Kapil Sharma Show: ਫ਼ਿਲਮਾਂ 'ਚ ਨਿੱਕੇ ਰੋਲ ਲੈਣ ਲਈ ਸੰਘਰਸ਼ ਕਰਨ ਵਾਲੇ ਚੰਦਨ ਪ੍ਰਭਾਕਰ ਕਿੰਝ ਬਣੇ 'ਚੰਦੂ ਚਾਹਵਾਲਾ',ਅੱਜ ਕਮਾਉਂਦੇ ਨੇ ਲੱਖਾਂ ਰੁਪਏ

Reported by: PTC Punjabi Desk | Edited by: Pushp Raj  |  January 28th 2023 04:06 PM |  Updated: January 28th 2023 04:06 PM

Kapil Sharma Show: ਫ਼ਿਲਮਾਂ 'ਚ ਨਿੱਕੇ ਰੋਲ ਲੈਣ ਲਈ ਸੰਘਰਸ਼ ਕਰਨ ਵਾਲੇ ਚੰਦਨ ਪ੍ਰਭਾਕਰ ਕਿੰਝ ਬਣੇ 'ਚੰਦੂ ਚਾਹਵਾਲਾ',ਅੱਜ ਕਮਾਉਂਦੇ ਨੇ ਲੱਖਾਂ ਰੁਪਏ

The Kapil Sharma Show: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਲਈ ਬੇਹੱਦ ਮਸ਼ਹੂਰ ਹਨ। ਕਪਿਲ ਦੇ ਨਾਲ-ਨਾਲ ਉਨ੍ਹਾਂ ਦੀ ਇਸ ਸ਼ੋਅ ਦੀ ਸਟਾਰ ਕਾਸਟ ਵੀ ਬੇਹੱਦ ਮਜ਼ੇਦਾਰ ਹੈ ਜੋ ਕਿ ਫੈਨਜ਼ ਦਾ ਮਨੋਰੰਜਨ ਕਰਨ ਵਿੱਚ ਕਾਮਯਾਬ ਰਹੀ ਹੈ। ਇਨ੍ਹਾਂ ਚੋਂ ਇੱਕ ਕਿਰਦਾਰ ਹੈ 'ਚੰਦੂ ਚਾਹਵਾਲਾ'। ਕੀ ਤੁਸੀਂ ਜਾਣਦੇ ਹੋ ਪੰਜਾਬੀ ਫ਼ਿਲਮਾਂ 'ਚ ਨਿੱਕੇ-ਨਿੱਕੇ ਰੋਲ ਲੈਣ ਲਈ ਲਈ ਸੰਘਰਸ਼ ਕਰਨ ਵਾਲੇ ਚੰਦਨ ਪ੍ਰਭਾਕਰ ਕਿੰਝ ਇੱਕ ਸਟਾਰ ਕਾਮੇਡੀਅਨ ਬਣੇ। ਅੱਜ ਅਸੀਂ ਤੁਹਾਨੂੰ ਚੰਦਨ ਪ੍ਰਭਾਕਰ ਦੀ ਸੰਘਰਸ਼ ਬਾਰੇ ਦੱਸਾਂਗੇ।

image source: Instagram

ਪੰਜਾਬੀ ਫ਼ਿਲਮਾਂ 'ਚ ਕਰਦੇ ਸਨ ਕੰਮ

ਸ਼ੋਅ 'ਚ ਅਕਸਰ ਸਿੰਪਲ ਲੁੱਕ 'ਚ ਨਜ਼ਰ ਆਉਣ ਵਾਲੇ ਚੰਦਨ ਪ੍ਰਭਾਕਰ ਅਸਲ ਜ਼ਿੰਦਗੀ 'ਚ ਕਾਫੀ ਸਟਾਈਲਿਸ਼ ਹਨ। ਚੰਦਨ ਪੰਜਾਬ ਦੇ ਰਹਿਣ ਵਾਲੇ ਹਨਅਤੇ ਬਚਪਨ ਤੋਂ ਹੀ ਉਹ ਐਕਟਰ ਬਣਨਾ ਚਾਹੁੰਦੇ ਸੀ। ਹਾਲਾਂਕਿ, ਉਨ੍ਹਾਂ ਨੇ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ, ਪਰ ਫਿਰ ਉਨ੍ਹਾਂ ਨੇ ਕਪਿਲ ਸ਼ਰਮਾ ਦੇ ਨਾਲ ਇੰਡੀਆਜ਼ ਲਾਫਟਰ ਚੈਲੇਂਜ ਵਿੱਚ ਹਿੱਸਾ ਲਿਆ।ਇੱਥੋਂ ਹੀ ਚੰਦਨ ਦੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਹੋਈ।

