ਬਾਬਾ ਬੁੱਢਾ ਜੀ ਨੂੰ ਕਦੋਂ ਅਤੇ ਕਿਉਂ ਸਤਾਉਣ ਲੱਗਿਆ ਸੀ ਮੌਤ ਦਾ ਡਰ ,ਜਾਣੋ ਪੂਰੀ ਕਹਾਣੀ 

written by Shaminder | January 19, 2019

ਇੱਕ ਸਮੇਂ ਦੀ ਗੱਲ ਹੈ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਵੱਲੋਂ ਹੁੰਦੇ ਹੋਏ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਲਈ ਪੱਖਾਂ ਦੇ ਰੰਧਵੇ ਚੱਲ ਪਏ । ਰਸਤੇ ਵਿੱਚ ਆਪ ਜਦੋਂ ਕੱਥੂਨੰਗਲ ਪਹੁੰਚੇ ਤਾਂ ਇੱਕ ਰੁੱਖ ਥੱਲੇ ਕੀਰਤਨ ਕਰਨ ਲੱਗੇ ਤਾਂ ਉਸ ਵੇਲੇ ਇੱਕ ਬੱਚਾ ਉਨਾਂ ਦਾ ਮਿੱਠਾ ਕੀਰਤਨ ਸੁਣਦਿਆਂ ਹੋਇਆਂ ਉੱਥੇ ਆ ਪਹੁੰਚਿਆਂ । ਉਹ ਕਾਫੀ ਸਮੇਂ ਤੱਕ ਕੀਰਤਨ ਸੁਣਦਾ ਰਿਹਾ ਅਤੇ ਫਿਰ ਆਪਣੇ ਘਰ ਚਲਾ ਗਿਆ ਅਤੇ ਘਰੋਂ ਦੁੱਧ ਅਤੇ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਵਾਪਸ ਪਰਤ ਆਇਆ । ਉਸਨੇ ਗੁਰੂ ਸਾਹਿਬ ਨੂੰ ਇਹ ਚੀਜ਼ਾਂ ਭੇਂਟ ਕਰਦਿਆਂ ਹੋਇਆ ਸੇਵਨ ਕਰਨ ਲਈ ਕਿਹਾ ।ਉਸ ਬੱਚੇ ਦੀ ਭਗਤੀ ਵੇਖ ਕੇ ਗੁਰੂ ਨਾਨਕ ਦੇਵ ਜੀ ਬਹੁਤ ਖੁਸ਼ ਹੋਏ ਅਤੇ ਉਨਾਂ ਨੇ ਬੱਚੇ ਤੋਂ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ ।

ਹੋਰ ਵੇਖੋ:ਗੁਲਾਬ ਜਾਮੁਣ ਭਾਰਤ ਦੀ ਮਠਿਆਈ ਜਾਂ ਪਾਕਿਸਤਾਨ ਦੀ, ਪਾਕਿਸਤਾਨ ‘ਚ ਛਿੜੀ ਬਹਿਸ, ਦੇਖੋ ਵੀਡਿਓ

