ਕਿਲੀ ਪਾਲ ਨੇ ਆਪਣਾ ਜਲੇਬੀ ਵਾਲਾ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ‘ਭਾਰਤ ਬਹੁਤ ਯਾਦ ਆ ਰਿਹਾ ਹੈ’, ਦੇਖੋ ਵੀਡੀਓ

written by Lajwinder kaur | October 18, 2022 01:38pm

Kili Paul New Video: ਬਾਲੀਵੁੱਡ ਗੀਤਾਂ ‘ਤੇ ਧਮਾਲ ਮਚਾਉਣ ਵਾਲੇ ਤਨਜ਼ਾਨੀਆ ਦੇ Internet sensation ਕਿਲੀ ਪਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਸ਼ਾਨਦਾਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਹ ਇੰਡੀਆ ਦਾ ਦੌਰਾ ਕਰਕੇ ਗਏ ਹਨ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਭਾਰਤ ਦੀ ਯਾਦ ਸਤਾ ਰਹੀ ਹੈ। ਆਪਣੇ ਭਾਰਤੀ ਫੇਰੀ ਦੀ ਇੱਕ ਅਣਦੇਖੀ ਵੀਡੀਓ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : Viral Video: ਲਾੜਾ-ਲਾੜੀ ਦਾ ਹੈਰਾਨ ਕਰ ਦੇਣ ਵਾਲਾ ਵੀਡੀਓ ਵਾਇਰਲ, ਅੱਗ ਦੇ ਵਿਚਕਾਰ ਡਾਂਸ ਕਰਦੇ ਆਏ ਨਜ਼ਰ

happy birthday kili paul image source: Instagram

ਕਿਲੀ ਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ 'ਚ ਉਹ ਭਾਰਤੀ ਵਿਅੰਜਨ ਜਲੇਬੀ ਖਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਟ੍ਰੈਂਡਿੰਗ ਗੀਤ ਜਲੇਬੀ ਬੇਬੀ ਦੇ ਨਾਲ ਅਪਲੋਡ ਕੀਤਾ ਹੈ।

kili paul jalebi video image source: Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਿਲੀ ਨੇ ਕੈਪਸ਼ਨ ਚ ਲਿਖਿਆ ਹੈ- ‘ਉਹਨਾਂ ਲਈ ਜੋ ਕਦੇ ਭਾਰਤ ਨਹੀਂ ਗਏ ਅਤੇ ਉਹਨਾਂ ਨੇ ਇਹ ਗੀਤ ਪਹਿਲਾਂ ਨਹੀਂ ਸੁਣਿਆ ਹੈ, ਇਹ ਹੈ ਅਸਲ ਜਲੇਬੀ India…ਮੈਂ ਤੁਹਾਡੇ ਬਾਰੇ ਸੋਚੇ ਬਿਨ੍ਹਾਂ ਸੌਂਦਾ ਨਹੀਂ... ਯਕੀਨੀ ਤੌਰ 'ਤੇ ਮੈਂ ਜਲਦੀ ਆਵਾਂਗਾ❤️🇮🇳ਮੈਨੂੰ ਦੱਸੋ ਕਿ ਮੈਂ ਕਿੱਥੇ ਜਾਵਾਂ?’

Tanzanian star Kili Paul to 'enter' Bigg Boss 16, details inside image source: Instagram

ਜ਼ਿਕਰਯੋਗ ਹੈ ਕਿ ਕਿਲੀ ਪਾਲ ਹਾਲ ਹੀ ‘ਚ ਭਾਰਤ ਦਾ ਦੌਰਾ ਕਰਕੇ ਗਏ ਹਨ। ਜਿੱਥੇ ਉਨ੍ਹਾਂ ਨੇ ਕਈ ਇਵੈਂਟਸ ਤੇ ਟੀਵੀ ਦੇ ਰਿਆਲਟੀ ਸ਼ੋਅਜ਼ ‘ਚ ਸ਼ਿਰਕਤ ਕੀਤੀ। ਭਾਰਤ ‘ਚ ਉਨ੍ਹਾਂ ਨੂੰ ਖੂਬ ਪਿਆਰ ਤੇ ਸਤਿਕਾਰ ਹਾਸਿਲ ਹੋਇਆ। ਕਈ ਨਾਮੀ ਕਲਾਕਾਰਾਂ ਨੇ ਕਿਲੀ ਦੇ ਨਾਲ ਟਰੈਂਡਿੰਗ ਗੀਤਾਂ ਉੱਤੇ ਵੀਡੀਓਜ਼ ਵੀ ਬਣਾਈਆਂ। ਉਹ ‘ਬਿੱਗ ਬੌਸ 16’ ਤੇ ‘ਝਲਕ ਦਿਖਲਾ ਜਾ 10’ ‘ਚ ਵੀ ਨਜ਼ਰ ਆਏ ਸਨ।

 

 

View this post on Instagram

 

A post shared by Kili Paul (@kili_paul)

You may also like