ਇਸ ਅਦਾਕਾਰਾ ਨੂੰ ਵਿਆਹ ਕਰਵਾਉਣ ਲਈ ਛੱਡਣੀ ਪਈ ਸੀ ਫ਼ਿਲਮ ਇੰਡਸਟਰੀ,ਹੁਣ ਦਿੱਸਦੀ ਹੈ ਇਸ ਤਰ੍ਹਾਂ,ਜਾਣੋ ਪੂਰੀ ਕਹਾਣੀ 

Written by  Shaminder   |  February 22nd 2019 12:57 PM  |  Updated: February 22nd 2019 12:59 PM

ਇਸ ਅਦਾਕਾਰਾ ਨੂੰ ਵਿਆਹ ਕਰਵਾਉਣ ਲਈ ਛੱਡਣੀ ਪਈ ਸੀ ਫ਼ਿਲਮ ਇੰਡਸਟਰੀ,ਹੁਣ ਦਿੱਸਦੀ ਹੈ ਇਸ ਤਰ੍ਹਾਂ,ਜਾਣੋ ਪੂਰੀ ਕਹਾਣੀ 

ਟੀਨਾ ਅੰਬਾਨੀ ਨੂੰ ਤਾਂ ਹਰ ਕੋਈ ਜਾਣਦਾ ਹੀ ਹੋਵੇਗਾ । ਆਪਣੇ ਜ਼ਮਾਨੇ ਦੀ ਮਸ਼ਹੂਰ ਰਹੀ ਇਸ ਅਦਾਕਾਰਾ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ।ਇਸ ਮਸ਼ਹੂਰ ਅਦਾਕਾਰਾ ਨੇ ਦੇਸ਼ ਦੇ ਸਭ ਤੋਂ ਵੱਡੇ ਬਿਜਨੇਸਮੈਨ ਨਾਲ ਵਿਆਹ ਰਚਾ ਲਿਆ । ਪਰ ਵਿਆਹ ਕਰਵਾਉਣ ਲਈ ਇਨ੍ਹਾਂ ਦੋਨ੍ਹਾਂ ਨੂੰ ਕੀ-ਕੀ ਪਾਪੜ ਵੇਲਣੇ ਪਏ ਇਹ ਦੋਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸਮਝ ਸਕਦਾ ।

ਹੋਰ ਵੇਖੋ: ਬੋਹੀਮੀਆ ਲੈ ਕੇ ਆ ਰਹੇ ਨੇ ‘ਉਮੀਦ’,ਸਾਂਝੀ ਕੀਤੀ ਫ੍ਰਸਟ ਲੁੱਕ

tina munim tina munim

ਇਨ੍ਹਾਂ ਦੋਨਾਂ ਦੀ ਲਵ ਲਾਈਫ 'ਚ ਵੀ ਕਈ ਵਾਰ ਤੂਫਾਨ ਆਏ ।ਮੀਡੀਆ ਰਿਪੋਰਟਸ ਮੁਤਾਬਕ ਦੋਵੇਂ ਹੀ ਗੁਜਰਾਤੀ ਪਰਿਵਾਰ ਨਾਲ ਸਬੰਧ ਰੱਖਦੇ ਸਨ । ਪਰ ਟੀਨਾ ਅੰਬਾਨੀ ਦੇ ਪਰਿਵਾਰ ਵਾਲੇ ਥੋੜੇ ਖੁੱਲੇ ਵਿਚਾਰਾਂ ਦੇ ਸਨ,ਜਦਕਿ ਅਨਿਲ ਅੰਬਾਨੀ ਦੇ ਪਰਿਵਾਰ ਵਾਲੇ ਥੋੜੇ ਰੀਤੀ ਰਿਵਾਜ਼ਾਂ ਨੂੰ ਮੰਨਣ ਵਾਲੇ ਸਨ ਅਤੇ ਖਾਨਦਾਨ ਤੋਂ ਬਾਹਰ ਕਿਸੇ ਹੋਰ ਖਾਨਦਾਨ ਦੀ ਕੁੜੀ ਨੂੰ ਨੂੰਹ ਨਹੀਂ ਸਨ ਬਨਾਉਣਾ ਚਾਹੁੰਦੇ ।

ਹੋਰ ਵੇਖੋ:ਪੰਜਾਬੀ ਮਾਂ ਬੋਲੀ ਦਿਵਸ ਤੇ ਗਾਇਕ ਬੱਬੂ ਮਾਨ ਨੇ ਪੰਜਾਬੀ ਭਾਸ਼ਾ ਨੂੰ ਕੁਝ ਇਸ ਤਰ੍ਹਾਂ ਕੀਤਾ ਪ੍ਰਫੁੱਲਿਤ, ਦੇਖੋ ਵੀਡਿਓ