ਬੱਚੇ ਨੇ ਜਵਾਬ ਦਿੱਤਾ ਕਿ ਗੁਰੂ ਸਾਹਿਬ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ ਮੈਂ ਇਸ ਡਰ ਤੋਂ ਬੇਖੌਫ ਹੋਣਾ ਚਾਹੁੰਦਾ ਹਾਂ । ਇਸ ਤੇ ਗੁਰੂ ਸਾਹਿਬ ਨੇ ਕਿਹਾ ਕਿ ਪੁੱਤਰ ਤੁਹਾਡੀ ਉਮਰ ਖੇਡਣ ਮੱਲਣ ਦੀ ਹੈ ਤੈਨੂੰ ਇਹ ਗੰਭੀਰ ਗੱਲਾਂ ਕਿਥੋਂ ਸੁੱਝਦੀਆਂ ਹਨ ।ਇਹ ਮੌਤ ਦਾ ਡਰ ਤਾਂ ਬੁਢਾਪੇ ਦੀ ਕਲਪਨਾ ਹੁੰਦੀ ਹੈ । ਉਂਝ ਮੌਤ ਨੇ ਇੱਕ ਨਾ ਇੱਕ ਦਿਨ ਤਾਂ ਆਉਣਾ ਹੀ ਹੈ । ਇਹ ਸੁਣ ਕੇ ਬੱਚੇ ਨੇ ਕਿਹਾ ਕਿ ਇਹੀ ਤਾਂ ਮੈਂ ਕਹਿ ਰਿਹਾ ਹਾਂ ਕਿ ਮੌਤ ਦਾ ਕੀ ਭਰੋਸਾ ਹੈ ਕਦੋਂ ਆ ਜਾਵੇ ਇਸ ਲਈ ਮੈ ਮੌਤ ਤੋਂ ਬਹੁਤ ਡਰਦਾ ਹਾਂ । ਉਸਦੀ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪੁੱਤਰ ਤੂੰ ਬਹੁਤ ਤੇਜ ਬੁੱਧੀ ਪਾਈ ਹੈ ।ਉਸ ਦੀਆਂ ਗੱਲਾਂ ਸੁਣ ਕੇ ਗੁਰੂ ਸਾਹਿਬ ਨੇ ਪੁੱਛਿਆ ਕਿ ਪੁੱਤਰ ਤੁਹਾਡਾ ਨਾਂਅ ਕੀ ਹੈ ਇਸ ਤੇ ਬੱਚੇ ਨੇ ਜਵਾਬ ਦਿੱਤਾ ਕਿ ਉਸਦਾ ਨਾਂਅ ਬੁੱਢਾ ਹੈ ਅਤੇ ਉਹ ਇਸੇ ਪਿੰਡ ਦਾ ਰਹਿਣ ਵਾਲਾ ਹੈ ।ਗੁਰੂ ਸਾਹਿਬ ਨੇ ਕਿਹਾ ਕਿ ਤੁਹਾਡੇ ਮਾਤਾ ਪਿਤਾ ਨੇ ਤੁਹਾਡਾ ਨਾਂਅ ਬਹੁਤ ਸੋਚ ਸਮਝ ਕੇ ਰੱਖਿਆ ਹੈ। ਕਿਉਂਕਿ ਤੂੰ ਛੋਟੀ ਜਿਹੀ ਉਮਰ ਵਿੱਚ ਬਹੁਤ ਸਮਝਦਾਰੀ ਵਾਲੀਆਂ ਗੱਲਾਂ  ਕਰਦਾ ਹੈਂ।ਗੁਰੂ ਸਾਹਿਬ ਨੇ ਬੱਚੇ ਨੂੰ ਫਿਰ ਪੁੱਛਿਆ ਕਿ ਮੌਤ ਦਾ ਡਰ ਤੈਨੂੰ ਕਦੋਂ ਤੋਂ ਸਤਾਉਣ ਲੱਗਾ ।

ਹੋਰ ਵੇਖੋ:ਅੰਬਾਲਾ ਦੇ ਇਸ ਸਰਦਾਰ ਦੀ ਅਣਖ ਅੱਗੇ ਵਿਸ਼ਵ ਸ਼ਕਤੀ ਅਮਰੀਕਾ ਵੀ ਝੁਕ ਗਿਆ, ਮਿਲਿਆ ਵੱਡਾ ਸਨਮਾਨ

संबंधित इमेज

 

