ਜੇਕਰ ਤੁਸੀਂ ਵੀ ਚਾਹ ਪੀਣ ਦੇ ਹੋ ਸ਼ੌਕੀਨ ਤਾਂ ਇੰਝ ਪਤਾ ਕਰੋ ਚਾਹਪੱਤੀ 'ਚ ਮਿਲਾਵਟ

written by Pushp Raj | April 12, 2022

ਜਿਆਦਾਤਰ ਭਾਰਤੀ ਲੋਕਾਂ ਦੀ ਸਵੇਰ ਇੱਕ ਕੱਪ ਚਾਹ ਦੇ ਨਾਲ ਹੁੰਦੀ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਚਾਹ ਬਣਾਉਣ ਲਈ ਜਿਹੜੀ ਚਾਹਪੱਤੀ ਤੁਸੀਂ ਇਸਤੇਮਾਲ ਕਰ ਰਹੇ ਹੋ ਕੀ ਉਹ ਸ਼ੁੱਧ ਹੈ। ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਚਾਹਪੱਤੀ ਵਿੱਚ ਸ਼ੁੱਧਤਾ ਤੇ ਅਸ਼ੁੱਧਤਾ ਦੇ ਵੱਖ-ਵੱਖ ਪੈਮਾਨੇ ਹੁੰਦੇ ਹਨ। ਜਿਸ ਦਾ ਕਾਰਨ ਹੈ ਇਸ ਵਿੱਚ ਹੋਣ ਵਾਲੀ ਮਿਲਾਵਟ।

ਜਿਆਦਾਤਰ ਲੋਕ ਇਹ ਸੁਣ ਕੇ ਜਾਂ ਪੜ੍ਹ ਕੇ ਹੈਰਾਨ ਹੋ ਜਾਂਦੇ ਹਨ ਕਿ ਚਾਹਪੱਤੀ ਵਿੱਚ ਮਿਲਾਵਟ ਆਖਿਰ ਕਿੰਝ ਹੋ ਸਕਦੀ ਹੈ, ਪਰ ਅਸਲ ਸੱਚ ਇਹ ਹੈ ਕਿ ਅਸੀਂ ਜੋ ਚਾਹਪੱਤੀ ਵਰਤਦੇ ਹਾਂ ਉਸ ਚੋਂ ਜ਼ਿਆਦਾਤਰ ਚਾਹਪੱਤੀ ਮਿਲਾਵਟੀ ਹੁੰਦੀ ਹੈ, ਜੋ ਸਾਡੇ ਸਰੀਰ ਨੂੰ ਊਰਜਾ ਦੇਣ ਦੀ ਬਜਾਏ ਕਈ ਰੋਗਾਂ ਦਾ ਕਾਰਨ ਬਣਦੀ ਹੈ। ਆਓ ਜਾਣਦੇ ਹਾਂ ਕਿ ਚਾਹਪੱਤੀ ਵਿੱਚ ਮਿਲਾਵਟ ਦਾ ਪਤਾ ਕਿਵੇਂ ਲਗਾ ਸਕਦੇ ਹਾਂ।

ਮਹਿਮਾਨਾਂ ਦਾ ਸਵਾਗਤ ਕਰਨਾ ਹੋਵੇ ਜਾਂ ਫਿਰ ਦਿਨ ਭਰ ਦੀ ਥਕਾਨ ਮਿਟਾਉਣੀ ਹੋਵੇ, ਇੱਕ ਪਿਆਲੀ ਚਾਹ (Tea ) ਦੇ ਕੱਪ ਦਾ ਹਰ ਇੱਕ ਨੂੰ ਇੰਤਜ਼ਾਰ ਹੁੰਦਾ ਹੈ । ਪਰ ਇੱਥੇ ਸੋਚਣ ਵਾਲੀ ਗੱਲ ਹੈ ਕਿ ਜਿਹੜੀ ਚਾਹ ਤੁਸੀਂ ਪੀ ਰਹੇ ਹੋ ਕਿ ਉਹ ਅਸਲੀ ਹੈ ਜਾਂ ਫਿਰ ਉਸ ਵਿੱਚ ਕੋਈ ਮਿਲਾਵਟ ਕੀਤੀ ਗਈ ਹੈ । ਇਸ ਦਾ ਪਤਾ ਲਗਾਉਣਾ ਬਹੁਤ ਔਖਾ ਕੰਮ ਹੈ । ਮਿਲਾਵਟੀ ਚਾਹ (Check Adulteration In Tea Leaves) ਪੀਣ ਨਾਲ ਨਾ ਸਿਰਫ ਤੁਹਾਡਾ ਸਵਾਦ ਖਰਾਬ ਹੁੰਦਾ ਹੈ, ਬਲਕਿ ਇਸ ਦਾ ਸਿਹਤ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ।

