ਪੰਜਾਬੀ ਗੱਬਰੂਆਂ ਦੀ ਸ਼ਾਨ ਹੈ ਲੋਕ ਨਾਚ "ਭੰਗੜਾ"

written by Rajan Sharma | October 09, 2018

ਪੰਜਾਬ ਦਾ ਵਿਰਸਾ ਬੇਹੱਦ ਹੀ ਖ਼ੂਬਸੂਰਤ ਅਤੇ ਬੇਸ਼ਕੀਮਤੀ ਹੈ| ਸਭਿਆਚਾਰਕ ਰੰਗ ਨਾਲ ਭਰਪੂਰ ਇਹ ਵਿਰਸਾ ਬੜਾ ਹੀ ਅਨਮੋਲ ਹੈ| ਜੇਕਰ ਅਸੀ ਗੱਲ ਕਰੀਏ ਪੰਜਾਬ ਦੇ ਲੋਕ ਨਾਚ ਭੰਗੜੇ ਦੀ ਜੋ ਕਿ ਬੜੇ ਹੀ ਜੋਸ਼ ਅਤੇ ਚਾਅ ਨਾਲ ਪਾਇਆ ਜਾਂਦਾ ਹੈ| ਜੋਸ਼,ਹਿੰਮਤ ਅਤੇ ਵਲਵਲਿਆਂ ਨਾਲ ਭਰਪੂਰ ਪੰਜਾਬ ਦੇ ਲੋਕ ਨਾਚਾਂ ਦਾ ਰੋਅ ਚਾਂਬਲੇ ਦਰਿਆਵਾਂ ਵਰਗਾ ਹੈ| ਫ਼ਸਲਾਂ ਵਾਂਗ ਝੂਮਦੇ, ਹਵਾਵਾਂ ਵਾਂਗ ਲਹਿਰਾਉਂਦੇ,ਬੱਦਲਾਂ ਵਾਂਗ ਗਰਜਦੇ,ਲਲਕਾਰੇ ਮਾਰਦੇ, ਬੱਲੇ ਸ਼ੇਰਾਂ, ਆਹਹ ਆਹ ਕਰਦੇ ਗੱਬਰੂ ਜਦ ਧਮਾਲਾਂ ਪਾਉਂਦੇ ਨੇ ਤਾਂ ਸਾਰਾ ਮਾਹੌਲ ਝੂਮ ਉੱਠਦਾ ਹੈ|

ਹੋਰ ਪੜੋ : ਢੋਲ ਦੇ ਡਗੇ ‘ਤੇ ‘ਗੁਆਂਢੀਆਂ’ ਨਾਲ ਪੈਂਦਾ ਹੈ ਭੰਗੜਾ

https://www.youtube.com/watch?v=2z3nlGyQk6g&feature=youtu.be

ਭੰਗੜਾ ਮੇਲਿਆਂ,ਤਿਓਹਾਰਾਂ ਅਤੇ ਵਿਆਹ ਸ਼ਾਦੀਆਂ ਤੇ ਪਾਇਆ ਜਾਂਦਾ ਹੈ| ਹਰੀਆਂ ਕਣਕਾਂ ਜਦ ਸੁਨਹਿਰੀ ਸਿਟੀਆਂ ਵਿੱਚ ਬਦਲ ਜਾਣ ਅਤੇ ਜਦੋ ਸੁਨਹਿਰੀ ਭਰੀਆਂ ਦਾਣਿਆਂ 'ਚ ਬਦਲ ਜਾਣ ਤਾਂ ਕਿਸਾਨ ਪਿੰਡ ਦੇ ਲੋਕ ਖੁਸ਼ੀ ਵਿੱਚ ਭੰਗੜਾ ਪਾਉਂਦੇ ਹਨ|

ਲਿਸ਼ ਲਿਸ਼ ਕਰਦੇ ਕੁੜਤੇ, ਤਿਲਾਂ ਵਾਲਿਆਂ ਜੁੱਤੀਆਂ,ਫਰਾਟੇ ਮਾਰ ਦੇ ਚਾਦਰੇ, ਪੇਚਾਂ ਵਾਲਿਆਂ ਪੱਗਾਂ, ਗਲਾਂ ਵਿੱਚ ਕੈਂਠੇ, ਹੱਥਾਂ ਵਿੱਚ ਖੂੰਡੇ, ਕਾਟੋ,ਅਲਗੋਜ਼ੇ, ਇਸ ਲੋਕਨਾਚ ਨੂੰ ਬੜਾ ਹੀ ਰੰਗਦਾਰ ਬਣਾ ਦੇਂਦੇ ਹਨ|

You may also like