ਰਾਜ ਬਰਾੜ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰ ਰਹੇ ਨੇ ਉਨ੍ਹਾਂ ਦਾ ਪੁੱਤਰ ਅਤੇ ਧੀ,ਜਾਣੋ ਉਨ੍ਹਾਂ ਦੇ ਬੱਚਿਆਂ ਬਾਰੇ
ਰਾਜ ਬਰਾੜ ਇੱਕ ਅਜਿਹੀ ਸ਼ਖ਼ਸੀਅਤ ਸਨ । ਜਿਨ੍ਹਾਂ ਨੇ ਪੰਜਾਬੀ ਗਾਇਕੀ 'ਚ ਬਹੁਤ ਵੱਡਾ ਯੋਗਦਾਨ ਪਾਇਆ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ । ਉਨ੍ਹਾਂ ਦੇ ਭਰਾ ਦਾ ਇੱਕ ਗੀਤ ਹਾਲ 'ਚ ਹੀ ਆਇਆ ਸੀ । ਰਾਜ ਬਰਾੜ ਪੰੰਜਾਬੀ ਗਾਇਕੀ ਦਾ ਇੱਕ ਅਜਿਹਾ ਸਿਰਮੌਰ ਸਿਤਾਰਾ ਸੀ ਜਿਸ ਨੂੰ ਅੱਜ ਵੀ ਲੋਕ ਯਾਦ ਕਰਦੇ ਨੇ ਅਤੇ ਅੱਜ ਵੀ ਉਨ੍ਹਾਂ ਦੇ ਗੀਤਾਂ ਨੂੰ ਸੁਣਿਆ ਜਾਂਦਾ ਹੈ ।
ਹੋਰ ਵੇਖੋ :ਰਾਜ ਬਰਾੜ ਅੱਜ ਵੀ ਜਿਉਂਦਾ ਹੈ ਬਲਰਾਜ ਬਰਾੜ ਦੀਆਂ ਯਾਦਾਂ ‘ਚ, ਰਾਜ ਬਰਾੜ ਨੂੰ ਸਮਰਪਿਤ ਕੀਤਾ “ਰਾਜਾ ਵੀਰ”ਗੀਤ
https://www.youtube.com/watch?v=y4Hai2g6pT4
ਪਰ ਉਨ੍ਹਾਂ ਦੇ ਕਰੀਅਰ 'ਚ ਇੱਕ ਦੌਰ ਅਜਿਹਾ ਵੀ ਆਇਆ ਕਿ ਉਨ੍ਹਾਂ ਨੂੰ ਵੱਡਾ ਘਾਟਾ ਪੈ ਗਿਆ ਅਤੇ ਇਸ ਘਾਟੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਆਪਣੀ ਪ੍ਰਾਪਰਟੀ ਤੱਕ ਵੇਚਣੀ ਪਈ ਸੀ ।ਇੱਕ ਇੰਟਰਵਿਊ ਦੌਰਾਨ ਉਨ੍ਹਾਂ ਦੀ ਪਤਨੀ ਬਿੰਦੂ ਬਰਾੜ ਦਾ ਇਹ ਵੀ ਕਹਿਣਾ ਸੀ ਕਿ ਔਖੇ ਵੇਲੇ ਦੇਬੀ ਮਕਸੂਦਪੁਰੀ ਅਤੇ ਲਾਲੀ ਅਟਵਾਲ ਤੋਂ ਬਿਨਾਂ ਕੋਈ ਵੀ ਕਲਾਕਾਰ ਰਾਜ ਬਰਾੜ ਦੀ ਮੌਤ 'ਤੇ ਉਨ੍ਹਾਂ ਕੋਲ ਅਫਸੋਸ ਤੱਕ ਜਤਾਉਣ ਲਈ ਨਹੀਂ ਸੀ ਪੁੱਜਿਆ।
ਹੋਰ ਵੇਖੋ :ਜਨਮ ਦਿਨ ‘ਤੇ ਜਾਣੋਂ ਗਾਇਕ ਰਾਜ ਬਰਾੜ ਦੀ ਜ਼ਿੰਦਗੀ ਦੇ ਕੁਝ ਰਾਜ਼
https://www.youtube.com/watch?v=NHJ-y__8Kz4
ਇੱਕ ਇੰਟਰਵਿਊ ਦੌਰਾਨ ਉਨ੍ਹਾਂ ਦੀ ਪਤਨੀ ਬਿੰਦੂ ਬਰਾੜ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ । ਪਰ ਆਪਣੇ ਪਿਤਾ ਦੇ ਗਾਇਕੀ ਦੇ ਲਾਏ ਬੂਟੇ ਨੂੰ ਅਤੇ ਫ਼ਿਲਮਾਂ 'ਚ ਕੰਮ ਕਰਕੇ ਉਨ੍ਹਾਂ ਦੀ ਧੀ ਸਵਿਤਾਜ ਬਰਾੜ ਉਨ੍ਹਾਂ ਦੇ ਸੁਫ਼ਨੇ ਨੂੰ ਪੂਰਾ ਕਰਨ 'ਚ ਲੱਗੀ ਹੋਈ ਹੈ ।
raj brar children
ਉਨ੍ਹਾਂ ਦਾ ਪੁੱਤਰ ਜੋਸ਼ਨੂਰ ਬਰਾੜ ਫੁੱਟਬਾਲ ਅਤੇ ਤਾਈਕਵਾਡੋ ਦਾ ਚੰਗਾ ਖਿਡਾਰੀ ਹੈ ਅਤੇ ਉਹ ਸੁਰਾਂ ਦੀ ਵੀ ਚੰਗੀ ਸਮਝ ਰੱਖਦਾ ਹੈ ਅਤੇ ਉਸ ਨੂੰ ਗਾਉਣ ਦਾ ਵੀ ਸ਼ੌਕ ਹੈ ।ਰਾਜ ਬਰਾੜ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਦਾ ਭਰਾ ਅਤੇ ਪੂਰਾ ਪਰਿਵਾਰ ਲੱਗਿਆ ਹੋਇਆ ਹੈ ।