Advertisment

ਜਾਣੋ ਘਰ 'ਚ ਲਾਫਿੰਗ ਬੁੱਧਾ ਰੱਖਣ ਦੇ ਨਾਲ ਹੁੰਦੇ ਨੇ ਕਿਹੜੇ ਫਾਇਦੇ

author-image
By Lajwinder kaur
New Update
ਜਾਣੋ ਘਰ 'ਚ ਲਾਫਿੰਗ ਬੁੱਧਾ ਰੱਖਣ ਦੇ ਨਾਲ ਹੁੰਦੇ ਨੇ ਕਿਹੜੇ ਫਾਇਦੇ
Advertisment
ਅਸੀਂ ਅਕਸਰ ਦੇਖਦੇ ਹਾਂ ਲੋਕਾਂ ਨੇ ਆਪਣੇ ਘਰਾਂ ਤੇ ਆਫ਼ਿਸ ‘ਚ ਲਾਫਿੰਗ ਬੁੱਧਾ ਰੱਖੇ ਹੁੰਦੇ ਨੇ । ਉਹ ਇਸਨੂੰ ਸੁਭਾਗ ਅਤੇ ਸੰਪੰਨਤਾ ਦਾ ਪ੍ਰਤੀਕ ਮੰਨਦੇ ਹਨ । ਵਸਤੂਸ਼ਾਸਤਰ ਅਤੇ ਫੇਂਗਸ਼ੁਈ ਦੇ ਅਨੁਸਾਰ ਵੀ ਲਾਫਿੰਗ ਬੁੱਧਾ ਨੂੰ ਲੱਕੀ ਚਾਰਮ ਮੰਨਿਆ ਜਾਂਦਾ ਹੈ । ਬਾਜ਼ਾਰ ਵਿਚ ਕਈ ਪ੍ਰਕਾਰ ਅਤੇ ਆਕਾਰ ਵਾਲੇ ਲਾਫਿੰਗ ਬੁੱਧੇ ਉਪਲੱਬਧ ਹਨ। ਆਓ ਜਾਣਦੇ ਹਾਂ ਕਿਹੜਾ ਲਾਫਿੰਗ ਬੁੱਧਾ ਕਿਸ ਮਨੋਕਾਮਨਾ ਦੀ ਪੂਰਤੀ ਕਰਦੇ ਹਨ-
Advertisment
laughing buddha with children ਔਲਾਦ ਸੁੱਖ ਚਾਹੁੰਦੇ ਹਨ ਤਾਂ ਬੱਚਿਆਂ ਨਾਲ ਬੈਠਿਆਂ ਲਾਫਿੰਗ ਬੁੱਧਾ- ਜਿਸ ਮੂਰਤੀ ਵਿਚ ਲਾਫਿੰਗ ਬੁੱਧਾ ਬੱਚਿਆਂ ਨਾਲ ਬੈਠਾ ਦਿਖਾਈ ਦੇਵੇ, ਇਹ ਮੂਰਤੀ ਔਲਾਦ ਪ੍ਰਾਪਤੀ ਲਈ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ । ਇਸ ਨੂੰ ਪਤੀ-ਪਤਨੀ ਆਪਣੇ ਸੌਣ ਵਾਲੇ ਕਮਰੇ ਵਿਚ ਰੱਖਣਾ ਚਾਹੀਦਾ ਹੈ । laughing buddha with bag
Advertisment
ਆਮਦਨੀ ਠੀਕ ਨਹੀਂ ਹੋ ਰਹੀ ਤਾਂ ਥੈਲਾ ਲਿਆ ਲਾਫਿੰਗ ਬੁੱਧਾ- ਜੇ ਤੁਹਾਨੂੰ ਵਪਾਰ ਜਾਂ ਦੁਕਾਨ ਦੀ ਕਮਾਈ ਚੰਗੀ ਨਹੀਂ ਹੋ ਰਹੀ ਹੈ ਤਾਂ ਥੈਲੀ ਲਿਆ ਲਾਫਿੰਗ ਬੁੱਧਾ ਦੁਕਾਨ ਜਾਂ ਆਫਿਸ ਦੇ ਮੇਨ ਗੇਟ ਉੱਤੇ ਰੱਖਣਾ ਚਾਹੀਦਾ ਹੈ, ਇਸ ਨਾਲ ਇਨਕਮ ਵੱਧਦੀ ਹੈ। sukh shanti wal laughing buddha ਸੁੱਖ ਸ਼ਾਂਤੀ ਚਾਹੁੰਦੇ ਹੋ ਤਾਂ ਧਿਆਨ ਕਰਦੇ ਹੋਏ ਲਾਫਿੰਗ ਬੁੱਧਾ- ਜੇ ਘਰ ‘ਚ ਅਕਸਰ ਹੀ ਲੜਾਈ-ਝਗੜੇ ਹੁੰਦੇ ਰਹਿੰਦੇ ਨੇ ਤੇ ਤੁਸੀਂ ਘਰ ਵਿੱਚ ਸੁੱਖ- ਸ਼ਾਂਤੀ ਅਤੇ ਆਨੰਦ ਦਾ ਮਾਹੌਲ ਚਾਹੁੰਦੇ ਹਨ ਤਾਂ ਹੱਥ ਵਿੱਚ ਬਾਉਲ ਲਈ ਹੋਏ ਲਾਫਿੰਗ ਬੁੱਧਾ ਆਪਣੇ ਘਰ ਵਿੱਚ ਸਥਾਪਿਤ ਕਰੋ । ਇਸ ਮੂਰਤੀ ਨੂੰ ਰੱਖਣ ਦੇ ਨਾਲ ਗੁੱਸਾ ਘੱਟ ਆਉਂਦਾ ਹੈ । lateya hoya laughing buddha ਬਦਕਿਸਮਤੀ ਦੂਰ ਕਰਨੀ ਹੈ ਤਾਂ ਲੇਟਿਆ ਹੋਇਆ ਲਾਫਿੰਗ ਬੁੱਧਾ- ਬਦਕਿਸਮਤੀ ਅਤੇ ਗਰੀਬੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਲੇਟਿਆ ਹੋਇਆ ਲਾਫਿੰਗ ਬੁੱਧਾ ਰੱਖਣਾ ਚਾਹੀਦਾ ਹੈ । ਜੇਕਰ ਹਰ ਕੰਮ ਵਿਚ ਅਸਫਲਤਾ ਅਤੇ ਬਦਕਿਸਮਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਘਰ-ਦੁਕਾਨ ਵਿਚ ਲੇਟੇ ਹੋਏ ਲਾਫਿੰਗ ਬੁੱਧੇ ਦੀ ਮੂਰਤੀ ਰੱਖਣੀ ਚੰਗੀ ਹੁੰਦੀ ਹੈ । ਇਸ ਨਾਲ ਹੌਲੀ-ਹੌਲੀ ਬਦਕਿਸਮਤੀ ਖਤਮ ਹੋਣ ਲੱਗਦੀ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment