ਜਾਣੋ ਸੌਂਫ ਦੇ ਗੁਣਕਾਰੀ ਫਾਇਦਿਆਂ ਬਾਰੇ, ਕਈ ਬਿਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖਤਮ

Written by  Lajwinder kaur   |  October 27th 2020 09:50 AM  |  Updated: October 27th 2020 09:50 AM

ਜਾਣੋ ਸੌਂਫ ਦੇ ਗੁਣਕਾਰੀ ਫਾਇਦਿਆਂ ਬਾਰੇ, ਕਈ ਬਿਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖਤਮ

ਸੌਂਫ ਨੂੰ ਮਸਾਲਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ । ਹਰੇ ਰੰਗ ਵਾਲੀ ਛੋਟੇ-ਛੋਟੇ ਦਾਣਿਆਂ ਵਾਲੀ ਸੌਂਫ ਹਰ ਘਰ ‘ਚ ਆਮ ਪਾਈ ਜਾਂਦੀ ਹੈ । ਇਸ 'ਚ ਕੈਲਸ਼ੀਅਮ,ਆਇਰਨ, ਪੋਟਾਸ਼ੀਆਂ, ਮੈਗਨੀਸ਼ੀਅਮ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ । saunf or fennel seeds ਹੋਰ ਪੜ੍ਹੋ : ਜਾਣੋ ਇਲਾਇਚੀ ਦੇ ਗੁਣਕਾਰੀ ਫਾਇਦਿਆਂ ਬਾਰੇ, ਕਈ ਬਿਮਾਰੀਆਂ ਨੂੰ ਕਰਦੀ ਹੈ ਦੂਰ

ਸੌਂਫ ਦਾ ਇਸਤੇਮਾਲ ਭੋਜਨ ਬਨਾਉਂਣ ਲਈ ਵੀ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਚਾਹ ਦੇ ਸੁਵਾਦ ਨੂੰ ਹੋਰ ਵਧਾਉਂਣ ਦੇ ਲਈ ਕੀਤਾ ਜਾਂਦਾ ਹੈ । ਸੌਂਫ ਖਾਣੇ ਦੇ ਬਹੁਤ ਫਾਇਦੇ ਹਨ । ਇਸ ਦੇ ਸੇਵਨ ਦੇ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਸੌਂਫ ਦੇ ਗੁਣਕਾਰੀ ਫਾਇਦਿਆਂ ਬਾਰੇ-

good for eyes

ਅੱਖਾਂ ਦੀ ਰੌਸ਼ਨੀ ਤੇਜ਼-ਸੌਂਫ, ਮਿਸ਼ਰੀ ਅਤੇ ਬਾਦਾਮ ਨੂੰ ਬਰਾਬਰ ਮਾਤਰਾ 'ਚ ਪੀਸ ਲਓ । ਰੋਜ਼ਾਨਾ ਰਾਤ ਨੂੰ ਇਸ ਮਿਸ਼ਰਣ ਦਾ 1 ਚਮਚ ਖਾਣੇ ਦੇ ਬਾਅਦ ਦੁੱਧ ਦੇ ਨਾਲ ਸੇਵਨ ਕਰੋ। ਇਸ ਦੇ ਲਗਾਤਾਰ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ ।

saunf powder

ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ – ਬਹੁਤ ਸਾਰੇ ਲੋਕ ਗੈਸ, ਭੁੱਖ ਨਾ ਲੱਗਣਾ ਅਤੇ ਪੇਟ ਫੁੱਲਣ ਵਰਗੀਆਂ ਤੋਂ ਪ੍ਰੇਸ਼ਾਨ ਹੁੰਦੇ ਨੇ । ਰੋਜ਼ਾਨਾ ਦਿਨ 'ਚ 3 ਵਾਰ ਭੁੰਨੀ ਹੋਈ ਸੌਂਫ ਦਾ ਸੇਵਨ ਜ਼ਰੂਰ ਕਰੋ, ਇਸ ਦੇ ਸੇਵਨ ਦੇ ਨਾਲ ਪੇਟ ਸੰਬੰਧੀ ਬਿਮਾਰੀਆਂ ਦੂਰ ਹੁੰਦੀਆਂ ਨੇ ।

fat loss elaichi

ਮੋਟਾਪਾ ਨੂੰ ਦੂਰ ਕਰਦਾ -ਸਰੀਰ 'ਚ ਜਮ੍ਹਾ ਫਾਲਤੂ ਚਰਬੀ ਨੂੰ ਘੱਟ ਕਰਨ 'ਚ ਸੌਂਫ ਬਹੁਤ ਸਹਾਇਕ ਸਾਬਿਤ ਹੁੰਦੀ ਹੈ । ਭਾਰ ਘੱਟ ਕਰਨ ਲਈ ਸੌਂਫ ਦੇ ਨਾਲ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ।  ਇਹ ਸਰੀਰ 'ਚ ਮੈਟਾਬਾਲੀਜ਼ਮ ਨੂੰ ਵਧਾ ਕੇ ਭਾਰ ਘਟਾਉਣ 'ਚ ਮਦਦ ਕਰਦੀ ਹੈ ।

good sleep

ਚੰਗੀ ਨੀਂਦ -ਬਹੁਤ ਸਾਰੇ ਲੋਕ ਨੀਂਦ ਨਾ ਆਉਣ ਤੋਂ ਪ੍ਰੇਸ਼ਾਨ ਰਹਿੰਦੇ ਨੇ । ਇਸ ਲਈ ਦੁੱਧ 'ਚ ਸੌਂਫ ਨੂੰ ਉਬਾਲ ਕੇ ਤੇ ਸ਼ਹਿਦ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ।

cough relief

ਖਾਂਸੀ 'ਚ ਫਾਇਦੇਮੰਦ- ਹਰ ਵਾਰ ਜਦੋਂ ਵੀ ਮੌਸਮ ਬਦਲਦਾ ਹੈ ਤਾਂ ਬਹੁਤ ਸਾਰੇ ਲੋਕ ਖਾਂਸੀ ਤੋਂ ਪ੍ਰੇਸ਼ਾਨ ਰਹਿੰਦੇ ਨੇ । ਜੇ ਤੁਸੀਂ ਵੀ ਖਾਂਸੀ ਤੋਂ ਪ੍ਰੇਸ਼ਾਨ ਹੋ ਤਾਂ ਸਵੇਰੇ ਸ਼ਾਮ ਸੌਂਫ ਵਾਲਾ ਪਾਣੀ ਪੀਓ | ਗਲੇ ਦੇ ਖਰਾਸ਼ ਅਤੇ ਜਲਨ 'ਚ ਵੀ ਸੌਂਫ ਵਾਲੀ ਚਾਹ ਬਹੁਤ ਫਾਇਦੇਮੰਦ ਸਾਬਿਤ ਹੁੰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network