ਜਾਣੋ ਅਨਾਰ ਤੇ ਅਨਾਰ ਦੇ ਛਿਲਕਿਆਂ ਦੇ ਗੁਣਕਾਰੀ ਫਾਇਦਿਆਂ ਬਾਰੇ, ਬਚਾਉਂਦਾ ਹੈ ਕੈਂਸਰ ਵਰਗੀ ਬਿਮਾਰੀ ਤੋਂ

written by Lajwinder kaur | October 08, 2020

ਲਾਲ ਅਨਾਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅਨਾਰ ਆਪਣੀਆਂ ਚਿਕਿਤਸਕ ਗੁਣਾਂ ਲਈ ਮਸ਼ਹੂਰ ਹੈ। ਤਾਂ ਹੀ ਇੱਕ ਕਹਾਵਤ ਵੀ ਹੈ ‘ਇਕ ਅਨਾਰ ਸੌ ਬਿਮਾਰ’ ,ਇਸ ਦਾ ਮਤਲਬ ਹੈ ਕਿ ਅਨਾਰ ਦਾ ਸੇਵਨ ਕਰਨ ਨਾਲ 100 ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ।

pmegranate

ਹੋਰ ਪੜ੍ਹੋ : ਹਰਭਜਨ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ-‘ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ।।’

ਅਨਾਰ ਤੇ ਇਸਦੇ ਛਿਲਕੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ । ਇਹ ਵਿਟਾਮਿਨ, ਫੋਲਿਕ ਐਸਿਡ ਅਤੇ ਐਂਟੀ-ਆਕਸੀਡੈਂਟਾਂ ਦਾ ਇੱਕ ਸਰਬੋਤਮ ਸਰੋਤ ਹੈ । ਆਓ ਜਾਣਦੇ ਹਾਂ ਇਸ ਫ਼ਲ ਦੇ ਗੁਣਕਾਰੀ ਫਾਇਦਿਆਂ ਬਾਰੇ-

pomegranate1

ਕੈਂਸਰ ਦੀ ਬਿਮਾਰੀ: ਅਨਾਰ ਵਿੱਚ ਅਜਿਹੇ ਕੁਦਰਤੀ ਤੱਤ ਹੁੰਦੇ ਹਨ ਜੋ ਛਾਤੀ ਦੇ ਕੈਂਸਰ ਨੂੰ ਰੋਕਣ ਵਿਚ ਕਾਰਗਰ ਹਨ । ਇਸ ਫ਼ਲ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਐਂਡਰੋਜਨ ਹਾਰਮੋਨ ਨੂੰ ਐਸਟ੍ਰੋਜਨ ਹਾਰਮੋਨ ਵਿਚ ਬਦਲ ਦਿੰਦੇ ਹਨ ਜੋ ਕੁਝ ਹੱਦ ਤਕ ਛਾਤੀ ਦੇ ਕੈਂਸਰ ਦੇ ਖ਼ਤਰੇ ਨੂੰ ਦੂਰ ਕਰਦਾ ਹੈ ।

pomegranate skin

ਚਰਬੀ ਨੂੰ ਘਟਾਉਂਦਾ ਹੈ : ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਅਨਾਰ ਦਾ ਜੂਸ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ ਪਰ ਇਹ ਭਾਰ ਘਟਾਉਣ ਵਿਚ ਵੀ ਫਾਇਦੇਮੰਦ ਹੁੰਦਾ ਹੈ ।

pomegranate benefits

ਕਈ ਬਿਮਾਰੀਆਂ ਹੁੰਦੀਆਂ ਨੇ ਦੂਰ- ਅਨਾਰ ਦੀ ਤਰ੍ਹਾਂ ਇਸ ਦੇ ਛਿਲਕੇ ਵੀ ਗੁਣਾਂ ਦੇ ਨਾਲ ਭਰਪੂਰ ਹੁੰਦੇ ਹਨ । ਇਸਦੇ ਛਿਲਕਿਆਂ ਦੀ ਵਰਤੋਂ ਕਰਨ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਇਸ ਨਾਲ ਗਲੇ ਦੇ ਟੋਨਸਿਲ, ਝੁਰੜੀਆਂ, ਮੂੰਹ ਦੀ ਬਦਬੂ,ਦਿਲ ਦੇ ਰੋਗ, ਬਵਾਸੀਰ, ਖਾਂਸੀ ਅਤੇ ਨਕਸੀਰ ਜਿਹੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ।

mouth smell

ਮੂੰਹ ਦੀ ਬਦਬੂ -ਬਹੁਤ ਸਾਰੇ ਲੋਕ ਮੂੰਹ ਦੀ ਬਦਬੂ ਤੋਂ ਪ੍ਰੇਸ਼ਾਨ ਰਹਿੰਦੇ ਹਨ । ਇਸ ਦੇ ਇਲਾਜ਼ ਲਈ ਬਸ ਇੱਕ ਗਲਾਸ ਪਾਣੀ 'ਚ ਅਨਾਰ ਦੇ ਛਿਲਕਿਆਂ ਦੇ ਪਾਊਡਰ ਨੂੰ ਮਿਲਾ ਲਓ । ਉਸ ਤੋਂ ਬਾਅਦ ਇਸ ਦੇ ਵਾਰ-ਵਾਰ ਕੁੱਲਾ ਕਰੋ, ਜਿਸ ਨਾਲ ਤੁਹਾਡੇ ਮੂੰਹ 'ਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ ।

pmegranate face pack

ਅਨਾਰ ਦੇ ਛਿਲਕੇ ਸਕਿਨ ਲਈ ਫਾਇਦੇਮੰਦ- ਅਨਾਰ ਦੇ ਛਿਲਕਿਆਂ ਨੂੰ ਸੁਕਾ ਕੇ ਇਸ ਦਾ ਪਾਊਡਰ ਤਿਆਰ ਕਰ ਲਓ । ਇਸ ਪਾਊਡਰ ਨੂੰ ਗੁਲਾਬ ਜਲ 'ਚ ਮਿਲਾ ਕੇ ਫੇਸਪੈਕ ਬਣਾ ਲਓ। ਇਸ ਪੈਕ ਨੂੰ ਚਿਹਰੇ 'ਤੇ ਲਗਾਉਣ ਨਾਲ ਚਿਹਰੇ 'ਤੇ ਰੰਗਤ ਆਉਂਦੀ ਹੈ ਅਤੇ ਝੁਰੜੀਆਂ ਦੀ ਸਮੱਸਿਆ ਦੂਰ ਹੋ ਜਾਂਦੀਆਂ ਹਨ ।

You may also like