ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਨੇ ਏਕ ਓਂਕਾਰ ਸ਼ਬਦ ਦੇ ਨਾਲ ਆਪਣੇ ਪੁੱਤਰ ਦੇ ਨਾਂਅ ਕੀਤਾ ਰਵੀਲ

written by Lajwinder kaur | September 08, 2021

ਟੀਵੀ ਅਦਾਕਾਰਾ ਕਿਸ਼ਵਰ ਮਾਰਚੈਂਟ (Kishwer Merchantt) ਅਤੇ ਸੁਯਸ਼ ਰਾਏ (Suyyash Rai) ਜੋ ਕਿ ਇਸ ਸਾਲ ਪਹਿਲੀ ਵਾਰ ਮੰਮੀ ਪਾਪਾ ਬਣੇ ਨੇ। ਜੀ ਹਾਂ 40 ਸਾਲ ਦੀ ਉਮਰ ‘ਚ ਕਿਸ਼ਵਰ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। 27 ਅਗਸਤ ਨੂੰ ਪਰਮਾਤਮਾ ਨੇ ਉਨ੍ਹਾਂ ਦੀ ਝੋਲੀ ਪੁੱਤ ਦੀ ਦਾਤ ਪਾਈ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਂਅ ਤੋਂ ਪਰਦਾ ਚੁੱਕ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਆਪਣੇ ਪੁੱਤਰ ਦਾ ਨਾਂਅ ਦੱਸਿਆ ਹੈ।

ਹੋਰ ਪੜ੍ਹੋ : ‘ਯਾਰ ਯਾਰਾਂ ਦੇ ਗਹਿਣੇ’ ਕਰ ਰਿਹਾ ਹੈ ਹਰ ਇੱਕ ਨੂੰ ਭਾਵੁਕ, ਗਾਇਕ ਗੁਰਸ਼ਬਦ ਬਿਆਨ ਕਰ ਰਹੇ ਨੇ ਪ੍ਰਦੇਸਾਂ ‘ਚ ਵੱਸਦੇ ਪੰਜਾਬੀਆਂ ਦੇ ਦਿਲ ਦੇ ਹਾਲ ਨੂੰ

inside image o suyyash rai image source- instagram

ਸੁਯਸ਼ ਰਾਏ ਨੇ ਇੱਕ ਵਾਰ ਫਿਰ ਤੋਂ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪੁੱਤਰ ਦੇ ਲਈ ਆਪਣਾ ਪਿਆਰ  ਜ਼ਾਹਿਰ ਕੀਤਾ ਹੈ।ਜੀ ਹਾਂ ਉਨ੍ਹਾਂ ਆਪਣੇ ਬੇਟੇ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਉਨ੍ਹਾਂ ਨੇ ਏਕ ਓਂਕਾਰ ਸ਼ਬਦ ਦੇ ਨਾਲ ਪੋਸਟ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਬੇਟੇ ਦਾ ਨਾਂਅ ਨਿਰਵੈਰ ਰਾਏ (NIRVAIR)ਰੱਖਿਆ ਹੈ । ਇਸ ਵੀਡੀਓ ਦੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ- ‘ਸਾਡਾ NIRVAIR ❤️🧿 ਸ਼ੁਕਰ 🙏🏻’ । ਟੀਵੀ ਜਗਤ ਦੇ ਕਲਾਕਾਰ ਕਮੈਂਟ ਕਰਕੇ ਕਿਸ਼ਵਰ ਤੇ ਸੁਯਸ਼ ਨੂੰ ਮੁਬਾਰਕਾਂ ਦੇ ਰਹੇ ਨੇ।

ਹੋਰ ਪੜ੍ਹੋ : ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਮੰਜਾ’, ਅੱਜ ਦੇ ਸਮੇਂ ਦੀ ਗੱਲ ਕਰਦੇ ਹੋਏ ਮਾਪਿਆਂ ਦੇ ਦਰਦ ਨੂੰ ਕਰ ਰਹੇ ਨੇ ਬਿਆਨ

inside image of kiswar and suyyrash image source- instagram

ਦੱਸ ਦਈਏ ਕਿ ਦੋਵਾਂ ਨੇ 2016 ‘ਚ ਵਿਆਹ ਕਰਵਾਇਆ ਸੀ । ਦੋਵੇਂ ਵਧੀਆ ਅਦਾਕਾਰ ਹਨ, ਹਾਲਾਂਕਿ ਦੋਵਾਂ ਦੀ ਉਮਰ ‘ਚ ਅੱਠ ਸਾਲ ਦਾ ਫਰਕ ਹੈ । ਪਰ ਦੋਵਾਂ ਹੈਪਲੀ ਆਪਣੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਨੇ। ਦੋਵੇਂ ਮਾਤਾ-ਪਿਤਾ ਬਣਕੇ ਬਹੁਤ ਖੁਸ਼ ਨੇ। ਦੱਸ ਦਈਏ ਜਣੇ ਟੀਵੀ ਜਗਤ ਦੇ ਨਾਮੀ ਕਲਾਕਾਰ ਨੇ , ਦੋਵਾਂ ਨੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕੀਤਾ ਹੈ। ਸੁਯਸ਼ ਵਧੀਆ ਕਲਾਕਾਰ ਹੋਣ ਦੇ ਨਾਲ ਵਧੀਆ ਗਾਇਕ ਵੀ ਹੈ। ਏਨੀਂ ਦਿਨੀਂ ਉਹ ਆਪਣੇ ਬੱਚੇ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ। ਫਿਲਹਾਲ ਦੋਵਾਂ ਨੇ ਆਪਣੇ ਬੱਚੇ ਦਾ ਚਿਹਰਾ ਅਜੇ ਜੱਗ ਜ਼ਾਹਿਰ ਨਹੀਂ ਕੀਤਾ ਹੈ ।

0 Comments
0

You may also like