ਜਾਣੋ OTT Platform 'ਤੇ ਇਸ ਸਾਲ ਸਭ ਤੋਂ ਵੱਧ ਵੇਖਿਆਂ ਗਈਆਂ ਫਿਲਮਾਂ ਬਾਰੇ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
Top most watched movies on the OTT platform: ਮੌਜੂਦਾ ਸਮੇਂ ਦੇ ਵਿੱਚ ਤਕਨੀਕੀ ਬਦਲਾਅ ਨੇ ਫਿਲਮ ਇੰਡਸਟਰੀ 'ਚ ਵੱਡਾ ਬਦਲਾਅ ਲਿਆਦਾਂ ਹੈ। ਇਸ ਸਾਲ ਹੁਣ ਤੱਕ ਬਾਕਸ ਆਫਿਸ 'ਤੇ ਸਾਊਥ ਸਿਨੇਮਾ ਅਤੇ ਬਾਲੀਵੁੱਡ ਵਿਚਾਲੇ ਜ਼ਬਰਦਸਤ ਮੁਕਾਬਲਾ ਰਿਹਾ ਹੈ। ਆਓ ਜਾਣਦੇ ਹਾਂ ਕਿ ਇਸ ਸਾਲ ਹੁਣ ਤੱਕ OTT Platform 'ਤੇ ਸਭ ਤੋਂ ਵੱਧ ਵੇਖਿਆਂ ਗਈਆਂ ਫਿਲਮਾਂ ਬਾਰੇ।
ਕੋਰੋਨਾ ਕਾਲ ਤੋਂ ਬਾਅਦ ਫਿਲਮਾਂ ਦੇਖਣ ਦਾ ਤਰੀਕਾ ਕਾਫੀ ਬਦਲ ਗਿਆ ਹੈ। ਦਰਸ਼ਕਾਂ ਦੀਆਂ ਤਰਜੀਹਾਂ ਬਦਲ ਗਈਆਂ ਹਨ ਅਤੇ ਹੁਣ ਸਿਨੇਮਾਘਰਾਂ 'ਚ ਜਾਣ ਦੇ ਨਾਲ-ਨਾਲ ਫਿਲਮਾਂ ਨੂੰ OTT 'ਤੇ ਕਾਫੀ ਦੇਖਿਆ ਜਾ ਰਿਹਾ ਹੈ।
ਇਸ ਦੇ ਲਈ ਫਿਲਮ ਮੇਕਰਸ ਨੇ ਵੀ ਆਪਣੀ ਰਣਨੀਤੀ ਬਦਲ ਲਈ ਹੈ। ਕਈ ਛੋਟੇ ਬਜਟ ਦੀਆਂ ਫਿਲਮਾਂ ਸਿੱਧੇ OTT ਪਲੇਟਫਾਰਮਾਂ ਉੱਤੇ ਰਿਲੀਜ਼ ਹੋ ਰਹੀਆਂ ਹਨ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਸਾਲ OTT 'ਤੇ ਸਭ ਤੋਂ ਵੱਧ ਦੇਖੀਆਂ ਗਈਆਂ ਫਿਲਮਾਂ ਦੀ ਸੂਚੀ ਸਾਹਮਣੇ ਆਈ ਹੈ। ਇਸ ਵਿਚ ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਗਹਿਰਾਈਆਂ' ਅਤੇ ਅਭਿਸ਼ੇਕ ਬੱਚਨ ਦੀ 'ਦਸਵੀਂ' ਸਣੇ ਕਈ ਹੋਰ ਬਾਲੀਵੁੱਡ ਫਿਲਮਾਂ ਦੇ ਨਾਂਅ ਸ਼ਾਮਿਲ ਹਨ।
ਰਿਸਰਚ ਫਰਮ ਓਰਮੈਕਸ ਮੀਡੀਆ ਨੇ ਸਾਲ 2022 ਦੀਆਂ ਟੌਪ ਹਿੰਦੀ ਭਾਸ਼ਾਵਾਂ ਵਾਲੀਆਂ ਫਿਲਮਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਯਾਮੀ ਗੌਤਮ ਸਟਾਰਰ ਫਿਲਮ 'ਏ ਥਰਡੇਸਡ' ਸੂਚੀ 'ਚ ਪਹਿਲੇ ਨੰਬਰ 'ਤੇ ਹੈ।
