ਜਾਣੋ ਸਾਲ 2021 ਦੀਆਂ TOP 10 ਪੰਜਾਬੀ ਫ਼ਿਲਮਾਂ ਜਿਨ੍ਹਾਂ ਨੇ ਬਾਕਸ ਆਫਿਸ 'ਤੇ ਮਚਾਈ ਧੂਮ

written by Pushp Raj | December 16, 2021

ਸਾਲ 2021 ਦਾ ਸਮਾਂ ਪੌਲੀਵੁੱਡ ਲਈ ਰਲਿਆ-ਮਿਲਿਆਿ ਜਿਹਾ ਹੀ ਰਿਹਾ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚਲਦੇ ਜ਼ਿਆਦਾਤਰ ਪੰਜਾਬੀ ਫਿਲਮਾਂ ਅੱਧਾ ਸਾਲ ਬੀਤ ਜਾਣ ਮਗਰੋਂ ਰਿਲੀਜ਼ ਹੋਈਆਂ, ਅੱਜ ਅਸੀਂ ਤੁਹਾਨੂੰ ਉਨ੍ਹਾਂ ਪੰਜਾਬੀ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਬਾਕਸ ਆਫਿਸ ਤੇ ਧੂਮਾਂ ਪਾਈਆਂ ਹਨ।

yarr anmulle returns image From google

ਯਾਰ ਅਨਮੁੱਲੇ ਰਿਟਰਨਜ਼ 2021 (Yaar Anmulle Returns)
ਯਾਰ ਅਨਮੁੱਲੇ ਰਿਟਰਨਜ਼ 10 ਸਤੰਬਰ ਨੂੰ ਰਿਲੀਜ਼ ਹੋਈ। ਇਹ ਫ਼ਿਲਮ ਇੱਕ ਕਾਮੇਡੀ ਡਰਾਮਾ ਹੈ, ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਸ ਤੋਂ ਪਹਿਲਾਂ ਫ਼ਿਲਮ ਯਾਰ ਅਨਮੁੱਲੇ ਫ਼ਿਲਮ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਫ਼ਿਲਮ ਨੂੰ ਹੈਰੀ ਭੱਟੀ ਨੇ ਡਾਇਰੈਕਟ ਕੀਤਾ ਹੈ। ਇਸ ਵਿੱਚ ਹਰੀਸ਼ ਵਰਮਾ, ਯੁਵਰਾਜ ਹੰਸ, ਪ੍ਰਭ ਗਿੱਲ ਅਤੇ ਨਵਪ੍ਰੀਤ ਬੰਗਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।

FILM SEEP image From google

ਸੀਪ (Seep)
ਇਹ ਫ਼ਿਲਮ ਗੁਰਪ੍ਰੀਤ ਗਿੱਲ ਤੇ ਜੀਤ ਜੌਹਰ ਵੱਲੋਂ ਡਾਇਰੈਕਟ ਕੀਤੀ ਗਈ ਹੈ। ਇਹ ਫ਼ਿਲਮ ਪੰਜੀਬੀ ਡਰਾਮੇ ਨੂ ਦਰਸਾਂਉਦੀ ਹੈ। ਇਹ ਇੱਕ ਪੰਜਾਬੀ ਭਾਸ਼ਾ ਦੀ ਡਰਾਮਾ ਥ੍ਰਿਲਰ ਫ਼ਿਲਮ ਹੈ। ਮਹਾਬੀਰ ਭੁੱਲਰ, ਸਰਦਾਰ ਸੋਹੀ ਅਤੇ ਗੁਰਪ੍ਰੀਤ ਕੌਰ ਭੰਗੂ ਨੇ ਇਸ 'ਚ ਮੁੱਖ ਕਿਰਦਾਰ ਨਿਭਾਏ ਹਨ। ਇਹ ਚੌਪਾਲ ਸਟੂਡੀਓਜ਼ ਅਤੇ ਰਬਾਬ ਮਿਊਜ਼ਿਕ ਪ੍ਰੋਡਕਸ਼ਨ ਵੱਲੋਂ ਤਿਆਰ ਕੀਤੀ ਗਈ ਹੈ। ਸੀਪ ਫਿਲਮ 10 ਸਤੰਬਰ 2021 ਨੂੰ ਚੌਪਾਲ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕੀਤੀ ਗਈ ਸੀ। ਇਹ ਫ਼ਿਲਮ ਪਿੰਡ ਦੇ ਮਾਹੌਲ ਨੂੰ ਦਰਸਉਂਦੀ ਹੈ।

