ਲੋਹੜੀ ਦਾ ਤਿਉਹਾਰ ਕਿਸ਼ਵਰ ਮਰਚੈਂਟ ਲਈ ਲੈ ਕੇ ਆਇਆ ਚੰਗੀ ਖਬਰ, ਪੁੱਤਰ ਨਿਰਵੈਰ ਦੀ ਹੈ ਪਹਿਲੀ ਲੋਹੜੀ ‘ਤੇ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ ਆਖੀ ਇਹ ਗੱਲ...

written by Lajwinder kaur | January 13, 2022 05:50pm

13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਸੈਲੀਬ੍ਰੇਟ ਕੀਤਾ ਜਾਂਦਾ ਹੈ,ਜਿਸ ਕਰਕੇ ਅੱਜ ਲੋਕੀ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਇਸ ਤਿਉਹਾਰ ਨੂੰ ਮਨਾ ਰਹੇ ਨੇ। ਬਾਲੀਵੁੱਡ ਜਗਤ ਤੋਂ ਲੈ ਕੇ ਪੰਜਾਬੀ ਕਲਾਕਾਰ ਤੇ ਟੀਵੀ ਜਗਤ ਦੇ ਕਲਾਕਾਰ ਵੀ ਸੋਸ਼ਲ ਮੀਡੀਆ ਉੱਤੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈਆਂ ਦੇ ਰਹੇ ਹਨ। ਟੀਵੀ ਜਗਤ ਦੀ ਅਦਾਕਾਰਾ ਕਿਸ਼ਵਰ ਮਰਚੈਂਟ ਨੇ ਆਪਣੇ ਪੁੱਤਰ ਦੀ ਪਹਿਲੀ ਲੋਹੜੀ ਦੀ ਵਧਾਈ ਦਿੰਦੇ ਹੋਏ ਖ਼ਾਸ ਪੋਸਟ ਪਾਈ ਹੈ।

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਦੀਆਂ ਨਵੀਆਂ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ, ਹੁਨਰ ਸਿੰਘ ਦੀ ਪਹਿਲੀ ਲੋਹੜੀ ਲਈ ਪ੍ਰਸ਼ੰਸਕਾਂ ਤੋਂ ਮੰਗੀਆਂ ਦੁਆਵਾਂ

Kishwer

ਕਿਸ਼ਵਰ ਨੇ ਨਾਲ ਹੀ ਬਹੁਤ ਹੀ ਚੰਗੀ ਖ਼ਬਰ ਸਾਂਝੀ ਕੀਤੀ ਹੈ। ਜੀ ਹਾਂ ਦੱਸ ਦਈਏ ਕੁਝ ਦਿਨ ਪਹਿਲਾਂ ਹੀ ਕਿਸ਼ਵਰ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪੁੱਤਰ ਨਿਰਵੈਰ ਕੋਰੋਨਾ ਦੀ ਲਪੇਟ ‘ਚ ਆ ਗਿਆ ਸੀ। ਜਿਸ ਨੂੰ ਉਨ੍ਹਾਂ ਨੇ ਲੰਬੀ ਚੌੜੀ ਪੋਸਟ ਪਾ ਦਿੱਤਾ ਸੀ। ਲੋਹੜੀ ਦਾ ਤਿਉਹਾਰ ਉਨ੍ਹਾਂ ਦੇ ਲਈ ਖੁਸ਼ੀ ਲੈ ਕੇ ਆਇਆ ਹੈ। ਉਨ੍ਹਾਂ ਨੇ ਆਪਣੇ ਪੁੱਤਰ ਨਿਰਵੈਰ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ -‘Hi guys....ਇਹ ਮੇਰੀ ਪਹਿਲੀ ਲੋਹੜੀ ਹੈ..ਮੈਂ ਘਰ ਚ ਆਪਣੀ ਮੰਮੀ ਤੇ ਪਿਤਾ ਨਾਲ ਹੈ ਤੇ ਹੁਣ ਮੈਂ ਪੂਰੀ ਤਰ੍ਹਾਂ ਠੀਕ...ਧੰਨਵਾਦ ਸਭ ਦਾ ਜਿਨ੍ਹਾਂ ਨੇ ਮੈਨੂੰ ਸ਼ੁਭਕਾਮਨਾਵਾਂ ਤੇ ਦੁਆਵਾਂ ਦਿੱਤੀਆਂ ਸਨ...ਹੈਪੀ ਲੋਹੜੀ’ । ਇਹ ਕੈਪਸ਼ਨ ਉਨ੍ਹਾਂ ਨੇ ਨਿਰਵੈਰ ਦੇ ਪੱਖ ਤੋਂ ਲਿਖੀ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਨਿਰਵੈਰ ਨੂੰ ਪਹਿਲੀ ਲੋਹੜੀ ਦੀਆਂ ਵਧਾਈਆਂ ਦੇ ਰਹੇ ਹਨ।

Kishwer and suyyash rai reveal their son nirvair's face-min

 

ਹੋਰ ਪੜ੍ਹੋ : ਅਦਾਕਾਰਾ ਭਾਗਿਆਸ਼੍ਰੀ ਦਾ ਪਤੀ ਹਿਮਾਲਿਆ ਨਾਲ ਰੋਮਾਂਟਿਕ ਵੀਡੀਓ ਹੋਇਆ ਵਾਇਰਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਦੱਸ ਦਈਏ ਕਿ ਕਿਸ਼ਵਰ ਮਾਰਚੈਂਟ ਅਤੇ ਸੁਯੱਸ਼ ਰਾਏ ਨੇ ਸਾਲ 2016 ‘ਚ ਵਿਆਹ ਕਰਵਾਇਆ ਸੀ । ਦੋਵੇਂ ਵਧੀਆ ਅਦਾਕਾਰ ਹਨ, ਹਾਲਾਂਕਿ ਦੋਵਾਂ ਦੀ ਉਮਰ ‘ਚ ਅੱਠ ਸਾਲ ਦਾ ਫਰਕ ਹੈ । ਕਿਸ਼ਵਰ ਮਾਰਚੈਂਟ ਨੇ ਅਨੇਕਾਂ ਹੀ ਸੀਰੀਅਲਸ ‘ਚ ਵੀ ਕੰਮ ਕੀਤਾ ਹੈ। ਸੁਯੱਸ਼ ਰਾਏ ਵੀ ਟੀਵੀ ਜਗਤ ਦੇ ਵਧੀਆ ਅਦਾਕਾਰ ਨੇ। ਇਸ ਤੋਂ ਇਲਾਵਾ ਉਹ ਗਾਇਕੀ ਦੇ ਖੇਤਰ ਵੀ ਕਾਫੀ ਐਕਟਿਵ ਨੇ। ਕਈ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

 

 

View this post on Instagram

 

A post shared by Kishwer M Rai (@kishwersmerchantt)

You may also like