ਜਾਣੋ ਪੰਜਾਬਣਾਂ ਦੀ ਪਹਿਲੀ ਪਸੰਦ ਫੁਲਕਾਰੀ ਬਾਰੇ 

Written by  Lajwinder kaur   |  March 31st 2022 06:17 PM  |  Updated: March 31st 2022 06:18 PM

ਜਾਣੋ ਪੰਜਾਬਣਾਂ ਦੀ ਪਹਿਲੀ ਪਸੰਦ ਫੁਲਕਾਰੀ ਬਾਰੇ 

ਫੁਲਕਾਰੀ ਪੁਰਾਤਨ ਪੰਜਾਬ ਦੀ ਉਹ ਹੱਥ-ਕਲਾ ਹੈ, ਜਿਸ ਨੂੰ ਸੁਆਣੀਆਂ ਘਰਾਂ ਦੇ ਕੰਮ ਖ਼ਤਮ ਕਰਨ ਤੋਂ ਬਾਅਦ ਇਕੱਠੀਆਂ ਸੱਥ ਵਿਚ ਬਹਿ ਕੇ ਕੱਢਦੀਆਂ ਸਨ। ਪਰ ਨਵੇਂ ਯੁੱਗ ਨੇ ਇਸ ਦੀ ਅਹਿਮੀਅਤ ਘਟਾ ਦਿੱਤੀ ਸੀ। ਪਰ ਹੁਣ ਪਿਛਲੇ ਕਈ ਸਾਲਾਂ ਤੋਂ ਫੁਲਕਾਰੀ ਦਾ ਟ੍ਰੈਂਡ ਦੁਬਾਰਾ ਸ਼ੁਰੂ ਹੋ ਗਿਆ ਹੈ। ਦੇਸ਼ਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਦੀਆਂ ਮੁਟਿਆਰਾਂ ਬਹੁਤ ਹੀ ਚਾਅ ਦੇ ਨਾਲ ਫੁਲਕਾਰੀ ਨੂੰ ਲੈਂਦੀਆਂ ਨੇ।

ਹੋਰ ਪੜ੍ਹੋ : ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸੀਤੋ ਮਰਜਾਨੀ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਭਰਵੇਂ ਹੁੰਗਾਰੇ ਨਾਲ ਗੱਡੇ ਸਫਲਤਾ ਦੇ ਝੰਡੇ

ਸ਼ਗਨਾਂ ਦਾ ਕੋਈ ਵੀ ਮੌਕਾ ਹੋਵੇ ਜਾਂ ਕੋਈ ਤਿੱਥ ਤਿਉਹਾਰ ਫੁੱਲਕਾਰੀ ਦੀ ਅਹਿਮੀਅਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਪੰਜਾਬਣਾਂ ਦੇ ਫੈਸ਼ਨ ‘ਚ ਇਹ ਫੁਲਕਾਰੀ ਚਾਰ ਚੰਨ ਲਗਾਉਂਦੀ ਹੈ ।ਪਹਿਲਾਂ ਫੁਲਕਾਰੀ ਸਿਰਫ ਖੱਦਰ ਦੇ ਕੱਪੜੇ ‘ਤੇ ਕੱਢੀ ਜਾਂਦੀ ਸੀ । ਪਰ ਭਾਰੀ ਹੋਣ ਕਰਕੇ ਅੱਜ ਕੱਲ ਇਨਾਂ ਦਾ ਇਸਤੇਮਾਲ ਪੰਜਾਬਣਾਂ ਘੱਟ ਕਰਦੀਆਂ ਹਨ।  ਹੁਣ ਹਲਕੇ ਕੱਪੜੇ ‘ਚ ਫੁਲਕਾਰੀ ਦੀਆਂ ਕਈ ਵੰਨਗੀਆਂ ਆ ਗਈਆਂ ਹਨ ।

inside image of phulkari in movie sceen

ਫੁਲਕਾਰੀ ਦੀ ਸ਼ੁਰੂਆਤ 15ਵੀਂ ਸਦੀ ਤੋਂ ਮੰਨੀ ਜਾਂਦੀ ਹੈ ‘ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਲਾ ਪਰਸ਼ੀਆ ਤੋਂ ਆਈ । ਜਿੱਥੇ ਇਸ ਕਲਾ ਨੂੰ ਗੁਲਕਾਰੀ ਕਿਹਾ ਜਾਂਦਾ ਹੈ, ਕਲਾ ਦੇ ਇਸ ਬਿਹਤਰੀਨ ਨਮੁਨੇ ਨੂੰ ਖੱਦਰ ਦੇ ਕੱਪੜੇ ਉੱਤੇ ਕੱਢਿਆ ਜਾਂਦਾ ਹੈ । ਜਿਸ ਉੱਤੇ ਰੇਸ਼ਮੀ ਧਾਗੇ ਨਾਲ ਕਢਾਈ ਕੀਤੀ ਜਾਂਦੀ ਹੈ, ਪਹਿਲਾਂ ਪੰਜਾਬ ‘ਚ ਫੁਲਕਾਰੀ ਦਾ ਇਸਤੇਮਾਲ ਅੰਦਰ ਬਾਹਰ ਜਾਣ ਵੇਲੇ ਮੁਟਿਆਰਾਂ ‘ਤੇ ਨਵ ਵਿਆਹੀਆਂ ਵਲੋਂ ਕੀਤਾ ਜਾਂਦਾ ਸੀ ।