ਕਿਸਮਤ-2 (Qismat 2)
ਪੰਜਾਬੀ ਫ਼ਿਲਮ ਕਿਸਮਤ-2 ਵਿੱਚ ਸਰਗੁਨ ਮਹਿਤਾ, ਐਮੀ ਵਿਰਕ ਮੁੱਖ ਕਿਰਦਾਰ ਵਿੱਚ ਸਨ। ਇਸ ਫ਼ਿਲਮ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 24 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਤੇ ਲੋਕਾਂ ਨੇ ਐਮੀ ਵਿਰਕ ਤੇ ਸਰਗੁਨ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਹੈ। ਇਹ ਫ਼ਿਲਮ ਬਾਕਸ ਆਫਿਸ ਤੇ ਸੁਪਰ ਹਿੱਟ ਰਹੀ ਤੇ ਮਹਿਜ਼ ਇੱਕ ਹਫ਼ਤੇ ਵਿੱਚ ਹੀ ਇਸ ਫ਼ਿਲਮ ਦੀ ਕਮਾਈ 5 ਕਰੋੜ ਰੁਪਏ ਤੋਂ ਪਾਰ ਹੋ ਗਈ। ਇਸ ਫ਼ਿਲਮ ਦੇ ਨਾਲ-ਨਾਲ ਇਸ ਦੇ ਗੀਤ ਵੀ ਹਿੱਟ ਰਹੇ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਮਜ਼ੇਦਾਰ ‘ਅੰਗਰੇਜ਼ੀ-ਪੰਜਾਬੀ’ ਭਾਸ਼ਾ ਦੇ ਸੁਮੇਲ ਵਾਲਾ ਗੀਤ ‘What Ve’ ਹੋਇਆ ਰਿਲੀਜ਼, ਦੇਖੋ ਵੀਡੀਓ

CHALL MERA PUTT 3 image From google

ਚੱਲ ਮੇਰਾ ਪੁੱਤ-3 (Chal Mera Putt 3)
ਇਹ ਫ਼ਿਲਮ ਕਾਮੇਡੀ ਡਰਾਮਾ ਉੱਤੇ ਅਧਾਰਿਤ ਹੈ, ਇਸ ਦਾ ਨਿਰਦੇਸ਼ਨ ਜਨਜੋਤ ਸਿੰਘ ਨੇ ਕੀਤਾ ਹੈ। ਅਮਰਿੰਦਰ ਗਿੱਲ, ਸਿਮੀ ਚਾਹਲ, ਗੁਰਸ਼ਬਦ ਅਤੇ ਗੈਰੀ ਸੰਧੂ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਰਿਦਮ ਬੁਆਏਜ਼ ਐਂਟਰਟੇਨਮੈਂਟ ਵੱਲੋਂ ਬਣਾਈ ਗਈ ਹੈ। ਫ਼ਿਲਮ 01 ਅਕਤੂਬਰ 2021 ਨੂੰ ਰਿਲੀਜ਼ ਹੋਈ ਸੀ। ਦਰਸ਼ਕਾਂ ਵੱਲੋਂ ਇਸ ਕਾਮੇਡੀ ਫ਼ਿਲਮ ਨੂੰ ਬੇਹੱਦ ਪਸੰਦ ਕੀਤਾ ਗਿਆ।

