ਕਿਮੀ ਵਰਮਾ ਨੇ ਆਪਣੀ ਛੋਟੀ ਬੇਟੀ ਦੀ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਜ਼ਾਹਿਰ ਕੀਤੀ ਇਹ ਖੁਆਇਸ਼

Written by  Lajwinder kaur   |  September 13th 2020 05:58 PM  |  Updated: September 13th 2020 05:58 PM

ਕਿਮੀ ਵਰਮਾ ਨੇ ਆਪਣੀ ਛੋਟੀ ਬੇਟੀ ਦੀ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਜ਼ਾਹਿਰ ਕੀਤੀ ਇਹ ਖੁਆਇਸ਼

ਪੰਜਾਬੀ ਫ਼ਿਲਮ ਜਗਤ ਦੀ ਖ਼ੂਬਸੂਰਤ ਤੇ ਬਾਕਮਾਲ ਦੀ ਅਦਾਕਾਰਾ ਰਹੀ ਕਿਮੀ ਵਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਛੋਟੀ ਬੇਟੀ ਦੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ।

View this post on Instagram

 

Can’t wait to do braids in her hair.... hopefully her hair will be like mine????

A post shared by Kimi Verma (@kimi.verma) on

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੈਂ ਇੰਤਜ਼ਾਰ ਨਹੀਂ ਕਰ ਪਾ ਰਹੀ ਜਦੋਂ ਮੈਂ ਇਸਦੇ ਵਾਲਾਂ ਨੂੰ ਗੁੰਦਾਂਗੀ..ਮੈਂ ਆਸ ਕਰਦੀ ਹਾਂ ਇਸ ਦੇ ਵਾਲ ਮੇਰੇ ਵਰਗੇ ਹੀ ਹੋਣ’ । ਇਹ ਤਸਵੀਰ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ ।

ਕਿਮੀ ਵਰਮਾ ਜੋ ਕਿ ਇਸੇ ਸਾਲ ਇੱਕ ਵਾਰ ਫਿਰ ਤੋਂ ਮਾਂ ਬਣੀ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਹੋਰ ਧੀ ਹੈ । ਜਿਸ ਦੀਆਂ ਤਸਵੀਰਾਂ ਉਹ ਅਕਸਰ ਸੋਸ਼ਲ ਮੀਡੀਆ ‘ਤੇ ਸਾਂਝੇ ਕਰਦੇ ਰਹਿੰਦੇ ਹਨ । ਦੱਸ ਦਈਏ ਕਿਮੀ ਵਰਮਾ ਬਹੁਤ ਸਾਰੀ ਹਿੱਟ ਫ਼ਿਲਮਾਂ ਪੰਜਾਬੀ ਸਿਨੇਮਾ ਨੂੰ ਦੇ ਚੁੱਕੇ ਹਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network