25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ, ਜਾਣੋ ਕੀ ਹੈ ਸਾਂਤਾ ਕਲਾਜ਼ ਦੀ ਕਹਾਣੀ

written by Pushp Raj | December 24, 2021

ਕ੍ਰਿਸਮਸ, ਈਸਾਈ ਧਰਮ ਦਾ ਸਭ ਤੋਂ ਖਾਸ ਤਿਉਹਾਰ, ਇਹ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਹਰ ਸਾਲ 25 ਦਸੰਬਰ ਨੂੰ ਈਸਾਈ ਭਾਈਚਾਰੇ ਦੇ ਲੋਕ ਇਸ ਦਿਨ ਨੂੰ ਬਹੁਤ ਧੂਮਧਾਮ ਤੇ ਸ਼ਰਧਾ ਭਾਵ ਨਾਲ ਮਨਾਉਂਦੇ ਹਨ। ਕਿਉਂਕਿ ਇਸ ਦਿਨ ਪ੍ਰਭੂ ਯੀਸੂ ਮਸੀਹ ਯਾਨੀ ਕਿ ਜੀਸਸ ਕ੍ਰਾਈਸਟ ਦਾ ਜਨਮ ਹੋਇਆ ਸੀ

god Jesus Image Source: Google

ਪ੍ਰਭੂ ਯੀਸੂ ਮਸੀਹ ਨੂੰ ਰੱਬ ਦਾ ਇਕਲੌਤਾ ਪੁੱਤਰ ਮੰਨਿਆ ਜਾਂਦਾ ਹੈ। ਪ੍ਰਭੂ ਯੀਸੂ ਮਸੀਹ ਇੱਕ ਮਹਾਨ ਗੁਰੂ ਸਨ, ਉਨ੍ਹਾਂ ਨੇ ਲੋਕਾਂ ਨੂੰ ਆਪਸੀ ਪਿਆਰ ਤੇ ਇਨਸਾਨੀਅਤ ਦੀ ਸਿੱਖਿਆ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਆਪਸੀ ਵੈਰ ਛੱਡ ਕੇ ਪਿਆਰ ਤੇ ਆਪਸੀ ਭਾਈਚਾਰੇ ਨਾਲ ਰਹਿਣ ਦਾ ਸੰਦੇਸ਼ ਦਿੱਤਾ।

ਦੁਨੀਆ ਵਿੱਚ ਵੱਖ-ਵੱਖ ਥਾਵਾਂ 'ਤੇ ਕ੍ਰਿਸਮਸ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਕ੍ਰਿਸਮਸ ਦੇ ਦਿਨ ਈਸਾਈ ਭਾਈਚਾਰੇ ਦੇ ਲੋਕ ਆਪਣੇ ਘਰ ਨੂੰ ਰੰਗ-ਬਿਰੰਗੀ ਲਾਈਟਾਂ ਤੇ ਕ੍ਰਿਸਮਸ ਟ੍ਰੀ ਆਦਿ ਨਾਲ ਸਜਾਉਂਦੇ ਹਨ।

 

Christmas tree Image Source: Google

ਕ੍ਰਿਸਮਸ ਟ੍ਰੀ
ਕ੍ਰਿਸਮਿਸ 'ਤੇ ਵੱਖ-ਵੱਖ ਤਰ੍ਹਾਂ ਦੇ ਰੁੱਖਾਂ ਨੂੰ ਇਕੱਠਿਆਂ ਸਜਾਇਆ ਜਾਂਦਾ ਹੈ। ਇਸ 'ਤੇ ਰੰਗ-ਬਿਰੰਗੀਆਂ ਲਾਈਟਾਂ ਲਗਾਈਆਂ ਜਾਂਦੀਆਂ ਹਨ ਅਤੇ ਤੋਹਫ਼ੇ ਆਦਿ ਟੰਗੇ ਜਾਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਕ੍ਰਿਸਮਸ ਟ੍ਰੀ ਘਰ ਦੀ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ।

ਲੋਕ ਦੇਵਦਾਰ ਦੇ ਰੁੱਖ ਨੂੰ ਕ੍ਰਿਸਮਸ ਟ੍ਰੀ ਕਹਿੰਦੇ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਦੇਵਦੂਤਾਂ ਨੇ ਭਗਵਾਨ ਯੀਸੂ ਦੇ ਮਾਤਾ-ਪਿਤਾਨੂੰ ਵਧਾਈ ਦੇਣ ਲਈ ਦੇਵਦਾਰ ਦੇ ਰੁੱਖਾਂ ਨੂੰ ਤਾਰਿਆਂ ਨਾਲ ਸਜਾਇਆ ਸੀ। ਸਭ ਤੋਂ ਪਹਿਲਾਂ ਜਰਮਨੀ ਤੋਂ ਕ੍ਰਿਸਮਸ ਟ੍ਰੀ ਨੂੰ ਸਜਾਉਣ ਦੀ ਪਰੰਪਰਾ ਸ਼ੁਰੂ ਹੋਈ।

