ਵਿਜੈ ਦਿਵਸ ਦੇ ਮੌਕੇ 'ਤੇ ਨਿਰਮਾਤਾਵਾਂ ਨੇ ਈਸ਼ਾਨ ਖੱਟਰ ਸਟਾਰਰ ਫ਼ਿਲਮ ਪੀਪਾ ਦੀ ਰਿਲੀਜ਼ਿੰਗ ਡੇਟ ਦਾ ਕੀਤਾ ਐਲਾਨ

written by Pushp Raj | December 16, 2021

16 ਦਸੰਬਰ ਯਾਨੀ ਅੱਜ ਸਾਲ 1971 ਨੂੰ ਭਾਰਤ-ਪਾਕਿ ਵਿਚਾਲੇ ਹੋਈ ਜੰਗ ਦੀ 50ਵੀਂ ਵਰ੍ਹੇਗੰਢ ਹੈ। ਭਾਰਤੀ ਫੌਜ ਇਸ ਜਿੱਤ ਦੇ ਦਿਨ ਨੂੰ ਵਿਜੈ ਦਿਵਸ ਵਜੋਂ ਮਨਾਉਂਦੀ ਹੈ। ਵਿਜੈ ਦਿਵਸ ਦੇ ਖ਼ਾਸ ਮੌਕੇ 'ਤੇ ਈਸ਼ਾਨ ਖੱਟਰ ਸਟਾਰਰ ਫ਼ਿਲਮ 'ਪੀਪਾ' ਦੇ ਨਿਰਮਾਤਾਵਾਂ ਨੇ ਇਸ ਨੂੰ ਰਿਲੀਜ਼ ਕਰਨ ਦੀ ਤਰੀਕ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਈਸ਼ਾਨ ਖੱਟਰ ਦੀ ਆਗਮੀ ਫ਼ਿਲਮ 'ਪੀਪਾ' ਭਾਰਤ ਤੇ ਪਾਕਿ ਵਿਚਾਲੇ ਹੋਈ ਸਾਲ 1971 ਦੀ ਜੰਗ ਉੱਤੇ ਆਧਾਰਿਤ ਹੈ। ਇਸ ਜੰਗ ਦੇ ਨਾਲ ਬੰਗਲਾਦੇਸ਼ ਨੂੰ ਆਜ਼ਾਦੀ ਮਿਲੀ ਸੀ। ਇਹ ਫ਼ਿਲਮ 9 ਦਸੰਬਰ 2022 ਵਿੱਚ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।

ishaan khattar Image Source: Instagram

ਹੋਰ ਪੜ੍ਹੋ : ਫ਼ਿਲਮ ਬ੍ਰਹਮਾਅਸਤਰ 'ਚ ਰਣਬੀਰ ਕਪੂਰ ਦਾ ਫਰਸਟ ਲੁੱਕ ਆਇਆ ਸਾਹਮਣੇ, ਆਲਿਆ ਭੱਟ ਨੇ ਸ਼ੇਅਰ ਕੀਤਾ ਮੋਸ਼ਨ ਪੋਸਟਰ

ਇਸ ਫ਼ਿਲਮ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਉੱਤੇ ਪੋਸਟ ਕਰਦੇ ਹੋਏ ਈਸ਼ਾਨ ਖੱਟਰ ਨੇ ਲਿਖਿਆ, "ਵਿਜੈ ਦਿਵਸ ਦੀ 50ਵੀਂ ਵਰ੍ਹੇਗੰਢ ਮੌਕੇ ਅਸੀਂ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਭਾਰਤੀ ਫੌਜਿਆਂ ਦੀ ਬਹਾਦਰੀ ਨੂੰ ਸਲਾਮ ਕਰਦੇ ਹਾਂ। ਫ਼ਿਲਮ 'ਪੀਪਾ' 9 ਦਸੰਬਰ 2022 ਵਿੱਚ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। "

 

View this post on Instagram

 

A post shared by Ishaan (@ishaankhatter)

ਇਸ ਫ਼ਿਲਮ ਦੇ ਨਿਰਮਾਤਾ ਸਿਧਾਰਥ ਰਾਏ ਕਪੂਰ ਹਨ ਅਤੇ ਇਸ ਦੇ ਨਿਰਦੇਸ਼ਕ ਰਾਜਾ ਕ੍ਰਿਸ਼ਣ ਮੇਨਨ ਹਨ। ਇਸ ਫ਼ਿਲਮ ਵਿੱਚ ਸੰਗੀਤ ਮਸ਼ਹੂਰ ਸੰਗੀਤਕਾਰ ਏ. ਆਰ. ਰਹਿਮਾਨ ਨੇ ਦਿੱਤਾ ਹੈ। ਇਸ ਫ਼ਿਲਮ ਦੇ ਰਿਲੀਜ਼ ਹੋਣ ਸਬੰਧੀ ਏ. ਆਰ. ਰਹਿਮਾਨ ਨੇ ਵੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

ਈਸ਼ਾਨ ਖੱਟਰ ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਆਰਮੀ ਅਫਸਰ ਦਾ ਨਿਭਾ ਰਹੇ ਹਨ। ਇਸ ਫ਼ਿਲਮ ਨੂੰ ਇੱਕ ਮਹਾਂਕਾਵਿ ਯੁੱਧ ਡਰਾਮਾ ਕਿਹਾ ਜਾ ਸਕਦਾ ਹੈ। ਇਹ ਫ਼ਿਲਮ ਇੱਕ ਅਜਿਹੇ ਪਰਿਵਾਰ ਦੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਕਿ ਫਰੰਟ ਲਾਈਨ ਉੱਤੇ ਲੜ ਰਿਹਾ ਹੈ।

ishaan khattar movie pipa first look Image Source: Instagram

ਹੋਰ ਪੜ੍ਹੋ : ਸਾਲ 2021 ਵਿੱਚ ਬੀ-ਟਾਊਨ ਦੀਆਂ ਇਨ੍ਹਾਂ ਜੋੜੀਆਂ ਨੇ ਕਰਵਾਇਆ ਵਿਆਹ

ਇਹ ਫਿਲਮ ਬ੍ਰਿਗੇਡੀਅਰ ਬਲਰਾਮ ਸਿੰਘ ਮਹਿਤਾ ਦੀ ਕਿਤਾਬ 'ਦ ਬਰਨਿੰਗ ਚੈਫੇਸ' 'ਤੇ ਆਧਾਰਿਤ ਹੈ। ਇਸ ਫਿਲਮ 'ਚ ਈਸ਼ਾਨ ਬ੍ਰਿਗੇਡੀਅਰ ਮਹਿਤਾ ਦੀ ਭੂਮਿਕਾ 'ਚ ਨਜ਼ਰ ਆਉਣਗੇ, ਜੋ 45ਵੇਂ ਕੈਵਲਰੀ ਟੈਂਕ ਸਕੁਆਡਰਨ ਦਾ ਹਿੱਸਾ ਰਹਿ ਚੁੱਕੇ ਹਨ। ਮਹਿਤਾ ਦੇ ਭਰਾ, ਪ੍ਰਿਯਾਂਸ਼ੂ ਪਾਇਨੁਲੀ ਅਤੇ ਭੈਣ ਦਾ ਕਿਰਦਾਰ ਮ੍ਰਿਣਾਲ ਠਾਕੁਰ ਨਿਭਾ ਰਹੇ ਹਨ, ਜੋ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਆਪਣੇ ਭੈਣ-ਭਰਾਵਾਂ ਨਾਲ ਪੂਰਬ ਤੋਂ ਲੜਿਆ ਸੀ।

You may also like