Honsla Rakh image From google

ਹੌਸਲਾ ਰੱਖ (Honsla Rakh)
ਪੰਜਾਬੀ ਫ਼ਿਲਮ ਹੌਸਲਾ ਰੱਖ ਕਾਮੇਡੀ ਤੇ ਰੌਮੈਂਡਿਕ ਡਰਾਮੇ ਉੱਤੇ ਅਧਾਰਿਤ ਫ਼ਿਲਮ ਹੈ। ਇਸ ਫ਼ਿਲਮ ਵਿੱਚ ਦਿਲਜੀਤ ਦੋਸਾਂਝ, ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਨੇ ਮੁੱਖ ਕਿਰਦਾਰ ਨਿਭਾਏ। ਇਹ ਫ਼ਿਲਮ ਥਿੰਡ ਮੋਸ਼ਨ ਪਿਕਚਰ ਤੇ ਸਟੋਰੀਟਾਈਮ ਪ੍ਰੋਡਕਸ਼ਨ ਹੇਠ ਤਿਆਰ ਹੋਈ ਹੈ ਤੇ ਇਸ ਨੂੰ ਅਮਰਜੀਤ ਸਿੰਘ ਸਰ੍ਹੋਂ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਵਿੱਚ ਦਰਸ਼ਕਾਂ ਨੇ ਸ਼ਹਿਨਾਜ਼ ਗਿੱਲ ਦੀ ਅਦਾਕਾਰੀ ਨੂੰ ਬੇਹੱਦ ਪਸੰਦ ਕੀਤਾ ਹੈ। ਇਹ ਫ਼ਿਲਮ ਵੀ ਬਾਕਸ ਆਫਿਸ ਤੇ ਹਿੱਟ ਰਹੀ ਤੇ ਚੰਗੀ ਕਮਾਈ ਕੀਤੀ।

ਹੋਰ ਪੜ੍ਹੋ : ਵਿਜੈ ਦਿਵਸ ਦੇ ਮੌਕੇ 'ਤੇ ਨਿਰਮਾਤਾਵਾਂ ਨੇ ਈਸ਼ਾਨ ਖੱਟਰ ਸਟਾਰਰ ਫ਼ਿਲਮ ਪੀਪਾ ਦੀ ਰਿਲੀਜ਼ਿੰਗ ਡੇਟ ਦਾ ਕੀਤਾ ਐਲਾਨ

Moosa Jatt image From google

ਮੂਸਾ ਜੱਟ (Moosa Jatt)
ਮੂਸਾ ਜੱਟ ਫ਼ਿਲਮ ਐਕਸ਼ਨ ਤੇ ਫੈਮਿਲੀ ਡਰਾਮਾ ਨਾਲ ਸਬੰਧਤ ਹੈ। ਇਸ ਫ਼ਿਲਮ ਨੂੰ ਖੁਸ਼ਪਾਲ ਸਿੰਘ ਅਤੇ ਦਿਲਸ਼ੇਰ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਪੌਲੀਵੁੱਡ ਦੇ ਮਸ਼ਹੂਰ ਅਦਾਕਾਰਾ ਸਵੀਤਾਜ਼ ਬਰਾੜ ਨੇ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਹਨ। ਇਹ ਫ਼ਿਲਮ ਫ੍ਰਾਈਡੇ ਰਸ਼ ਮੋਸ਼ਨ ਪਿਕਚਰਸ ਹੇਠ ਤਿਆਰ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਫੈਨਜ਼ ਵੱਲੋਂ ਉਨ੍ਹਾਂ ਦੀ ਐਕਟਿੰਗ ਨੂੰ ਬੇਹੱਦ ਪਸੰਦ ਕੀਤਾ ਗਿਆ।

Paani Ch Madhaani image From google

ਪਾਣੀ 'ਚ ਮਧਾਣੀ (Paani Ch Madhaani)
ਪਾਣੀ 'ਚ ਮਧਾਣੀ ਫ਼ਿਲਮ ਵਿੱਚ ਨੀਰੂ ਬਾਜਵਾ, ਗਿੱਪੀ ਗਰੇਵਾਲ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਏ। ਇਸ ਫ਼ਿਲਮ ਨੂੰ ਲੋਕਾਂ ਨੇ ਇਸ ਦੇ ਨਵੇਂ ਕਾਨਸੈਪਟ ਦੀ ਵਜ੍ਹਾ ਕਾਰਨ ਪਸੰਦ ਕੀਤਾ। ਇਹ ਫ਼ਿਲਮ 80 ਦੇ ਦਹਾਕੇ ਦੌਰਾਨ ਅਖਾੜਾ ਲਾਉਣ ਵਾਲੇ ਗਾਇਕਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ। ਇਹ ਫ਼ਿਲਮ ਇੱਕ ਰੋਮੈਂਟਿਕ ਰੋਮੈਂਟਿਕ ਤੇ ਕਾਮੇਡੀ ਫ਼ਿਲਮ ਹੈ। ਇਸ ਫ਼ਿਲਮ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੰਗਾਰਾ ਮਿਲਿਆ।

