Kili Paul ਨੇ ਪੰਜਾਬੀ ਗਾਇਕ ਗੁਰਨਜ਼ਰ ਦੇ ਗੀਤ 'ਤੇ ਬਣਾਇਆ ਕਿਊਟ ਜਿਹਾ ਵੀਡੀਓ

Written by  Lajwinder kaur   |  February 14th 2022 01:16 PM  |  Updated: February 14th 2022 01:16 PM

Kili Paul ਨੇ ਪੰਜਾਬੀ ਗਾਇਕ ਗੁਰਨਜ਼ਰ ਦੇ ਗੀਤ 'ਤੇ ਬਣਾਇਆ ਕਿਊਟ ਜਿਹਾ ਵੀਡੀਓ

ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਟੈਲੇਂਟ ਹੋਣ ਨਾਲ ਤੁਹਾਨੂੰ ਬਹੁਤ ਘੱਟ ਸਮੇਂ ਵਿੱਚ ਪ੍ਰਸਿੱਧੀ ਮਿਲਦੀ ਹੈ। ਅਫ਼ਰੀਕਾ ਦੇ ਤਨਜ਼ਾਨੀਆ ਦੇ ਭੈਣ-ਭਰਾ ਦੀ ਜੋੜੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਤਨਜ਼ਾਨੀਆ ਦੇ ਭਰਾ-ਭੈਣ ਦੀ ਜੋੜੀ ਆਪਣੀ ਵੀਡੀਓਜ਼ ਕਰਕੇ ਸੋਸ਼ਲ ਮੀਡੀਆ  ਤੇ ਛਾਈ ਰਹਿੰਦੀ ਹੈ। ਉਹ ਬਾਲੀਵੁੱਡ ਦੇ ਕਈ ਗੀਤਾਂ ਉੱਤੇ ਰੀਲਾਂ ਬਣਾ ਕੇ ਖੂਬ ਤਾਰੀਫਾਂ ਬਟੋਰੀਆਂ ਚੁੱਕੇ ਹਨ। ਹੁਣ ਦੋਵਾਂ ਭੈਣ ਭਰਾ ਨੂੰ ਪੰਜਾਬੀ ਗੀਤਾਂ ਦਾ ਬੁਖ਼ਾਰ ਚੜਿਆ ਹੋਈ ਹੈ। ਕਾਇਲੀ ਪੌਲ kili paul ਨੇ ਆਪਣੀ ਭੈਣ ਨੀਮਾ ਦੇ ਨਾਲ ਪੰਜਾਬੀ ਗੀਤਾਂ ਉੱਤੇ ਲਿਪਸਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ। ਦੋਵਾਂ ਦੀਆਂ ਇਹ ਵੀਡੀਓਜ਼ ਦੇਖ ਕੇ ਆਪ ਮੁਹਾਰੇ ਮੂੰਹ ਤੋਂ ਨਿਕਲਦਾ ਹੈ ਕਿ ਸੰਗੀਤ ਦੀ ਕੋਈ ਸੀਮਾ ਨਹੀਂ ਹੁੰਦੀ ।

Kili Paul made new video on jass manak and kaka song

ਹੋਰ ਪੜ੍ਹੋ : ਦੇਖੋ ਟੀਜ਼ਰ: ‘Behri Duniya’ ਗੀਤ ਦਾ ਦਿਲ ਨੂੰ ਛੂਹ ਜਾਣ ਵਾਲਾ ਟੀਜ਼ਰ ਹੋਇਆ ਰਿਲੀਜ਼, ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਅਦਾਕਾਰੀ ਕਰਦੇ ਹੋਏ ਆਏ ਨਜ਼ਰ

ਇਸ ਵਾਰ ਉਨ੍ਹਾਂ ਨੇ ਮਿਊਜ਼ਿਕ ਕੰਪੋਜ਼ਰ ਤੇ ਗਾਇਕ ਗੁਰਨਜ਼ਰ (Gurnazar) ਦੇ ਗੀਤ ਉੱਤੇ ਵੀਡੀਓ ਬਣਾਇਆ ਹੈ। ਕਾਇਲੀ ਪੌਲ ਗੁਰਨਜ਼ਰ ਦੇ ਗਾਏ ਗੀਤ ਤੇ ਲਿਪਸਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਕਾਇਲੀ ਨੇ ਗੁਰਨਜ਼ਰ ਨੂੰ ਟੈਗ ਵੀ ਕੀਤਾ ਹੈ। ਦੱਸ ਦਈਏ ਇਹ ਸੌਂਗ ਹੈ ‘ਬਿਨਾ ਤੇਰੇ ਕੋਈ ਦਿਲਕਸ਼ ਨਜ਼ਾਰਾ ਹਮ ਨਾ ਦੇਖੇਂਗੇ’ ਜਿਸ ਨੂੰ ਗੁਰਨਜ਼ਰ ਵੱਲੋਂ ਰਿਕ੍ਰਿਟੇ ਕੀਤਾ ਗਿਆ ਹੈ। ਜਿਸ ਨੂੰ ਵੱਡੀ ਗਿਣਤੀ ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਤਾਰੀਫਾਂ ਕਰ ਰਹੇ ਹਨ।

gurnazar chattha

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਘਰ ਦੇ ਬਗੀਚੇ 'ਚੋਂ ਟਮਾਟਰ ਤੋੜ ਕੇ ਜੈਮ ਬਣਾਉਂਦੀ ਨਜ਼ਰ ਆਈ, ਅਦਾਕਾਰਾ ਦਾ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਕਾਇਲੀ ਇਸ ਤੋਂ ਪਹਿਲਾ ਬਾਲੀਵੁੱਡ ਦੇ ਕਈ ਗੀਤਾਂ ਉੱਤੇ ਵੀਡੀਓਜ਼ ਬਣਾ ਚੁੱਕਿਆ ਹੈ। ਕਾਇਲੀ ਪੌਲ ਨੇ ਇਸ ਤੋਂ ਪਹਿਲਾਂ ਜੱਸ ਮਾਣਕ ਦੇ ਗੀਤ ਅਤੇ ਕਾਕਾ ਦੇ ਗੀਤ ਉੱਤੇ ਸ਼ਾਨਦਾਰ ਵੀਡੀਓ ਬਣਾ ਚੁੱਕਿਆ ਹੈ। ਕਾਇਲੀ ਦੀ ਲਿਪਸਿੰਗ ਦੇਖਕੇ ਲੱਗਦਾ ਹੀ ਨਹੀਂ ਕਿ ਉਸ ਨੂੰ ਪੰਜਾਬੀ ਨਹੀਂ ਆਉਂਦੀ । ਗੁਰਨਜ਼ਰ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕਾਇਲੀ ਦੀ ਵੀਡੀਓ ਸ਼ੇਅਰ ਕਰਕੇ ਧੰਨਵਾਦ ਕੀਤਾ ਹੈ।

 

 

View this post on Instagram

 

A post shared by Kili Paul (@kili_paul)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network