ਹਰਿੰਦਰ ਭੁੱਲਰ ਨੇ ਐਂਕਰ ਤੋਂ ਐਕਟਰ ਬਣਨ ਦਾ ਸਫ਼ਰ ਕਿਵੇਂ ਕੀਤਾ ਪੂਰਾ, ਜਾਣੋ ਪੂਰੀ ਕਹਾਣੀ  

Written by  Shaminder   |  August 03rd 2019 11:42 AM  |  Updated: August 03rd 2019 11:42 AM

ਹਰਿੰਦਰ ਭੁੱਲਰ ਨੇ ਐਂਕਰ ਤੋਂ ਐਕਟਰ ਬਣਨ ਦਾ ਸਫ਼ਰ ਕਿਵੇਂ ਕੀਤਾ ਪੂਰਾ, ਜਾਣੋ ਪੂਰੀ ਕਹਾਣੀ  

ਪਾਲੀਵੁੱਡ 'ਚ ਅਜਿਹੇ ਕਈ ਗਾਇਕ ਨੇ ਜੋ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਨੇ । ਅੱਜ ਇੱਕ ਅਜਿਹੇ ਹੀ ਗਾਇਕ,ਅਦਾਕਾਰ,ਮੰਚ ਸੰਚਾਲਨ ਅਤੇ ਸੰਗੀਤਕ ਨਿਰਦੇਸ਼ਨ ਸਣੇ ਕਈ ਖੇਤਰਾਂ 'ਚ ਸਫ਼ਲਤਾ ਦਾ ਸਿਰਨਾਵਾਂ ਲਿਖਣ ਵਾਲੇ ਹਰਿੰਦਰ ਭੁੱਲਰ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਅਦਾਕਾਰੀ ਦੇ ਨਾਲ-ਨਾਲ ਗਾਇਕੀ  ਅਤੇ ਹੋਰ ਕਈ ਖੇਤਰਾਂ 'ਚ ਨਾਮਣਾ ਖੱਟਿਆ ਹੈ ।

ਹੋਰ ਵੇਖੋ:ਨਿਮਰਤ ਖਹਿਰਾ ਨੇ ਸ਼ੋਅ ਦੇ ਸਾਜ਼ੀਆਂ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ਼,ਵੀਡੀਓ ਕੀਤਾ ਸਾਂਝਾ

ਵੀਡੀਓ ਡਾਇਰੈਕਸ਼ਨ ਅਤੇ ਕਾਮਯਾਬ ਐਂਕਰ ਤੋਂ ਸਫ਼ਰ ਸ਼ੁਰੂ ਕੀਤਾ ਸੀ । ਆਪਣੀ ਕਾਮਯਾਬੀ ਪਿੱਛੇ ਉਹ ਆਪਣੇ ਮਾਪਿਆਂ ਦੀ ਮਿਹਨਤ ਦਾ ਵੱਡਾ ਹੱਥ ਮੰਨਦੇ ਹਨ । ਉਨ੍ਹਾਂ ਦਾ ਪਰਿਵਾਰਿਕ ਪਿਛੋਕੜ ਫ਼ਿਲਮੀ ਨਹੀਂ ਸੀ ਉਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਆਪਣਾ ਵੱਖਰਾ ਮੁਕਾਮ ਬਣਾਇਆ ਫਿਰੋਜ਼ਪੁਰ ਸਥਿਤ ਜ਼ੀਰਾ ਦੇ ਨਿੱਕੇ ਜਿਹੇ ਪਿੰਡ ਮੀਂਹਾਸਿੰਘ ਵਾਲਾ 'ਚ ਉਨ੍ਹਾਂ ਦਾ ਜਨਮ ਹੋਇਆ ।ਉਨ੍ਹਾਂ ਦੇ ਨਾਨਕੇ ਜ਼ੀਰਾ 'ਚ ਰਹਿੰਦੇ ਹਨ ਅਤੇ ਨਾਨਕਿਆਂ ਕੋਲ ਰਹਿਣ ਦੌਰਾਨ ਹੀ ਉਨ੍ਹਾਂ ਨੂੰ ਫ਼ਿਲਮਾਂ ਅਤੇ ਟੀਵੀ ਦੀ ਦੁਨੀਆ 'ਚ ਆਉਣ ਦੀ ਚੇਟਕ ਲੱਗੀ ।