Fuffad Ji image From google

ਫੁੱਫੜ ਜੀ (Fuffad Ji)
11 ਨਵੰਬਰ ਨੂੰ ਰਿਲੀਜ਼ ਹੋਈ ਪੌਲੀਵੁੱਡ ਦੀ ਫ਼ਿਲਮ ਫੁੱਫੜ ਜੀ ਇੱਕ ਕਾਮੇਡੀ ਫ਼ਿਲਮ ਹੈ। ਇਸ ਫ਼ਿਲਮ ਵਿੱਚ ਇੱਕ ਜਵਾਈ ਦੀ ਉਸ ਦੇ ਸਹੁਰੇ ਘਰ ਵਿੱਚ ਅਹਿਮੀਅਤ ਨੂੰ ਦਰਸਾਉਂਦੀ ਹੈ, ਹਲਾਂਕਿ ਤੁੰਨਕ ਮਿਜਾਜ਼ ਜਵਾਈ ਕਾਰਨ ਘਰ ਦੇ ਬੱਚ ਬੇਹੱਦ ਪਰੇਸ਼ਾਨ ਰਹਿੰਦੇ ਹਨ। ਇਸ ਫ਼ਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ ਤੇ ਬੀਨੂੰ ਢਿੱਲੋ, ਗੁਰਨਾਮ ਭੁੱਲਰ, ਜੱਸੀ ਗਿੱਲ, ਜੈਸਮੀਨ ਬਾਜਵਾ ਇਸ ਵਿੱਚ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਏ।

Ikko Mikke image From google

ਇੱਕੋ ਮਿੱਕੇ (Ikko Mikke)
ਸਤਿੰਦਰ ਸਰਤਾਜ ਸਟਾਰਰ ਫ਼ਿਲਮ ਇੱਕੋ ਮਿੱਕੇ ਇੱਕ ਰੋਮੈਂਟਿਕ ਡਰਾਮੇ ਨੂੰ ਦਰਸਾਉਂਦੀ ਹੈ। ਇਸ ਫ਼ਿਲਮ ਨੂੰ ਪੰਕਜ ਵਰਮਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਵਿੱਚ ਦੋ ਸੋਲਮੇਟ ਲੋਕਾਂ ਦੀ ਪ੍ਰੇਮ ਕਹਾਣੀ ਨੂੰ ਦਰਸਾਇਆ ਗਿਆ ਹੈ।

Teeja Punjab image From google

ਤੀਜਾ ਪੰਜਾਬ (Teeja Punjab)
ਤੀਜਾ ਪੰਜਾਬ ਇਹ ਫ਼ਿਲਮ ਕਮੇਡੀ, ਡਰਾਮਾ ਤੇ ਜ਼ਮੀਨੀ ਮੁੱਦਿਆਂ ਨੂੰ ਦਰਸਾਉਂਦੀ ਹੈ। ਇਸ ਫ਼ਿਲਮ ਦੀ ਸ਼ੁਰੂਆਤ ਅੰਬਰਦੀਪ ਸਿੰਘ ਤੇ ਅਦਾਕਾਰਾ ਨਿਰਮਤ ਖਹਿਰਾ ਨਾਲ ਹੁੰਦੀ ਹੈ ਤੇ ਦੋਹਾਂ ਨੇ ਹੀ ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਅਦਾ ਕੀਤੇ ਹਨ। ਇਹ ਫ਼ਿਲਮ ਅੰਬਰਦੀਪ ਪ੍ਰੋਡਕਸ਼ਨ ਬੈਨਰ ਤੇ ਓਮਜੀ ਸਟੂਡੀਓ ਦੇ ਬੈਨਰ ਹੇਠ ਬਣੀ ਹੈ। ਇਹ ਫ਼ਿਲਮ 3 ਦਸੰਬਰ ਨੂੰ ਰਿਲੀਜ਼ ਹੋਈ ਹੈ ਤੇ ਦੇਸ਼ ਤੇ ਵਿਦੇਸ਼ ਵਿੱਚ ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

You may also like