ਹੋਰ ਪੜ੍ਹੋ : ਆਪਣੇ ਨਵੇਂ ਗੀਤ ‘ਚ ਸ਼ਰਟਲੈੱਸ ਹੋਏ ਹਾਰਡੀ ਸੰਧੂ, ‘Kudiyan Lahore Diyan’ ਗੀਤ ਰਿਲੀਜ਼ ਹੋਣ ਤੋਂ ਬਾਅਦ ਪਾ ਰਿਹਾ ਹੈ ਧੱਕ

ਫੁਲਕਾਰੀ ਦੀਆਂ ਕਿਸਮਾਂ-

ਫੁਲਕਾਰੀ ਚਾਰ ਤਰਾਂ ਦੀ ਹੁੰਦੀ ਹੈ ਜਿਸ ‘ਚੋਂ ਪਹਿਲੀ ਕਿਸਮ ਹੈ ਬਾਗ-ਬਾਗ ਫੁੱਲਾਂ ਨਾਲ ਕੱਢੀ ਗਈ ਫੁਲਕਾਰੀ ਦਾ ਅਜਿਹਾ ਰੂਪ ਹੁੰਦੀ ਹੈ ਜੋ ਬਹੁਤ ਭਰਵੀਂ ਹੁੰਦੀ ਹੈ ਇਸ ਕਿਸਮ ਦੀ ਫੁਲਕਾਰੀ ਦੇ ਕੱਪੜੇ ਨੂੰ ਫੁੱਲਾਂ ਨਾਲ ਪੂਰੀ ਤਰਾਂ ਭਰਿਆ ਜਾਂਦਾ ਹੈ । ਜਿਸ ਕਰਕੇ ਇਸਨੂੰ ਬਾਗ ਕਿਹਾ ਜਾਂਦਾ ਹੈ । ਦੂਸਰੀ ਕਿਸਮ ਦੀ ਫੁਲਕਾਰੀ ਹੈ ਥਿਰਮਾ -ਇਸ ਕਿਸਮ ਦੀ ਫੁਲਕਾਰੀ ਨੂੰ ਅੱਧਖੜ ‘ਤੇ ਬਜ਼ੁਰਗ ਔਰਤਾਂ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ। ਬਾਵਨ ਫੁਲਕਾਰੀ- ਇਸ ਕਿਸਮ ਦੀ ਫੁਲਕਾਰੀ ਦੇ ਇੱਕ ਪੀਸ ‘ਤੇ ਅਲੱਗ ਅਲੱਗ ਪੈਟਰਨ ਦੇ ਫੁੱਲ ਬਣਾਏ ਜਾਂਦੇ ਹਨ । ਚੋਭ – ਚੋਭ ਇੱਕ ਕਿਸਮ ਦੀ ਕਿਨਾਰਿਆਂ ‘ਤੇ ਕੱਢੀ ਜਾਂਦੀ ਹੈ ਇਹ ਫੁਲਕਾਰੀ ਦੇ ਚਾਰੇ ਚੁਫੇਰੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੀਤੀ ਜਾਂਦੀ ਹੈ । ਸੋਬਰ ਫੁਲਕਾਰੀ ਲੈਣ ਦੀਆਂ ਸ਼ੁਕੀਨ ਮੁਟਿਆਰਾਂ ਅਕਸਰ ਇਸ ਕਿਸਮ ਦੀ ਫੁਲਕਾਰੀ ਦਾ ਇਸਤੇਮਾਲ ਕਰਦੀਆਂ ਹਨ । ਫੁਲਕਾਰੀ ਪੰਜਾਬਣਾਂ ਲਈ ਇੱਕ ਗਹਿਣੇ ਵਾਂਗ ਹੁੰਦੀ ਜੋ ਪੀੜੀ ਦਰ ਪੀੜੀ ਅੱਗੇ ਚੱਲਦੀ ਹੈ ।

ਇਸ ਫੁਲਕਾਰੀ ‘ਚ ਜ਼ਿੰਦਗੀ ਦੇ ਸਭ ਰੰਗ ਲੁਕੇ ਹੁੰਦੇ ਹਨ , ‘ਤੇ ਹਰ ਸ਼ਗਨ ਦੇ ਮੌਕੇ ‘ਤੇ ਫੁਲਕਾਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਵਿਆਹ ਮੌਕੇ ਉੱਤੇ ਮੁਟਿਆਰਾਂ ਬਹੁਤ ਹੀ ਚਾਅ ਦੇ ਨਾਲ ਫੁਲਕਾਰੀ ਲੈਂਦੀਆਂ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network