈ ਟੀਵੀ ਸ਼ੋਅਜ਼ ਵਿੱਚ ਵੀ ਬਤੌਰ ਮੁੱਖ ਮਹਿਨਮਾਨ ਸ਼ਿਰਕਤ ਕਰਨ ਪਹੁੰਚੇ। ਝਲਕ ਦਿਖਲਾ ਜਾ 10 ਦੇ ਸੈੱਟ 'ਤੇ ਕਿੱਲੀ ਪੌਲ ਨੇ ਮਾਧੁਰੀ ਦੀਕਸ਼ਿਤ ਨਾਲ ਵੀ ਉਨ੍ਹਾਂ ਦੇ ਮਸ਼ਹੂਰ ਗੀਤ 'ਤੇ ਡਾਂਸ ਕੀਤਾ। ਕਿੱਲੀ ਪਾਲ ਅਤੇ ਉਸ ਦੀ ਭੈਣ ਨੀਮਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ।

 

View this post on Instagram

 

A post shared by Kili Paul (@kili_paul)

You may also like