ਕਿਉਂਕਿ ਉਨ੍ਹਾਂ ਦੇ ਮਾਮਾ ਜੀ ਉਨ੍ਹਾਂ ਨੂੰ ਅਕਸਰ ਫ਼ਿਲਮਾਂ ਵਿਖਾਉਣ ਲਈ ਲੈ ਜਾਂਦੇ ਸਨ । ਆਪਣੇ  ਨਾਨਕੇ ਪਿੰਡ ਜਦੋਂ ਵੀ ਜਾਂਦੇ ਤਾਂ ਸੰਧੂ ਪੈਲੇਸ 'ਚ ਫ਼ਿਲਮ ਵੇਖਣ ਲਈ ਜਾਂਦੇ ਸਨ ।ਉਨ੍ਹਾਂ ਨੇ ਪਹਿਲੀ ਵਾਰ ਸਿਨੇਮਾ 'ਚ 'ਚੰਨ ਪ੍ਰਦੇਸੀ' ਫ਼ਿਲਮ ਵੇਖੀ ਸੀ । ਇਸ ਤੋਂ ਬਾਅਦ ਹੀ ਇਸ ਫੀਲਡ 'ਚ ਜਾਣ ਦਾ ਸ਼ੌਂਕ ਜਾਗਿਆ। ਪਰ ਇਸ ਫੀਲਡ 'ਚ ਉਨ੍ਹਾਂ ਦਾ ਕੋਈ ਵੀ ਹੱਥ ਫੜਨ ਵਾਲਾ ਨਹੀਂ ਸੀ ।ਆਪਣੀ ਮਿਹਨਤ ਦੀ ਬਦੌਲਤ ਹੀ ਉਨ੍ਹਾਂ ਨੇ ਮੁਕਾਮ ਹਾਸਲ ਕੀਤਾ ਹੈ।

ਪਰ ਹਰਿੰਦਰ ਭੁੱਲਰ ਨੂੰ ਇਸ ਖੇਤਰ 'ਚ ਆਉਣ ਦਾ ਮੌਕਾ ਉਦੋਂ ਮਿਲਿਆ ਜਦੋਂ ਐੱਨ.ਐੱਸ.ਐੱਸ ਦੇ ਕੈਂਪਾਂ 'ਚ ਪਰਫਾਰਮ ਕਰਨ ਲੱਗੇ ਅਤੇ ਇੱਥੋਂ ਹੀ ਉਨ੍ਹਾਂ ਦੀ ਮੁਲਾਕਾਤ ਦੂਰਦਰਸ਼ਨ ਦੇ ਨਾਲ ਸਬੰਧਤ ਲੋਕਾਂ ਨਾਲ ਹੋਈ । ਜਿਸ ਤੋਂ ਬਾਅਦ ਉਹ ਦੂਰਦਰਸ਼ਨ ਦੇ ਜਾਣਕਾਰਾਂ ਨਾਲ 'ਸੰਦਲੀ ਦਰਵਾਜ਼ਾ' ਦੀ ਰਿਕਾਰਡਿੰਗ ਵੇਖਣ ਜਾਂਦੇ ਹੁੰਦੇ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਲੋਕਾਂ ਦੀ ਬਦੌਲਤ ਹੀ ਉਨ੍ਹਾਂ ਨੂੰ ਲਿਸ਼ਕਾਰਾ ਪ੍ਰੋਗਰਾਮ 'ਚ ਵੀ ਐਂਕਰਿੰਗ ਦਾ ਮੌਕਾ ਮਿਲਿਆ ।

ਇਸ ਤੋਂ ਇਲਾਵਾ ਜ਼ੀ ਪੰਜਾਬੀ,ਜਸਟ ਪੰਜਾਬੀ,ਚੜਦੀਕਲਾ ਟਾਈਮ ਟੀਵੀ 'ਤੇ ਵੀ ਐਂਕਰਿੰਗ ਕੀਤੀ । ਹਰਿੰਦਰ ਭੁੱਲਰ ਕਈ ਮੈਗਜ਼ੀਨਾਂ ਲਈ ਆਰਟੀਕਲ ਲਿਖਦੇ ਹੁੰਦੇ ਸਨ ਅਤੇ ਕਈ ਗਾਇਕਾਂ 'ਤੇ ਉਨ੍ਹਾਂ ਨੇ ਆਰਟੀਕਲ ਲਿਖੇ । ਇਨ੍ਹਾਂ ਗਾਇਕਾਂ ਨੇ ਹੀ ਉਨ੍ਹਾਂ ਨੂੰ ਫ਼ਿਲਮਾਂ 'ਚ ਕੰਮ ਕਰਨ ਦਾ ਆਫਰ ਕੀਤਾ ਸੀ । ਜਿਸ ਤੋਂ ਬਾਅਦ ਉਹ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਕਈ ਸ਼ੋਰਟ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ ਜਿਸ 'ਚ ਉਨ੍ਹਾਂ ਦੀ ਫ਼ਿਲਮ ਨਿਸ਼ਾਨਾ,ਪੁਲਿਸ ਦੀ ਛਬੀਲ,ਐਮੀ ਵਿਰਕ ਨਾਲ 'ਦਿਲ ਵਾਲੀ ਗੱਲ' ਸਣੇ ਕਈ ਫ਼ਿਲਮਾਂ 'ਚ ਅਦਾਕਾਰੀ ਕੀਤੀ ਹੈ । ਇਸ ਤੋਂ ਇਲਾਵਾ ਕਈ ਗੀਤ ਵੀ ਕੱਢ ਚੁੱਕੇ ਹਨ ਹਰਿੰਦਰ ਭੁੱਲਰ ਅਤੇ ਕਈ ਹੋਰ ਪ੍ਰਾਜੈਕਟਸ 'ਚ ਵੀ ਨਜ਼ਰ ਆਉਣ ਵਾਲੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network