KK's 54th Birth Anniversary: ਕੇ.ਕੇ ਨੂੰ ਯਾਦ ਕਰਕੇ ਪਤਨੀ ਜੋਤੀ ਹੋਈ ਭਾਵੁਕ, ਲਿਖੀ ਇਮੋਸ਼ਨਲ ਪੋਸਟ

written by Lajwinder kaur | August 23, 2022

KK's 54th Birth Anniversary: ਮਸ਼ਹੂਰ ਗਾਇਕ ਕੇਕੇ ਸਾਡੇ ਵਿੱਚ ਨਹੀਂ ਰਹੇ। ਪਰ ਆਪਣੇ ਸੰਗੀਤ ਦੀ ਬਦੌਲਤ ਕੇਕੇ ਹਮੇਸ਼ਾ ਸਾਡੇ ਸਾਰਿਆਂ ਵਿੱਚ ਜ਼ਿੰਦਾ ਰਹੇਗਾ। ਅੱਜ ਕੇ.ਕੇ ਦੇ ਜਨਮਦਿਨ ਦੇ ਮੌਕੇ 'ਤੇ ਪਤਨੀ ਜੋਤੀ ਅਤੇ ਬੇਟੀ ਤਾਮਾਰਾ ਨੇ ਕੇਕੇ ਨੂੰ ਯਾਦ ਕਰਦੇ ਹੋਏ ਬਹੁਤ ਹੀ ਭਾਵੁਕ ਪੋਸਟਾਂ ਪਾਈਆਂ ਹਨ।

ਹੋਰ ਪੜ੍ਹੋ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁੱਤਰ ਦੀ ਮੌਤ ਦੇ ਇਨਸਾਫ਼ ਲਈ ਕੈਂਡਲ ਮਾਰਚ ਦਾ ਦਿੱਤਾ ਸੱਦਾ

Image Source: Instagram

ਬਾਲੀਵੁੱਡ ਦੇ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ (ਕੇਕੇ) ਸਟੇਜ 'ਤੇ ਪਰਫਾਰਮ ਕਰ ਰਹੇ ਸਨ। ਫਿਰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਕੇਕੇ ਨੇ ਆਪਣੇ ਪਿੱਛੇ ਇੱਕ ਖੂਬਸੂਰਤ ਆਵਾਜ਼ ਦੇ ਨਾਲ-ਨਾਲ ਕਈ ਖੂਬਸੂਰਤ ਯਾਦਾਂ ਛੱਡੀਆਂ ਹਨ। ਕੇਕੇ ਲਈ ਉਸਦਾ ਪਰਿਵਾਰ ਬਹੁਤ ਮਹੱਤਵਪੂਰਨ ਸੀ। ਕੇਕੇ ਅਕਸਰ ਪਾਰਟੀਆਂ ਵਿੱਚ ਜਾਣ ਦੀ ਬਜਾਏ ਪਰਿਵਾਰ ਨਾਲ ਘਰ ਵਿੱਚ ਰਹਿਣਾ ਪਸੰਦ ਕਰਦੇ ਸਨ।

kk with wife Image Source: Instagram

ਜੋਤੀ ਨੇ ਆਪਣੇ ਪਤੀ ਕੇਕੇ ਦੇ ਨਾਲ ਜਵਾਨੀ ਸਮੇਂ ਦੀ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ‘ਚ ਲਿਖਿਆ- ‘ਜਨਮਦਿਨ ਮੁਬਾਰਕ ਸਵੀਟਹਾਰਟ ਤੁਹਾਨੂੰ ਪਿਆਰ ਕਰਦੀ ਹੈ, ਤੁਹਾਡੀ ਬਹੁਤ ਯਾਦ ਆਉਂਦੀ ਹੈ, ਬਹੁਤ ਦੁੱਖ ਹੁੰਦਾ ਹੈ।"ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਜੋਤੀ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉੱਧਰ ਕੇਕੇ ਦੀ ਧੀ ਤਾਮਾਰਾ ਨੇ ਵੀ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਪੋਸਟ ਪਾਈ ।

kk with daughter Image Source: Instagram

ਕੇਕੇ ਦੀ ਧੀ ਤਾਮਾਰਾ ਵੀ ਇੱਕ ਗਾਇਕਾ ਅਤੇ ਸੰਗੀਤਕਾਰ ਹੈ। ਕੇਕੇ ਦੇ ਜਨਮਦਿਨ ਦੇ ਮੌਕੇ 'ਤੇ ਆਪਣੀ ਬਚਪਨ ਦੀ ਫੋਟੋ ਸ਼ੇਅਰ ਕੀਤੀ ਹੈ। ਫੋਟੋ 'ਚ ਤਾਮਾਰਾ ਆਪਣੇ ਪਿਤਾ ਨੂੰ ਕੇਕ ਖਿਲਾਉਂਦੀ ਨਜ਼ਰ ਆ ਰਹੀ ਹੈ। ਪਿਤਾ ਕੇਕੇ ਨੂੰ ਯਾਦ ਕਰਦੇ ਹੋਏ, ਤਾਮਾਰਾ ਨੇ ਲਿਖਿਆ- ਜਨਮਦਿਨ ਮੁਬਾਰਕ ਪਿਤਾ ਜੀ, ਮੈਂ ਅੱਜ ਤੁਹਾਨੂੰ 500 ਗੁਣਾ ਜ਼ਿਆਦਾ ਯਾਦ ਕਰ ਰਹੀ ਹਾਂ। ਅੱਜ ਉੱਠੋ, ਆਪਣੇ ਹੱਥਾਂ ਨਾਲ ਕੇਕ ਖਾਓ, ਮੈਨੂੰ ਉਮੀਦ ਹੈ ਕਿ ਤੁਸੀਂ ਬਹੁਤ ਸਾਰਾ ਕੇਕ ਖਾਧਾ ਹੋਵੇਗਾ। ਤੁਸੀਂ ਚਿੰਤਾ ਨਾ ਕਰੋ, ਅਸੀਂ ਮਾਂ ਨੂੰ ਉਦਾਸ ਨਹੀਂ ਹੋਣ ਦੇਵਾਂਗੇ...ਅਸੀਂ ਉਨ੍ਹਾਂ ਨੂੰ ਇੰਨਾ ਤੰਗ ਕਰਾਂਗੇ ਕਿ ਉਹ ਗੁੱਸੇ ਹੋ ਜਾਣਗੇ... ਉਮੀਦ ਹੈ ਕਿ ਤੁਸੀਂ ਅੱਜ ਰਾਤ ਸਾਨੂੰ ਗਾਉਂਦੇ ਹੋਏ ਸੁਣੋਗੇ, ਇਹ ਸਭ ਤੁਹਾਡੇ ਲਈ ਹੈ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਕੇਕੇ ਨੂੰ ਯਾਦ ਕਰ ਰਹੇ ਹਨ।

ਕੇਕੇ ਦੀ ਧੀ ਤਾਮਾਰਾ ਉਸਨੂੰ ਅਕਸਰ ਯਾਦ ਕਰਦੀ ਸੀ। ਇਸ ਤੋਂ ਪਹਿਲਾਂ ਫਾਦਰਜ਼ ਡੇ ਦੇ ਮੌਕੇ 'ਤੇ ਤਾਮਰਾ ਨੇ ਪਿਤਾ ਕੇਕੇ ਨੂੰ ਯਾਦ ਕਰਦੇ ਹੋਏ ਆਪਣੇ ਬਚਪਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ।

 

 

 

View this post on Instagram

 

A post shared by Taamara (@taamara.krishna)

 

You may also like