ਹੋਰ ਪੜ੍ਹੋ : Merry Christmas 2021: ਦੋਸਤਾਂ ਅਤੇ ਪਰਿਵਾਰ ਦੇ ਨਾਲ ਬਣਾਓ ਕ੍ਰਿਸਮਸ ਨੂੰ ਖ਼ਾਸ, ਇਸ ਤਰ੍ਹਾਂ ਸਜਾਓ ਕ੍ਰਿਸਮਸ ਟ੍ਰੀ ਨੂੰ

santa Image Source: Google

ਸਾਂਤਾ ਕਲਾਜ਼
ਤੁਸੀਂ ਕ੍ਰਿਸਮਸ ਦੇ ਮੌਕੇ 'ਤੇ ਅਕਸਰ ਸਾਂਤਾ ਕਲਾਜ਼ ਨੂੰ ਬੱਚਿਆਂ ਨੂੰ ਤੋਹਫੇ ਵੰਡਦੇ ਹੋਏ ਵੇਖਿਆ ਹੋਵੇਗਾ। ਇਹ ਕਿਹਾ ਜਾਂਦਾ ਹੈ ਕਿ ਸਾਂਤਾ ਕਲਾਜ਼ ਉੱਤਰੀ ਧਰੁਵ 'ਤੇ ਰਹਿੰਦਾ ਹੈ ਅਤੇ ਉੱਡਣ ਵਾਲੀ ਸਲੈਜ 'ਤੇ ਸਵਾਰ ਹੁੰਦਾ ਹੈ। ਦਰਅਸਲ ਸੇਂਟ ਨਿਕੋਲਸ ਨੂੰ ਸਾਂਤਾ ਕਲਾਜ਼ ਮੰਨਿਆ ਜਾਂਦਾ ਹੈ। ਕਿਉਂਕਿ ਉਹ ਰਾਤ ਦੇ ਸਮੇਂ ਜ਼ਰੂਰਤਮੰਦ ਲੋਕਾਂ ਨੂੰ ਤੋਹਫ਼ੇ ਵੰਡਦੇ ਸਨ। ਉਨ੍ਹਾਂ ਨੇ ਸਾਰੀ ਉਮਰ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕੀਤੀ।

Christmas socks Image Source: Google

ਜੁਰਾਬ ਵਿੱਚ ਤੋਹਫ਼ੇ
ਜੁਰਾਬਾਂ ਦੇ ਤੋਹਫ਼ੇ ਬਾਰੇ ਤੁਸੀਂ ਸੁਣਿਆ ਹੋਵੇਗਾ। ਅਜਿਹਾ ਮੰਨਿਆ ਜਾਂਦਾ ਹੈ ਕਿ ਸੇਂਟ ਨਿਕੋਲਸ ਨੇ ਇੱਕ ਵਿਅਕਤੀ ਦੀ ਮਦਦ ਕਰਨ ਲਈ ਜੁਰਾਬ ਵਿੱਚ ਸੋਨਾ ਲੁੱਕਾ ਦਿੱਤਾ ਸੀ। ਉਦੋਂ ਤੋਂ ਕ੍ਰਿਸਮਿਸ ਵਾਲੇ ਦਿਨ ਜੁਰਾਬਾਂ ਵਿੱਚ ਤੋਹਫ਼ੇ ਲੁਕਾਉਣ ਅਤੇ ਸੀਕ੍ਰੇਟ ਸੈਂਟਾ ਕਲਾਜ਼ ਬਣਨ ਦਾ ਰਿਵਾਜ ਸ਼ੁਰੂ ਹੋਇਆ।

Christmas celebration in church Image Source: Google

ਵਿਸ਼ੇਸ਼ ਪ੍ਰਾਥਨਾ
ਅਲਗ-ਅਲਗ ਦੇਸ਼ਾਂ 'ਚ ਲੋਕ ਆਪੋ -ਆਪਣੇ ਤਰੀਕੇ ਨਾਲ ਕ੍ਰਿਸਮਸ ਮਨਾਉਂਦੇ ਹਨ। ਯੂਰਪ ਵਿੱਚ ਕ੍ਰਿਸਮਸ ਲਗਭਗ 12 ਦਿਨਾਂ ਤੱਕ ਮਨਾਇਆ ਜਾਂਦਾ ਹੈ। ਇਸ ਦਿਨ ਗਿਰਜਾਘਰਾਂ ਵਿੱਚ ਵਿਸ਼ੇਸ਼ ਅਰਦਾਸ ਕੀਤੀ ਜਾਂਦੀ ਹੈ।

kids gift Image Source: Google

ਲੋਕ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਮਿਲ ਕੇ ਕ੍ਰਿਸਮਸ ਦੇ ਇੱਕ ਦਿਨ ਪਹਿਲਾਂ ਯਾਨੀ ਕਿ ਕ੍ਰਿਸਮਸ ਈਵ ਦੇ ਦਿਨ ਖ਼ਾਸ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਨ।ਕ੍ਰਿਸਮਸ ਦੇ ਦਿਨ ਲੋਕ ਇੱਕ ਦੂਜੇ ਨੂੰ ਮਿਠਾਈਆਂ, ਕੇਕ, ਉਪਹਾਰ ਆਦਿ ਦਿੰਦੇ ਹਨ। ਇਸ ਦਿਨ ਘਰ ਦਾ ਕੋਈ ਵੱਡਾ ਸਾਂਤਾਕਲਾਜ ਦਾ ਰੂਪ ਬਣਾ ਕੇ ਲੋਕਾਂ ਤੇ ਬੱਚਿਆਂ ਨੂੰ ਚਾਕਲੇਟ, ਤੇ ਉਨ੍ਹਾਂ ਦੀਆਂ ਮਨਪਸੰਦ ਚੀਜ਼ਾਂ ਤੋਹਫੇ ਵਜੋਂ ਦੇ ਕੇ ਜਾਂਦਾ ਹੈ।

You may also like