image source: Instagram

ਦੋਸਤੀ ਦੇ ਚੱਲਦੇ ਮਿਲਿਆ ਵੱਡਾ ਬ੍ਰੇਕ 

ਚੰਦਨ ਪ੍ਰਭਾਕਰ ਨੂੰ ਪੰਜਾਬੀ ਫ਼ਿਲਮਾਂ ਵਿੱਚ ਛੋਟੀਆਂ-ਛੋਟੀਆਂ ਭੂਮਿਕਾਵਾਂ ਮਿਲਣ ਲੱਗੀਆਂ, ਜਿਸ ਨੂੰ ਲੈ ਕੇ ਉਹ ਪਹਿਲਾਂ ਕਾਫ਼ੀ ਖੁਸ਼ ਸਨ, ਪਰ ਚੰਦਨ ਨੂੰ ਫਿਲਮਾਂ 'ਚ ਕਿਸੇ ਤਰ੍ਹਾਂ ਦਾ ਵੱਡਾ ਬ੍ਰੇਕ ਤੇ ਫੇਮ ਨਹੀਂ ਮਿਲਿਆ। ਉਨ੍ਹਾਂ ਦੇ ਦੋਸਤ ਕਪਿਲ ਸ਼ਰਮਾ ਨੇ ਉਨ੍ਹਾਂ ਨੂੰ ਕਰੀਅਰ ਦਾ ਸਭ ਤੋਂ ਵੱਡਾ ਬ੍ਰੇਕ ਦਿੱਤਾ।

ਇੱਕ ਐਪੀਸੋਡ ਦੇ ਲੈਂਦੇ ਨੇ ਲੱਖਾਂ ਰੁਪਏ

'ਦਿ ਕਪਿਲ ਸ਼ਰਮਾ ਸ਼ੋਅ' ਦਾ ਹਿੱਸਾ ਬਣ ਕੇ ਚੰਦਨ ਪ੍ਰਭਾਕਰ ਲੋਕਾਂ ਨੂੰ ਹਸਾਉਣ 'ਚ ਕੋਈ ਕਸਰ ਨਹੀਂ ਛੱਡਦੇ। ਜਿੱਥੇ ਪਹਿਲਾਂ ਉਹ ਛੋਟੀਆਂ-ਛੋਟੀਆਂ ਭੂਮਿਕਾਵਾਂ ਲਈ ਤਰਸਦੇ ਸੀ ਅਤੇ ਅੱਜ ਪੂਰਾ ਦੇਸ਼ ਉਨ੍ਹਾਂ ਨੂੰ ਜਾਣਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੰਦਨ ਇੱਕ ਹਫਤੇ ਦੇ ਸ਼ੋਅ ਲਈ ਲਗਭਗ 5 ਤੋਂ 7 ਲੱਖ ਰੁਪਏ ਲੈਂਦੇ ਹਨ।

image source: Instagram

ਹੋਰ ਪੜ੍ਹੋ: Viral Video: ਮਾਂ ਨੇ ਧੀ ਲਈ ਸੁਰੀਲੀ ਆਵਾਜ਼ 'ਚ ਗਾਇਆ ਗੀਤ, ਸੋਨੂੰ ਸੂਦ ਨੇ ਮਹਿਲਾ ਨੂੰ ਦਿੱਤਾ ਵੱਡਾ ਆਫਰ

ਇਸ ਤੋਂ ਇਲਾਵਾ ਉਨ੍ਹਾਂ ਕੋਲ ਆਪਣੀ BMW 3 ਸੀਰੀਜ਼ 320D ਕਾਰ ਵੀ ਹੈ, ਜਿਸ ਦੀ ਕੀਮਤ ਕਰੀਬ 40 ਲੱਖ ਰੁਪਏ ਹੈ ਅਤੇ ਮੁੰਬਈ 'ਚ ਉਨ੍ਹਾਂ ਦਾ ਆਪਣਾ ਆਲੀਸ਼ਾਨ ਘਰ ਵੀ ਹੈ। ਚੰਦਨ ਅੱਜ ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੇ ਹਨ ਅਤੇ ਇਸ ਸਫਲਤਾ ਵਿੱਚ ਉਨ੍ਹਾਂ ਦੇ ਦੋਸਤ ਕਪਿਲ ਸ਼ਰਮਾ ਦਾ ਵੱਡਾ ਹੱਥ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network