ਇਸ ਤੇ ਬੁੱਢਾ ਜੀ ਨੇ ਕਿਹਾ ਕਿ ਇੱਕ ਦਿਨ ਮੇਰੀ ਮਾਤਾ ਨੇ ਮੈਨੂੰ ਅੱਗ ਬਾਲਣ ਲਈ ਕਿਹਾ । ਮੈਂ ਬਹੁਤ ਯਤਨ ਕੀਤਾ ਪਰ ਅੱਗ ਨਹੀਂ ਬਲੀ ਇਸ ਤੇ ਮੇਰੀ ਮਾਤਾ ਜੀ ਨੇ ਮੈਨੂੰ ਕਿਹਾ ਕਿ ਅੱਗ  ਬਾਲਣ ਲਈ ਪਹਿਲਾਂ ਛੋਟੀਆਂ ਲੱਕੜੀਆਂ ਅਤੇ ਤੀਲੇ ਬਾਲੇ ਜਾਂਦੇ ਹਨ ।ਫਿਰ ਵੱਡੀਆਂ ਲੱਕੜੀਆਂ ਬਲਦੀਆਂ ਹਨ । ਬਸ ਉਦੋਂ ਤੋਂ ਹੀ ਮੇਰੇ ਮਨ ਵਿੱਚ ਇਹ ਵਿਚਾਰ ਆਇਆ ਕਿ ਜਿਸ ਤਰਾਂ ਅੱਗ ਛੋਟੀਆਂ ਲੱਕੜੀਆਂ ਨੂੰ ਪਹਿਲਾਂ ਲੱਗਦੀ ਹੈ ਅਤੇ ਉਸ ਤੋਂ ਬਾਅਦ ਵੱਡੀਆਂ ਲੱਕੜੀਆਂ ਨੂੰ ਲੱਗਦੀ  ਹੈ ਤਾਂ ਉਸੇ ਤਰਾਂ ਜੇ ਪਹਿਲਾਂ ਛੋਟਿਆਂ ਬੱਚਿਆਂ ਨੂੰ ਮੌਤ ਆ ਜਾਵੇ ਤਾਂ ਕੀ ਹੋਵੇਗਾ ।

ਹੋਰ ਵੇਖੋ:ਸੁਰਜੀਤ ਬਿੰਦਰਖੀਆ ਨੇ ਕਾਇਮ ਕੀਤਾ ਸੀ ਅਜਿਹਾ ਰਿਕਾਰਡ,ਜਿਸ ਨੂੰ ਅੱਜ ਤੱਕ ਨਹੀਂ ਤੋੜ ਸਕਿਆ ਕੋਈ ਗਾਇਕ

 

संबंधित इमेज

ਇਸ ਤੇ ਗੁਰੂ ਸਾਹਿਬ ਨੇ ਕਿਹਾ ਕਿ ਪੁੱਤਰ ਤੂੰ ਬਹੁਤ ਵੱਡਭਾਗਾ ਹੈਂ ਜੋ ਤੈਨੂੰ ਮੌਤ ਨਜ਼ਦੀਕ ਦਿਖਾਈ ਦੇਂਦੀ ਹੈ । ਇੱਕ ਦਿਨ ਤੂੰ ਬਹੁਤ ਮਹਾਨ ਸ਼ਖਸ਼ੀਅਤ ਬਣਂੇਗਾ ।ਜੇ ਤੁਸੀਂ ਚਾਹੋ ਤਾਂ ਸਾਡੇ ਕੋਲ  ਆ ਕੇ ਰਹੋ। ਇਹ ਸੁਣ ਕੇ ਬੁੱਢਾ ਜੀ ਬਹੁਤ ਖੁਸ਼ ਹੋਏ ।ਉਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਉਹ ਆਪਣੇ ਮਾਤਾ ਪਿਤਾ ਤੋਂ ਇਜਾਜ਼ਤ ਲੈ ਕੇ ਜਲਦ ਹੀ ਉਨਾਂ ਦੀ ਸੇਵਾ ਵਿੱਚ ਹਾਜਰ ਹੋ ਜਾਣਗੇ । ਗੁਰੂ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਆਉਣਾ ਹੈ ਤਾਂ ਉਸ ਲਈ ਪਹਿਲਾਂ ਦ੍ਰਿੜ ਨਿਸ਼ਚਾ ਕਰਨਾ ਹੋਵੇਗਾ ਅਤੇ ਆਤਮ ਸਮਰਪਣ ਦੀ ਭਾਵਨਾ ਪੱਕੀ ਕਰ ਲੈਣੀ ਪਵੇਗੀ ।
ਜਉ ਤਉ ਪ੍ਰੇਮ ਖੇਲਨ ਕਾ ਚਾਉ॥
ਸਿਰ ਧਰ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰ ਧਰੀਜੈ॥
ਸਿਰੁ ਦੀਜੈ ਕਾਣਿ ਨਾ ਕੀਜੈ ॥

 

You may also like