ਕਰਣ ਜੌਹਰ ਨੂੰ ਕਿਰਣ ਖੇਰ ਨਾਲ ਮਸਕਰੀ ਪਈ ਮਹਿੰਗੀ ,ਕਿਰਣ ਖੇਰ ਨੇ ਪੰਜਾਬੀ ਸਟਾਇਲ 'ਚ ਲਗਾਈ ਕਰਣ ਦੀ ਕਲਾਸ ,ਵੇਖੋ ਵੀਡਿਓ 

written by Shaminder | December 20, 2018

ਕਰਨ ਜੌਹਰ ਨੂੰ ਕਿਰਣ ਖੇਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ।ਕਿਰਣ ਖੇਰ ਨੇ ਕਰਣ ਜੌਹਰ ਦੀ ਜੋ ਪੰਜਾਬੀ ਸਟਾਇਲ 'ਚ ਕਲਾਸ ਲਗਾਈ ਹੈ ਉਸ ਨੂੰ ਕਰਣ ਜੌਹਰ ਨੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਰਨ ਜੌਹਰ ਜ਼ਿੰਦਗੀ ਭਰ ਇਸ ਫਟਕਾਰ ਨੂੰ ਯਾਦ ਰੱਖਣਗੇ ।

ਹੋਰ ਵੇਖੋ : ਮਨੋਰੰਜਨ ਜਗਤ ਦੇ ਡੇਲੀਗੇਸ਼ਨ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ,ਕਰਨ ਜੌਹਰ ਨੇ ਸਾਂਝੀ ਕੀਤੀ ਤਸਵੀਰ

https://www.instagram.com/p/BrkuGoTjG74/

 

ਦਰਅਸਲ ਕਿਸੇ ਸ਼ੋਅ ਦੇ ਸੈੱਟ 'ਤੇ ਮਲਾਇਕਾ ਅਰੋੜਾ ,ਸਾਰਾ ਅਲੀ ਖਾਨ ,ਰਣਵੀਰ ਸਿੰਘ ,ਕਿਰਣ ਖੇਰ ਬੈਠੇ ਸਨ ਤਾਂ ਕਰਣ ਜੌਹਰ ਆ ਕੇ ਸਭ ਦੇ ਸਟਾਇਲ ਅਤੇ ਲੁਕ ਦੀ ਤਾਰੀਫ ਕਰਨ ਲੱਗੇ ਅਤੇ ਜਦੋਂ ਕਿਰਣ ਖੇਰ ਦੀ ਵਾਰੀ ਆਈ ਤਾਂ ਕਰਣ ਜੌਹਰ ਆ ਕੇ ਅੰਗਰੇਜ਼ੀ 'ਚ ਉਨ੍ਹਾਂ ਨਾਲ ਮਸਕਰੀਆਂ ਕਰਨ ਲੱਗ ਪਏ ਕਿ ਤੁਸੀਂ ਇੱਕ ਦੁਲਹਨ ਵਾਂਗ ਸੱਜ ਕੇ ਕਿਉਂ ਬੈਠੇ ਹੋਏ ਹੋ।

ਤਾਂ ਇਸ 'ਤੇ ਹਾਜ਼ਰ ਜਵਾਬੀ ਲਈ ਮਸ਼ਹੂਰ ਕਿਰਣ ਖੇਰ ਨੇ ਵੀ ਕਿਹਾ ਕਿ ਤੂੰ ਖੁਦ ਟੀਨ ਫੋਇਲ ਬਣਿਆ ਹੋਇਆ ਹੈਂ ਅਤੇ ਰਣਵੀਰ ਸਿੰਘ ਜ਼ੈਬਰਾ ਲੱਗ ਰਿਹਾ ਹੈ ਅਤੇ ਅੰਨਿਆਂ ਵਾਂਗ ਰਾਤ ਨੂੰ ਐਨਕਾਂ ਲਾ ਬੈਠੇ ਨੇ ਅਤੇ ਮੈਂ ਇੱਕ ਇੰਡੀਅਨ ਹਾਂ ਅਤੇ ਇੰਡੀਅਨ ਸਟਾਇਲ ਫੋਰਐਵਰ ਹੈ ।

malaika arora malaika arora

ਪਰ ਇਸ ਦੌਰਾਨ ਰੋਹਿਤ ਸ਼ੈੱਟੀ ਜੋ ਕਿ ਖੁਦ ਨੂੰ ਇੰਟਰੋਡਿਊਸ ਕਰਨ ਲਈ ਕਰਣ ਜੌਹਰ ਦੇ ਤਰਲੇ ਪਾਉਂਦੇ ਰਹੇ ਪਰ ਕਰਣ ਜੌਹਰ ਨੇ ਉਨ੍ਹਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ।

ਦਰਅਸਲ ਇਹ ਵੀਡਿਓ ਕਿਸੇ ਸ਼ੋਅ ਦੇ ਸੈੱਟ 'ਤੇ ਬਣਾਇਆ ਗਿਆ ਹੈ ਅਤੇ ਸਭ ਹਾਸੇ ਮਜ਼ਾਕ ਦੇ ਮੂਡ 'ਚ ਸਨ । ਪਰ ਇਸ ਹਾਸੇ ਮਜ਼ਾਕ 'ਚ ਹੀ ਕਿਰਣ ਖੇਰ ਨੇ ਕਰਣ ਜੌਹਰ ਦੀ ਕਲਾਸ ਲਗਾ ਦਿੱਤੀ ਅਤੇ ਉਹ ਵੀ ਆਪਣੇ ਪੰਜਾਬੀ ਸਟਾਇਲ 'ਚ। ਤੁਸੀਂ ਵੀ ਵੇਖੋ ਇਹ ਵੀਡਿਓ ।

ranveer singh ranveer singh

 

You may also like