tina munim with dev ananad tina munim with dev ananad

ਹਾਲਾਂਕਿ ਦੋਵੇਂ ਗੁਜਰਾਤੀ ਪਰਿਵਾਰ ਨਾਲ ਹੀ ਸਬੰਧ ਰੱਖਦੇ ਸਨ । ਅਨਿਲ ਨੇ ਟੀਨਾ ਨੂੰ ਇੱਕ ਸਮਾਰੋਹ 'ਚ ਵੇਖਿਆ ਸੀ । ਪਹਿਲੀ ਨਜ਼ਰ ਹੀ ਟੀਨਾ ਅਨਿਲ ਦੇ ਦਿਲ ਨੂੰ ਚੰਗੀ ਲੱਗੀ ਅਤੇ ਉਹ ਟੀਨਾ ਨੂੰ ਪਸੰਦ ਕਰਨ ਲੱਗੇ ।ਇਸ ਤੋਂ ਬਾਅਦ ਕਾਫੀ ਸਮੇਂ ਬਾਅਦ ਦੋਨਾਂ ਦੀ ਮੁਲਾਕਾਤ ਵਿਦੇਸ਼ 'ਚ ਹੋਈ ।ਟੀਨਾ ਅਤੇ ਅਨਿਲ ਦੀ ਮੁਲਾਕਾਤ ਕਿਸੇ ਨੇ ਕਰਵਾਈ, ਜਿਸ ਤੋਂ ਬਾਅਦ ਟੀਨਾ ਨੂੰ ਅਨਿਲ ਨੇ ਬਾਹਰ ਘੁੰਮਣ ਵਾਸਤੇ ਆਫਰ ਕੀਤੀ,ਪਰ ਟੀਨਾ ਨੇ ਮਨਾ ਕਰ ਦਿੱਤਾ ।

ਹੋਰ ਵੇਖੋ:ਉੜਾ, ਆੜਾ ਲਿਖਣ ਵਾਲੀ ਫੱਟੀ ਨੇ ਗੁਰਦਾਸ ਨੂੰ ਸਿਖਾਇਆ ਸੀ ਗਾਣਾ,ਫੱਟੀ ਫੜ ਕੇ ਗਾਇਆ ਗਾਣਾ, ਵੇਖੋ ਵੀਡੀਓ

tina munim tina munim

ਪਰ ਇੱਥੇ ਹੀ ਦੋਨਾਂ ਦੀ ਲਵ ਸਟੋਰੀ ਦਾ ਅੰਤ ਨਹੀਂ ਹੋਇਆ । ਇਸ ਤੋਂ ਬਾਅਦ ਸਾਲ aੁੱਨੀ ਸੌ ਛਿਆਸੀ 'ਚ ਟੀਨਾ ਅਤੇ ਅਨਿਲ ਮੁੜ ਤੋਂ ਦੋਵਾਂ ਦੀ ਮੁਲਾਕਾਤ ਲਈ ਟੀਨਾ ਦੇ ਇੱਕ ਰਿਸ਼ਤੇਦਾਰ ਨੇ ਜ਼ੋਰ ਪਾਇਆ । ਜਿਸ ਤੋਂ ਬਾਅਦ ਟੀਨਾ ਅਨਿਲ ਅੰਬਾਨੀ ਨਾਲ ਮੁਲਾਕਾਤ ਲਈ ਰਾਜ਼ੀ ਹੋ ਗਈ । ਇਸ ਤੋਂ ਬਾਅਦ ਹੀ ਦੋਨਾਂ ਦੀ ਲਵ ਸਟੋਰੀ ਦੀ ਸ਼ੁਰੂਆਤ ਹੋ ਗਈ ।

ਹੋਰ ਵੇਖੋ:ਸਿੰਘਾਂ ਦੀ ਬਹਾਦਰੀ ਨੂੰ ਬਿਆਨ ਕਰਦਾ ਹੈ ਅਕਸ਼ੇ ਕੁਮਾਰ ਦੀ ਕੇਸਰੀ ਦਾ ਟਰੇਲਰ, ਦੇਖੋ ਵੀਡਿਓ

anil tina anil tina

ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਦੇ ਸਾਹਮਣੇ ਆਪਣੇ ਘਰ ਵਾਲਿਆਂ ਨੂੰ ਮਨਾਉਣ ਦੀ ਚੁਣੌਤੀ ਸੀ ਅਤੇ ਇਸ ਲਈ ਵੀ ਦੋਨਾਂ ਨੂੰ ਕਰੜੀ ਮਿਹਨਤ ਕੀਤੀ ਕਿਉਂਕਿ ਟੀਨਾ ਦੇ ਸਹੁਰਾ ਪਰਿਵਾਰ ਨੂੰ ਇਹ ਗੱਲ ਪਸੰਦ ਨਹੀਂ ਸੀ ਕਿ ਉਨ੍ਹਾਂ ਦੀ ਨੂੰਹ ਕੋਈ ਐੱਕਟ੍ਰੈਸ ਬਣੇ ।

tina munim tina munim

ਪਰ ਦੋਨਾਂ ਨੇ ਇੱਕਠੇ ਜੀਣ ਮਰਨ ਦਾ ਫੈਸਲਾ ਕਰ ਲਿਆ ਸੀ,ਦੋਨੇਂ ਆਪਣੇ ਪਰਿਵਾਰ ਵਾਲਿਆਂ ਨੂੰ ਕਿਸੇ ਤਰ੍ਹਾਂ ਰਾਜ਼ੀ ਕਰਨ 'ਚ ਕਾਮਯਾਬ ਰਹੇ ।ਦੋਨਾਂ ਨੇ ਉੱਨੀ ਸੌ ਇਕਾਨਵੇਂ 'ਚ ਵਿਆਹ ਰਚਾਇਆ ਸੀ ।ਇਸੇ ਲਈ ਟੀਨਾ ਮੁਨੀਮ ਨੇ ਵਿਆਹ ਤੋਂ ਬਾਅਦ ਫ਼ਿਲਮਾਂ 'ਚ ਕੰਮ ਕਰਨਾ ਬੰਦ ਕਰ ਦਿੱਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network