ਹੋਰ ਪੜ੍ਹੋ : ਜਾਣੋ ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਫਾਇਦੇ, ਰਹੋਗੇ ਸਿਹਤਮੰਦ

ਆਓ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਦੇ ਹਾਂ ਜਿਸ ਨਾਲ ਤੁਸੀਂ ਮਿਲਾਵਟੀ ਚਾਹ ਪੱਤੀ ਦਾ ਪਤਾ ਲਗਾ ਸਕਦੇ ਹੋ । ਚਾਹ ਪੱਤੀ ਵਿੱਚ ਮਿਲਾਵਟ ਪਤਾ ਕਰਨ ਲਈ ਸਭ ਤੋਂ ਪਹਿਲਾਂ ਇੱਕ ਠੰਡੇ ਪਾਣੀ ਦਾ ਗਿਲਾਸ ਲਵੋ । ਹੁਣ ਇਸ ਵਿੱਚ ਚਾਹ ਪੱਤੀ ਦੇ ਇੱਕ ਜਾਂ ਦੋ ਚੱਮਚੇ ਪਾਓ । ਇੱਕ ਮਿੰਟ ਬਾਅਦ ਜੇ ਪਾਣੀ ਦਾ ਰੰਗ ਰੰਗੀਨ ਹੋ ਜਾਵੇ ਤਾਂ ਸਮਝ ਜਾਓ ਇਸ ਵਿੱਚ ਮਿਲਾਵਟ ਕੀਤੀ ਗਈ ਹੈ ਕਿਉਂਕਿ ਅਸਲ ਚਾਹਪੱਤੀ ਏਨੀਂ ਛੇਤੀ ਰੰਗ ਨਹੀਂ ਛੱਡਦੀ ।


ਇੱਕ ਹੋਰ ਤਰੀਕਾ ਹੈ ਜਿਸ ਨਾਲ ਤੁਸੀਂ ਚਾਹ ਪੱਤੀ ਦੀ ਮਿਲਾਵਟ ਬਾਰੇ ਪਤਾ ਕਰ ਸਕਦੇ ਹੋ । ਇੱਕ ਟਿਸ਼ੂ ਪੇਪਰ ਲਵੋ, ਇਸ ਵਿੱਚ ਦੋ ਚਮਚ ਚਾਹ ਪੱਤੀ ਪਾਓ । ਇਸ ਨੂੰ ਧੁੱਪ ਵਿੱਚ ਰੱਖ ਦਿਓ । ਜੇਕਰ ਇੱਸ ਵਿੱਚ ਕੋਈ ਨਿਸ਼ਾਨ ਦਿਖਾਈ ਦੇਣਗੇ ਤਾਂ ਸਮਝ ਜਾਓ । ਚਾਹ ਪੱਤੀ ਵਿੱਚ ਮਿਲਾਵਟ ਕੀਤੀ ਗਈ ਹੈ । ਇੱਕ ਹੋਰ ਤਰੀਕਾ ਹੈ ਚਾਹ ਪੱਤੀ ਨੂੰ ਹੱਥ ਵਿੱਚ ਲੈ ਕੇ ਰਗੜੋ ਜੇਕਰ ਰਗੜਦੇ ਹੋਏ ਹੱਥਾਂ ਤੇ ਕੋਈ ਰੰਗ ਲੱਗ ਜਾਂਦਾ ਹੈ ਤਾਂ ਸਮਝ ਜਾਓ ਚਾਹ ਪੱਤੀ ਵਿੱਚ ਮਿਲਾਵਟ ਹੈ।

You may also like