ਹਰ ਇੱਕ ਦੇ ਮੂੰਹ ‘ਚ ਪਾਣੀ ਲਿਆਉਣ ਵਾਲੇ ਅੰਮ੍ਰਿਤਸਰੀ ਕੁਲਚੇ ਦਾ ਜਾਣੋ ਇਤਿਹਾਸ, ਪਾਕਿਸਤਾਨ ਦੇ ਇਸ ਸ਼ਖਸ਼ ਨੇ ਕੀਤੀ ਸੀ ਸ਼ੁਰੂਆਤ

written by Lajwinder kaur | April 23, 2021 10:38am

ਪੰਜਾਬੀ ਆਪਣੇ ਖਾਣ-ਪੀਣ ਦੇ ਸ਼ੌਕ ਕਰਕੇ ਪੂਰੀ ਦੁਨੀਆ ਵਿੱਚ ਮਸ਼ਹੂਰ ਨੇ। ਸਾਰਾ ਜੱਗ ਜਾਣਦਾ ਹੈ ਕਿ ਪੰਜਾਬੀਆਂ ਦਾ ਖੁੱਲ੍ਹਾ-ਪੀਣ ਹੈ ਜਿਸ ਕਰਕੇ ਵੱਡੀ ਗਿਣਤੀ ‘ਚ ਪੰਜਾਬੀ ਪਕਵਾਨ ਮਸ਼ਹੂਰ ਨੇ। ਜੇ ਗੱਲ ਕਰੀਏ ਅੰਮ੍ਰਿਤਸਰੀ ਕੁਲਚੇ ਦੀ ਤਾਂ ਉਹ ਪੂਰੀ ਦੁਨੀਆ ‘ਚ ਮਸ਼ਹੂਰ ਹੈ। ਆਉ ਜਾਣਦੇ ਹਾਂ ਕਿਵੇਂ ਇਹ ਪੰਜਾਬੀ ਵਿਰਸੇ ‘ਚ ਸ਼ਾਮਿਲ ਹੋਇਆ ਹੈ।

inside image of amritsar kulche

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਆਪਣੀ ਖੁਸ਼ੀ ਦਰਸ਼ਕਾਂ ਦੇ ਨਾਲ ਕੀਤੀ ਸਾਂਝੀ, ਨਵੀਂ ਲਗਜ਼ਰੀ ਕਾਰ ਦੀ ਝਲਕ ਦਰਸ਼ਕਾਂ ਦੇ ਨਾਲ ਕੀਤੀ ਸ਼ੇਅਰ

amritsar kulche eat

ਦੱਸ ਦਈਏ 70,000 ਤੋਂ ਵੱਧ ਹਰ ਰੋਜ਼ ਅੰਮ੍ਰਿਤਸਰੀ ਕੁਲਚੇ ਲਗਾਏ ਜਾਂਦੇ ਨੇ। ਇਸ ਕੁਲਚੇ ਦੀ ਦੀ ਸ਼ੁਰੂਆਤ 1947 ਦੀ ਵੰਡ ਵੇਲੇ ਪਾਕਿਸਤਾਨ ਤੋਂ ਆਏ ਲੱਭੂ ਸ਼ਾਹ ਵੱਲੋਂ ਕੀਤੀ ਗਈ ਸੀ। ਸਭ ਤੋਂ ਪਹਿਲਾਂ ਉਹ ਮੈਦੇ ਦੇ ਨਾਲ ਦੇ ਸਾਦੇ ਕੁਲਚੇ ਬਣਾਉਂਦੇ ਹੁੰਦੇ ਸੀ। ਪਰ ਬਾਅਦ ਵਿੱਚ ਸਾਦੇ ਨਾਨ੍ਹ ਵਿੱਚ ਆਲੂ, ਪਿਆਜ਼ ਤੇ ਗੌਭੀ ਮਿਕਚਰ ‘ਚ ਧਨੀਆ ਵਰਗੇ ਕਈ ਹੋਰ ਮਸਲੇ ਪਾਏ ਪਾ ਕੇ ਸਵਾਦੀ ਕੁਲਚੇ ਤਿਆਰ ਕੀਤੇ ਗਏ । ਜਿਸ ਤੋਂ ਬਾਅਦ ਇਹ ਪੂਰੀ ਦੁਨੀਆ ‘ਚ ਮਸ਼ਹੂਰ ਹੋ ਗਏ ।

amritsar kulche image

ਦੇਸ਼ ਤੋਂ ਲੈ ਕੇ ਵਿਦੇਸ਼ ‘ਚ ਲੋਕੀਂ ਬਹੁਤ ਹੀ ਚਾਅ ਦੇ ਨਾਲ ਇਨ੍ਹਾਂ ਕੁਲਚਿਆਂ ਨੂੰ ਖਾਂਦੇ ਨੇ। ਅੰਮ੍ਰਿਤਸਰ ਕੁਲਚੇ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ ਇਹ ਤੁਸੀਂ ਹੇਠ ਦਿੱਤੀ ਵੀਡੀਓ ‘ਚ ਦੇਖ ਸਕਦੇ ਹੋ।

inside image of virsa of amritsar kulcha

You may also like