Merry Christmas 2021: ਦੋਸਤਾਂ ਅਤੇ ਪਰਿਵਾਰ ਦੇ ਨਾਲ ਬਣਾਓ ਕ੍ਰਿਸਮਸ ਨੂੰ ਖ਼ਾਸ, ਇਸ ਤਰ੍ਹਾਂ ਸਜਾਓ ਕ੍ਰਿਸਮਸ ਟ੍ਰੀ ਨੂੰ

Written by  Lajwinder kaur   |  December 24th 2021 04:23 PM  |  Updated: December 24th 2021 04:23 PM

Merry Christmas 2021: ਦੋਸਤਾਂ ਅਤੇ ਪਰਿਵਾਰ ਦੇ ਨਾਲ ਬਣਾਓ ਕ੍ਰਿਸਮਸ ਨੂੰ ਖ਼ਾਸ, ਇਸ ਤਰ੍ਹਾਂ ਸਜਾਓ ਕ੍ਰਿਸਮਸ ਟ੍ਰੀ ਨੂੰ

Merry Christmas 2021: 25 ਦਸੰਬਰ ਨੂੰ ਕ੍ਰਿਸਮਸ ਦੇ ਤਿਉਹਾਰ ਲਈ ਸਿਰਫ਼ ਇੱਕ ਦਿਨ ਬਾਕੀ ਹੈ। ਅਜਿਹੇ 'ਚ ਕ੍ਰਿਸਮਸ ਨੂੰ ਲੈ ਕੇ ਹਰ ਜਗ੍ਹਾ ਲੋਕਾਂ 'ਚ ਉਤਸ਼ਾਹ ਦੇਖਿਆ ਜਾ ਸਕਦਾ ਹੈ। ਦੁਨੀਆ ਦੇ ਹਰ ਹਿੱਸੇ ਵਿੱਚ ਕ੍ਰਿਸਮਸ ਦਾ ਤਿਉਹਾਰ ਬਹੁਤ ਧੂਮਧਾਮ ਅਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਮਾਨਤਾ ਅਨੁਸਾਰ ਇਸ ਦਿਨ ਈਸਾ ਮਸੀਹ ਦਾ ਜਨਮ ਹੋਇਆ ਸੀ ਅਤੇ ਇਸ ਖੁਸ਼ੀ ਵਿੱਚ ਦੁਨੀਆ ਭਰ ਵਿੱਚ ਜਸ਼ਨ ਮਨਾਏ ਜਾਂਦੇ ਹਨ। ਕ੍ਰਿਸਮਸ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਬਜ਼ਾਰ ਨੂੰ ਕ੍ਰਿਸਮਸ ਦੀ ਸਜਾਵਟ, ਸੈਂਟਾ ਕਲਾਜ਼ ਆਦਿ ਦੀਆਂ ਵਸਤੂਆਂ ਨਾਲ ਵੀ ਸਜਾਇਆ ਗਿਆ ਹੈ। ਬੱਚਿਆਂ ਨੂੰ ਵੀ ਸੈਂਟਾ ਕਲਾਜ਼ ਦਾ ਬਹੁਤ ਸ਼ੌਕ ਹੁੰਦਾ ਹੈ ਕਿਉਂਕਿ ਉਹ ਬੱਚਿਆਂ ਨੂੰ ਗਿਫਟ ਦੇ ਕੇ ਜਾਂਦਾ ਹੈ।

ਹੋਰ ਪੜ੍ਹੋ : ਧਨਸ਼੍ਰੀ ਵਰਮਾ ਤੇ ਯੁਜਵੇਂਦਰ ਚਾਹਲ ਕਸ਼ਮੀਰ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਬਰਫ 'ਚ 'ਟਿਪ ਟਿਪ ਬਰਸਾ ਪਾਣੀ' 'ਤੇ ਧਨਸ਼੍ਰੀ ਨੇ ਕੀਤਾ ਕਮਾਲ ਦਾ ਡਾਂਸ,ਦੇਖੋ ਵੀਡੀਓ

christmas tree Image Source: Google

ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ਵਿੱਚ ਵੀ ਇਸ ਦਿਨ ਵਿਸ਼ੇਸ਼ ਜਸ਼ਨ ਮਨਾਇਆ ਜਾਂਦਾ ਹੈ। ਕ੍ਰਿਸਮਸ ਟ੍ਰੀ ਦੀ ਸਜਾਵਟ ਘਰਾਂ ਵਿੱਚ ਕੀਤੀ ਜਾਂਦੀ ਹੈ। ਇਸ 'ਤੇ ਤੋਹਫ਼ੇ ਰੱਖੇ ਜਾਂਦੇ ਹਨ, ਜੋ ਬਾਅਦ ਵਿਚ ਬੱਚਿਆਂ ਵਿਚ ਵੰਡੇ ਜਾਂਦੇ ਹਨ। ਇਸ ਖਾਸ ਮੌਕੇ 'ਤੇ, ਕਈ ਦਿਨ ਪਹਿਲਾਂ ਹੀ, ਲੋਕ ਇੱਕ ਦੂਜੇ ਨੂੰ ਕ੍ਰਿਸਮਸ ਦੀਆਂ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ। ਆਪਣੇ ਪਰਿਵਾਰ ਅਤੇ ਖਾਸ ਦੋਸਤਾਂ ਨੂੰ ਇਹ ਸ਼ੁਭਕਾਮਨਾਵਾਂ ਭੇਜੇ ਹਨ ਅਤੇ ਨਾਲ ਹੀ ਕੇਕ ਤੇ ਮਿਠਾਈਆਂ ਵੰਡਦੇ ਨੇ।

Christmas wishes Image Source: Google

ਹੋਰ ਪੜ੍ਹੋ : ਦੀਆ ਮਿਰਜ਼ਾ ਨੇ ਗੋਲਡਨ ਯੈਲੋ ਰੰਗ ਦੇ ਲਹਿੰਗੇ ‘ਚ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਜੇਕਰ ਤੁਸੀਂ ਕ੍ਰਿਸਮਸ ਦੇ ਤਿਉਹਾਰ ਦੌਰਾਨ ਆਪਣੇ ਘਰ ਨੂੰ ਸਜਾਉਣਾ ਚਾਹੁੰਦੇ ਹੋ, ਤਾਂ ਵਧੀਆ ਕੁਆਲਿਟੀ ਕ੍ਰਿਸਮਸ ਟ੍ਰੀ ਕੀਜ਼ ਲੈ ਕੇ ਆਉ। ਇਹ ਨਕਲੀ ਕ੍ਰਿਸਮਸ ਟ੍ਰੀ ਦੂਰੋਂ ਬਹੁਤ ਅਸਲੀ ਦਿਖਾਈ ਦਿੰਦਾ ਹੈ। ਇਹ ਬਹੁਤ ਹੀ ਸੁੰਦਰ ਹੈ ਅਤੇ ਇਨ੍ਹਾਂ 'ਤੇ ਵੱਖ-ਵੱਖ ਤਰ੍ਹਾਂ ਦੀ ਸਜਾਵਟ ਅਤੇ ਲਾਈਟਿੰਗ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਟ੍ਰੀ ਨੂੰ ਵੱਖ-ਵੱਖ ਚਾਕਲੇਟਸ ਦੇ ਨਾਲ ਸਜਾਇਆ ਜਾ ਸਕਦਾ ਹੈ। ਲੋਕ ਇਸ ਦਿਨ ਆਪਣੇ ਚਾਹੁਣ ਵਾਲਿਆਂ ਨੂੰ ਕਾਰਡ ਅਤੇ ਗਿਫਟ ਦਿੰਦੇ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network