ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ, 40 ਸਾਲ ਦੀ ਉਮਰ ‘ਚ ਮਾਂ ਬਣਨ ਜਾ ਰਹੀ ਹੈ ਅਦਾਕਾਰਾ

written by Lajwinder kaur | June 27, 2021

ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਅਤੇ ਸੁਯਸ਼ ਰਾਏ ਵੀ ਬਹੁਤ ਜਲਦੀ ਮਾਪੇ ਬਣਨ ਜਾ ਰਹੇ ਹਨ। ਬਹੁਤ ਜਲਦ ਉਨ੍ਹਾਂ ਦੇ ਘਰੇ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਨੇ। ਹਾਲ ਹੀ ਚ ਅਦਾਕਾਰਾ ਕਿਸ਼ਵਰ ਮਰਚੈਂਟ ਦਾ ਬੇਬੀ ਸ਼ਾਵਰ ਹੋਇਆ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। inside image of kishwer merchantt ਹੋਰ ਪੜ੍ਹੋ : ਪਿਆਰ ਦੀ ਦਰਦ-ਏ-ਦਾਸਤਾਨ ਨੂੰ ਬਿਆਨ ਕਰਦਾ ਅਖਿਲ ਦਾ ਨਵਾਂ ਗੀਤ ‘ਪਾਗਲਾ’ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
: ਅਦਾਕਾਰਾ ਦ੍ਰਿਸ਼ਟੀ ਗਰੇਵਾਲ ਹੋਈ ਭਾਵੁਕ, ਜਦੋਂ ਪਿਤਾ ਨੇ ਗਾਇਆ ‘ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ’ ਗੀਤ, ਦੇਖੋ ਵੀਡੀਓ kishwer baby shower ਦੱਸ ਦਈਏ ਕਿਸ਼ਵਰ ਮਰਚੈਂਟ 40 ਸਾਲ ਦੀ ਉਮਰ ‘ਚ ਪਹਿਲੀ ਵਾਰ ਮਾਂ ਬਣਨ ਜਾ ਰਹੀ ਹੈ। ਕਿਸ਼ਵਰ ਤੇ ਸੁਯਸ਼ ਦੇ ਵਿਆਹ ਨੂੰ ਛੇ ਸਾਲ ਹੋ ਗਏ ਨੇ। ਦੋਵੇਂ ਜਣੇ ਆਪਣੇ ਬੱਚੇ ਨੂੰ ਲੈ ਕੇ ਕਾਫੀ ਉਤਸੁਕ ਨੇ । ਜਿਸਦੇ ਚੱਲਦੇ Dhruv Yogi ਦੀ ਲਿਖੀ ਕਵਿਤਾ Koi Aane Wala Hai ਨੂੰ ਸੁਯਸ਼ ਰਾਏ ਨੇ ਆਪਣੀ ਆਵਾਜ਼ ਦੇ ਨਾਲ ਪੇਸ਼ ਕੀਤਾ ਹੈ। ਜਿਸ ਨੂੰ ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ਤੇ ਸੋਸ਼ਲ ਮੀਡੀਆ ਉੱਤੇ ਵੀ ਪੋਸਟ ਕੀਤਾ ਹੈ। ਇਸ ਕਵਿਤਾ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। kishwer merchantt and suyyash rai baby shawer ਸੋਸ਼ਲ ਮੀਡੀਆ ਉੱਤੇ ਗੋਦ ਭਰਾਈ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਤਸਵੀਰਾਂ ‘ਚ ਕਿਸ਼ਵਰ ਅਤੇ ਸੁਯਸ਼ ਰਾਏ ਬਹੁਤ ਹੀ ਖੁਸ਼ ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਤੇ ਸੁਯਸ਼ ਨੇ ਦੱਸਿਆ ਸੀ ਕਿ ਅਗਸਤ 2021 ਵਿਚ ਨੰਨ੍ਹਾ ਮਹਿਮਾਨ ਘਰ ਆ ਜਾਵੇਗਾ।  

 
View this post on Instagram
 

A post shared by Kishwer M Rai (@kishwersmerchantt)

0 Comments
0

You may also like