ਫ਼ਿਲਮ ਬ੍ਰਹਮਾਅਸਤਰ 'ਚ ਰਣਬੀਰ ਕਪੂਰ ਦਾ ਫਰਸਟ ਲੁੱਕ ਆਇਆ ਸਾਹਮਣੇ, ਆਲਿਆ ਭੱਟ ਨੇ ਸ਼ੇਅਰ ਕੀਤਾ ਮੋਸ਼ਨ ਪੋਸਟਰ

written by Pushp Raj | December 16, 2021

ਬਾਲੀਵੁੱਡ ਸਟਾਰਸ ਰਣਬੀਰ ਕਪੂਰ ਤੇ ਆਲਿਆ ਭੱਟ ਆਪਣੀ ਆਗਾਮੀ ਫ਼ਿਲਮ ਬ੍ਰਹਮਾਅਸਤਰ ਦੀ ਪ੍ਰਮੋਸ਼ਨ ਕਰ ਰਹੇ ਹਨ। ਇਸ ਫ਼ਿਲਮ ਦਾ ਮੋਸ਼ਨ ਪੋਸਟਰ ਰਿਲੀਜ ਹੋ ਚੁੱਕਾ ਹੈ। ਇਸ ਪੋਸਟਰ ਰਾਹੀਂ ਫ਼ਿਲਮ ਵਿੱਚ ਰਣਬੀਕਪੂਰ ਦੇ ਦਮਦਾਰ ਰੋਲ ਦੀ ਝਲਕ ਮਿਲਦੀ ਹੈ, ਜਿਸ ਨੂੰ ਵੇਖ ਕੇ ਰਣਬੀਰ ਦੇ ਫੈਨਜ਼ ਬੇਹੱਦ ਖੁਸ਼ ਹਨ।

ਇਸ ਫ਼ਿਲਮ ਨੂੰ ਆਯਾਨ ਮੁਖਰਜ਼ੀ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਦੇ ਲਈ ਰਣਬੀਰ ਕਪੂਰ ਦਾ ਫਰਸਟ ਲੁੱਕ ਸਾਹਮਣੇ ਆ ਚੁੱਕਾ ਹੈ। ਫੈਨਜ਼ ਵੱਲੋਂ ਪੋਸਟਰ 'ਚ ਰਣਬੀਰ ਦਾ ਪਹਿਲਾ ਲੁੱਕ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

Ranbir kapoor first look image From instagram

ਇਸ ਵਿੱਚ ਰਣਬੀਰ ਕਪੂਰ ਹੱਥ ਵਿੱਚ ਤ੍ਰਿਸ਼ੂਲ ਫੜ੍ਹ ਕੇ ਅੱਗ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ। ਰਣਬੀਰ ਦੇ ਨਾਲ ਫ਼ਿਲਮ ਬ੍ਰਹਮਾਅਸਤਰ ਵਿੱਚ ਅਮਿਤਾਭ ਬੱਚਨ, ਆਲਿਆ ਭੱਟ ਵੀ ਮੁੱਖ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ। ਰਣਬੀਰ ਇਸ ਫ਼ਿਲਮ ਵਿੱਚ ਸ਼ਿਵਾ ਦਾ ਕਿਰਦਾਰ ਅਦਾ ਕਰ ਰਹੇ ਹਨ। ਇਹ ਫ਼ਿਲਮ ਇੱਕ ਮਿਥਿਹਾਸਕ ਕਥਾ 'ਤੇ ਅਧਾਰਤ ਹੈ।

Ranbir kapoor image From instagram

ਹੋਰ ਪੜ੍ਹੋ : ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਨਤਮਸਤਕ ਹੋਏ ਆਲਿਆ ਭੱਟ ਤੇ ਆਯਾਨ ਮੁਖਰਜ਼ੀ

ਰਣਬੀਰ ਕਪੂਰ ਦੀ ਇਹ ਫ਼ਿਲਮ ਅਗਲੇ ਸਾਲ 2022 ਵਿੱਚ ਰਿਲੀਜ਼ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਰਣਬੀਰ ਆਪਣੀ ਲੇਡੀ ਲਵ ਆਲਿਆ ਭੱਟ ਦੇ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।

Alia bhatt and Ranbir Kapoor image From google

ਇਸ ਫ਼ਿਲਮ ਦਾ ਮੋਸ਼ਨ ਪੋਸਟ ਦੀ ਸ਼ੁਰੂਆਤ ਸ਼ਿਵਾ ਤੇ ਈਸ਼ਾ ਦੇ ਵਾਈਸਓਵਰ ਨਾਲ ਹੁੰਦੀ ਹੈ। ਇਸ ਮੋਸ਼ਨ ਪੋਸਟਰ ਨੂੰ ਵੇਖ ਕੇ ਰਣਬੀਰ ਦੇ ਲੁੱਕ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਬੈਂਚਮਾਰਕ ਵੀ ਸੈਟ ਕਰ ਸਕਦੀ ਹੈ।

ਹੋਰ ਪੜ੍ਹੋ : ਸਾਲ 2021 ਵਿੱਚ ਬੀ-ਟਾਊਨ ਦੀਆਂ ਇਨ੍ਹਾਂ ਜੋੜੀਆਂ ਨੇ ਕਰਵਾਇਆ ਵਿਆਹ

ਆਲਿਆ ਭੱਟ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਦਾ ਮੋਸ਼ਨ ਪੋਸਟ ਸ਼ੇਅਰ ਕੀਤਾ ਹੈ, ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ, "ਆਪਣੀ ਰੌਸ਼ਨੀ ਤੇ ਸ਼ਕਤੀਆਂ ਦੇ ਨਾਲ ਜਲਦ ਆ ਰਿਹਾ ਹੈ ਸਾਡਾ ਸ਼ਿਵਾ।"

 

View this post on Instagram

 

A post shared by Alia Bhatt ☀️ (@aliaabhatt)

ਇਸ ਫ਼ਿਲਮ ਦੇ ਜ਼ਰੀਏ ਦਰਸ਼ਕਾਂ ਨੂੰ ਰਣਬੀਰ ਕਪੂਰ ਦੀ ਐਂਕਟਿੰਗ ਦਾ ਇੱਕ ਨਵਾਂ ਪਹਿਲੂ ਵਿਖਾਈ ਦੇਵੇਗਾ। ਦਰਸ਼ਕ ਇਸ ਨੂੰ ਵੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਹਲਾਂਕਿ ਇਹ ਫ਼ਿਲਮ ਦਰਸ਼ਕਾਂ ਉੱਤੇ ਆਪਣਾ ਜਾਦੂ ਵਿਖਾ ਸਕੇਗੀ ਜਾਂ ਨਹੀਂ, ਇਹ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

You may also like