ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਨੇ ਆਪਣੇ ਨਵਜੰਮੇ ਪੁੱਤਰ ‘ਨਿਰਵੈਰ’ ਦੇ ਚਿਹਰੇ ਨੂੰ ਕੀਤਾ ਜੱਗ ਜ਼ਾਹਿਰ, ਦੇਖੋ ਵੀਡੀਓ

written by Lajwinder kaur | October 06, 2021 11:37am

ਟੀਵੀ ਜਗਤ ਦੀ ਕਿਸ਼ਵਰ ਮਰਚੈਂਟ (Kishwer Merchant) ਜੋ ਕਿ ਅਗਸਤ ਮਹੀਨੇ ‘ਚ ਪਹਿਲੀ ਵਾਰ ਮਾਂ ਬਣੀ ਹੈ। ਏਨੀਂ ਦਿਨੀਂ ਉਹ ਆਪਣੇ ਬੱਚੇ ਦੇ ਪਾਲਣ ਪੋਸ਼ਣ ‘ਚ ਲੱਗੀ ਹੋਈ ਹੈ। ਕਿਸ਼ਵਰ ਤੇ ਸੁਯਸ਼ (Suyyash Rai) ਆਪਣੇ ਪੁੱਤਰ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ। ਆਪਣੇ ਪੁੱਤਰ ਦੇ ਨਾਂਅ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੇ ਪੁੱਤਰ ਦਾ ਚਿਹਰਾ ਜੱਗ ਜ਼ਾਹਿਰ ਕਰ ਦਿੱਤਾ ਹੈ।

Kishwer Merchantt-Suyyash Rai his son name-min

ਹੋਰ ਪੜ੍ਹੋ : ਗੌਹਰ ਖ਼ਾਨ ਏਅਰਪੋਰਟ ‘ਤੇ ਦਿਲਜੀਤ ਦੋਸਾਂਝ ਦੇ ‘Vibe’ ਗੀਤ ‘ਤੇ ਭੰਗੜੇ ਪਾਉਂਦੀ ਆਈ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਅਦਾਕਾਰਾ ਦਾ ਇਹ ਵੀਡੀਓ

ਜੀ ਹਾਂ ਉਨ੍ਹਾਂ ਨੇ ਆਪਣੇ ਪੁੱਤਰ ਨਿਰਵੈਰ ਰਾਏ (Nirvair Rai) ਦੀ ਇੱਕ ਪਿਆਰੀ ਜਿਹੀ ਵੀਡੀਓ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ। ਵੀਡੀਓ ਚ ਦੇਖ ਸਕਦੇ ਹੋ ਝੂਲੇ ‘ਚ ਪਹਿਲਾ ਇੱਕ ਗੁੱਡਾ ਨਜ਼ਰ ਆਉਂਦਾ ਹੈ ਤੇ ਫਿਰ ਨਿਰਵੈਰ ਉਸ ਝੂਲੇ ‘ਚ ਨਜ਼ਰ ਆਉਂਦਾ ਹੈ। ਨਿਰਵੈਰ ਦਾ ਚਿਹਰਾ ਦੇਖ ਕੇ ਹਰ ਕੋਈ ਨਿਰਵੈਰ ਦੀ ਕਿਊਟਨੈੱਸ ਦੀ ਤਾਰੀਫ ਕਰ ਰਹੇ ਨੇ।

ਹੋਰ ਪੜ੍ਹੋ : ਪ੍ਰਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੇ ਦਿਲ ਦੇ ਹਾਲ ਨੂੰ ਬਿਆਨ ਕਰਦਾ ਰਵਿੰਦਰ ਗਰੇਵਾਲ ਦਾ ਨਵਾਂ ਗੀਤ ‘ਇੱਕ ਫੋਟੋ’ ਹੋਇਆ ਰਿਲੀਜ਼

Kishwer-Suyass

ਦੱਸ ਦਈਏ ਕਿ ਦੋਵਾਂ ਨੇ 2016 ‘ਚ ਵਿਆਹ ਕਰਵਾਇਆ ਸੀ । ਦੋਵੇਂ ਵਧੀਆ ਅਦਾਕਾਰ ਹਨ, ਹਾਲਾਂਕਿ ਦੋਵਾਂ ਦੀ ਉਮਰ ‘ਚ ਅੱਠ ਸਾਲ ਦਾ ਫਰਕ ਹੈ । ਪਰ ਦੋਵੇਂ ਹੈਪਲੀ ਆਪਣੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਨੇ। ਕਿਸ਼ਵਰ ਨੇ 40 ਸਾਲ ਦੀ ਉਮਰ ‘ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਦੋਵੇਂ ਮਾਤਾ-ਪਿਤਾ ਬਣਕੇ ਬਹੁਤ ਖੁਸ਼ ਨੇ। ਦੋਵੇਂ ਜਣੇ ਟੀਵੀ ਜਗਤ ਦੇ ਨਾਮੀ ਕਲਾਕਾਰ ਨੇ , ਦੋਵਾਂ ਨੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕੀਤਾ ਹੈ।

You may also like