ਦੂਜੇ ਨੰਬਰ 'ਤੇ ਦੀਪਿਕਾ ਪਾਦੁਕੋਣ ਦੀ ਫਿਲਮ 'ਗਹਿਰਾਈਆਂ' ਹੈ। ਤੀਜੇ ਨੰਬਰ 'ਤੇ 'ਕੌਣ ਪ੍ਰਵੀਨ ਥਾਬੇ', ਚੌਥੇ ਨੰਬਰ 'ਤੇ ਵਿਦਿਆ ਬਾਲਨ ਦੀ 'ਜਲਸਾ', ਪੰਜਵੇਂ ਨੰਬਰ 'ਤੇ ਰਿਸ਼ੀ ਕਪੂਰ ਦੀ 'ਸ਼ਰਮਾਜੀ ਨਮਕੀਨ', ਛੇਵੇਂ ਨੰਬਰ 'ਤੇ 'ਦਸਵੀਂ', ਸੱਤਵੇਂ ਨੰਬਰ 'ਤੇ 'ਫੋਰੈਂਸਿਕ', ਅੱਠਵੇਂ ਨੰਬਰ 'ਤੇ 'ਥਾਰ',' ਨੌਵੇਂ ਨੰਬਰ 'ਤੇ ਲਵ ਹੋਸਟਲ ਅਤੇ ਦਸਵੇਂ ਨੰਬਰ 'ਤੇ 'ਲੂਪ ਲਪੇਟਾ' ਆਦਿ ਦੇ ਨਾਂਅ ਸ਼ਾਮਿਲ ਹਨ।
ਇਸ ਤੋਂ ਇਲਾਵਾ ਇਸ ਸਾਲ ਬਾਕਸ ਆਫਿਸ 'ਤੇ ਸਾਊਥ ਸਿਨੇਮਾ ਅਤੇ ਬਾਲੀਵੁੱਡ ਵਿਚਾਲੇ ਜ਼ਬਰਦਸਤ ਮੁਕਾਬਲਾ ਰਿਹਾ ਹੈ। ਇੱਕ ਪਾਸੇ ਕਾਰਤਿਕ ਆਰਯਨ ਦੀ 'ਭੂਲ ਭੁਲਾਇਆ 2', ਤੇ 'ਗੰਗੂਬਾਈ ਕਾਠੀਆਵਾੜੀ' ਅਤੇ 'ਦਿ ਕਸ਼ਮੀਰ ਫਾਈਲਜ਼' ਨੇ ਬਾਕਸ ਆਫਿਸ 'ਤੇ ਧਮਾਲ ਮਚਾਇਆ। ਉਥੇ ਹੀ ਦੂਜੇ ਪਾਸੇ ਕਈ ਵੱਡੇ ਸਿਤਾਰਿਆਂ ਦੀਆਂ ਹਿੰਦੀ ਫਿਲਮਾਂ ਪੂਰੀ ਤਰ੍ਹਾਂ ਫਲਾਪ ਹੋ ਗਈਆਂ।
2022 ਦੀਆਂ ਸਭ ਤੋਂ ਵੱਧ ਦੇਖੀਆਂ ਗਈਆਂ ਫਿਲਮਾਂ
ਇੱਕ ਵੀਰਵਾਰ (ਡਿਜ਼ਨੀ ਪਲੱਸ ਹੌਟਸਟਾਰ) - 25.5 ਮਿਲੀਅਨ
ਦੇਹੇਯਾਨ (ਪ੍ਰਾਈਮ ਵੀਡੀਓ) - 22.3 ਮਿਲੀਅਨ
ਕੌਣ ਹੈ ਪ੍ਰਵੀਨ ਥੰਬੇ? (ਡਿਜ਼ਨੀ ਪਲੱਸ ਹੌਟਸਟਾਰ) - 20.2 ਮਿਲੀਅਨ
ਜਲਸਾ (ਪ੍ਰਾਈਮ ਵੀਡੀਓ)- 13.9 ਮਿਲੀਅਨ
ਸ਼ਰਮਾਜੀ ਨਮਕੀਨ (ਪ੍ਰਾਈਮ ਵੀਡੀਓ) - 12.7 ਮਿਲੀਅਨ
ਦਸਵੀਂ (ਨੈੱਟਫਲਿਕਸ) - 10.4 ਮਿਲੀਅਨ
ਫੋਰੈਂਸਿਕ (G5) - 8.6 ਮਿਲੀਅਨ
ਥਾਰ (ਨੈੱਟਫਲਿਕਸ) - 7.8 ਮਿਲੀਅਨ
ਲਵ ਹੋਸਟਲ (G5) - 7.5 ਮਿਲੀਅਨ
ਲੂਪ ਲਪੇਟਾ (ਨੈੱਟਫਲਿਕਸ) - 5.7 ਮਿਲੀਅਨ
ਹੋਰ ਪੜ੍ਹੋ: ਮਾਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਯਾਦ ਕਰ ਹੋਏ ਭਾਵੁਕ ਹੋਏ ਸੋਨੂੰ ਸੂਦ, ਸ਼ੇਅਰ ਕੀਤੀ ਮਾਂ ਅਣਦੇਖੀ ਤਸਵੀਰ
2022 ਦੀਆਂ ਸਭ ਤੋਂ ਵੱਧ ਉਡੀਕੀਆਂ ਗਈਆਂ ਹਿੰਦੀ ਫਿਲਮਾਂ
ਪਠਾਨ
ਰਾਮ ਸੇਤੁ
ਵਿਕਰਮ ਵੇਧਾ
ਇਕੱਲਾ ਆਦਮੀ
ਨੌਜਵਾਨ