ਬੋਹੀਮੀਆ ਲੈ ਕੇ ਆ ਰਹੇ ਨੇ 'ਉਮੀਦ',ਸਾਂਝੀ ਕੀਤੀ ਫ੍ਰਸਟ ਲੁੱਕ  

Written by  Shaminder   |  February 22nd 2019 11:16 AM  |  Updated: February 22nd 2019 11:16 AM

ਬੋਹੀਮੀਆ ਲੈ ਕੇ ਆ ਰਹੇ ਨੇ 'ਉਮੀਦ',ਸਾਂਝੀ ਕੀਤੀ ਫ੍ਰਸਟ ਲੁੱਕ  

ਰੈਪਰ ਬੋਹੀਮੀਆ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । 'ਉਮੀਦ' ਟਾਈਟਲ ਦੇ ਹੇਠ ਰਿਲੀਜ਼ ਹੋਣ ਜਾ ਰਹੇ ਇਸ ਗੀਤ ਦੇ ਬੋਲ ਬੋਹੀਮੀਆ ਨੇ ਖੁਦ ਲਿਖੇ ਨੇ ਅਤੇ ਪ੍ਰੋਡਿਊਸ ਵੀ ਖੁਦ ਹੀ ਕੀਤਾ ਹੈ । ਬੋਹੀਮੀਆ ਦੇ ਫੈਨਸ ਨੂੰ ਉਨ੍ਹਾਂ ਦੇ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।

ਹੋਰ ਵੇਖੋ:ਯੋ ਯੋ ਹਨੀ ਸਿੰਘ ਨੇ ਆਪਣੀ ਮਾਂ ਤੇ ਸੱਸ ਨੂੰ ਕੁਝ ਇਸ ਤਰ੍ਹਾਂ ਕੀਤਾ ਖੁਸ਼

https://www.instagram.com/p/BuK8R-tDUMv/

ਬੋਹੀਮੀਆ ਇੱਕ ਕਾਮਯਾਬ ਰੈਪਰ ਹੋਣ ਦੇ ਨਾਲ-ਨਾਲ ਇੱਕ ਵਧੀਆ ਸ਼ਾਇਰ ਵੀ ਹਨ ਉਨ੍ਹਾਂ ਨੂੰ ਸ਼ਾਇਰੀ ਦਾ ਸ਼ੌਕ ਵੀ ਹੈ । ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਗਾਇਕਾਂ ਨਾਲ ਹਿੱਟ ਗੀਤ ਦਿੱਤੇ ਨੇ । ਬੋਹੀਮੀਆਂ ਦੇ ਗੀਤਾਂ ਦਾ ਉਨ੍ਹਾਂ ਦੇ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ । ਇੱਕ ਵਾਰ ਮੁੜ ਤੋਂ ਉਹ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾ ਰਹੇ ਨੇ ।

ਹੋਰ ਵੇਖੋ:ਕੇਸਰੀ ਫ਼ਿਲਮ ‘ਚ ਗਾਇਕ ਜਸਬੀਰ ਜੱਸੀ ਵੱਲੋਂ ਗੁਰਬਾਣੀ ਦਾ ਉਚਾਰਿਆ ਗਿਆ ਮੂਲ ਮੰਤਰ ਜੋੜਦਾ ਹੈ ਸਿੱਖੀ ਨਾਲ, ਦੇਖੋ ਵੀਡਿਓ

https://www.instagram.com/p/BuISDjOF9TR/

ਹੁਣ ਵੇਖਣਾ ਇਹ ਹੈ ਕਿ ਬੋਹੀਮੀਆ ਦਾ ਇਹ ਗੀਤ ਉਨ੍ਹਾਂ ਦੇ ਫੈਨਸ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ । ਪਰ ਗੀਤ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਇਸ ਗੀਤ ਦਾ ਫ੍ਰਸਟ ਲੁੱਕ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network