ਪੰਜਾਬੀ ਗਾਇਕ ‘ਦੁਰਗਾ ਰੰਗੀਲਾ’ ਦੇ ਨਾਮ ਨਾਲ ਕਿਵੇਂ ਲੱਗਿਆ ਰੰਗੀਲਾ, ਦੇਖੋ ਵੀਡੀਓ

written by Lajwinder kaur | April 07, 2019 01:01pm

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਦੁਰਗਾ ਰੰਗੀਲਾ ਜਿਹੜੇ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਉਹ ਪੰਜਾਬੀ ਇੰਡਸਟਰੀ ਦਾ ਅਜਿਹਾ ਨਗਿਨਾ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਬਾਲੀਵੁੱਡ ਫ਼ਿਲਮ ‘ਚ ਵੀ ਆਪਣੀ ਆਵਾਜ਼ ਦਾ ਜੂਦਾ ਬਿਖੇਰਿਆ ਹੈ।

Know more about Durga Rangila, Watch PTC Showcaseਆਉ ਤੁਹਾਨੂੰ ਦੱਸਦੇ ਹਾਂ ਪੰਜਾਬੀ ਗਾਇਕ ਦੁਰਗਾ ਰੰਗੀਲਾ ਦੇ ਨਾਮ ਨਾਲ ਰੰਗੀਲਾ ਕਿਵੇਂ ਲੱਗਿਆ। ਇਹ ਨਾਮ ਉਹਨਾਂ ਨੂੰ ਭਾਰਤ ਦੇ ਸੱਤਵੇਂ ਰਾਸ਼ਟਰਪਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਦਿੱਤਾ ਸੀ। ਜਦੋਂ ਦੁਰਗਾ ਰੰਗੀਲਾ ਜੀ ਸਕੂਲ ਪੜ੍ਹਦੇ ਸਨ ਤਾਂ ਉਹਨਾਂ ਦੇ ਸਕੂਲ ‘ਚ ਗਿਆਨੀ ਜ਼ੈਲ ਸਿੰਘ ਆਏ ਸਨ ਤੇ ਉਹਨਾਂ ਦੀ ਸੁਰੀਲੀ ਆਵਾਜ਼ ਸੁਣ ਕੇ ਪ੍ਰਿੰਸੀਪਲ ਨੂੰ ਬੱਚੇ ਦਾ ਨਾਮ ਪੁੱਛਿਆ ਤਦ ਉਨ੍ਹਾਂ ਨੇ ਕਿਹਾ ਇਸ ਦੇ ਨਾਮ ਨਾਲ ਤਾਂ ਰੰਗੀਲਾ ਲੱਗਣਾ ਚਾਹੀਦਾ ਹੈ। ਉਦੋਂ ਤੋਂ ਹੀ ਦੁਰਗਾ ਦੇ ਨਾਲ ਰੰਗੀਲਾ ਲੱਗ ਗਿਆ।

ਹੋਰ ਵੇਖੋ:ਜਾਣੋ ਸੰਗਰੂਰ ਦੇ ਛੋਟੇ ਜਿਹੇ ਪਿੰਡ ਚਪਰੌੜਾ ਤੋਂ ਉੱਠਕੇ ਕਿਵੇਂ ਬਣੇ ਹੌਬੀ ਧਾਲੀਵਾਲ ਪੰਜਾਬੀ ਇੰਡਟਸਰੀ ਦੇ ਰੌਅਬਦਾਰ ਅਦਾਕਾਰ

ਪੀਟੀਸੀ ਸ਼ੋਅ ਕੇਸ ‘ਚ ਗੱਲ ਕਰਦੇ ਹੋਏ ਦੁਰਗਾ ਰੰਗੀਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਵੀ ਸਟਰਗਲ ਵਾਲੇ ਦਿਨ ਯਾਦ ਹਨ। ਦੁਰਗਾ ਰੰਗੀਲਾ ਨੇ 14 ਸਾਲ ਤੱਕ ਗਾਇਕੀ ਸਿੱਖੀ ਹੈ। ਇਸ ਤੋਂ ਬਾਅਦ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਚਰਨਜੀਤ ਅਹੂਜਾ ਨੇ ਦੁਰਗਾ ਰੰਗੀਲਾ ਨੂੰ ਤਰਾਸ਼ ਕੇ ਹੀਰਾ ਬਣਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਗੀਤਾਂ ਨਾਲ ਦੇਸ਼ ਹੀ ਨਹੀਂ ਵਿਦੇਸ਼ 'ਚ ਵੀ ਸਰੋਤਿਆਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ।Know more about Durga Rangila, Watch PTC Showcase

ਦੁਰਗਾ ਰੰਗੀਲਾ ਅਜਿਹੇ ਕਲਾਕਾਰ ਨੇ ਜਿਨ੍ਹਾਂ ਦੀ ਸੁਰੀਲੀ ਆਵਾਜ਼ ਦੇ ਫੈਨ ਦੁਨੀਆਂ ਦੇ ਹਰ ਕੋਨੇ-ਕੋਨੇ ‘ਚ ਵਸਦੇ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਜਿਵੇਂ ਖੁਫ਼ਿਆ ਜਸ਼ਨ, ਇਸ਼ਕ, ਕਾਲ਼ੀ ਗਾਨੀ ਮਿੱਤਰਾਂ ਦੀ, ਜ਼ਿੰਦਗੀ, ਪੁੱਤ ਪਰਦੇਸੀ ਆਦਿ। ਇਸ ਤੋਂ ਇਲਾਵਾ ਉਨ੍ਹਾਂ ਨੇ ਧਾਰਮਿਕ ਗੀਤਾਂ ਨਾਲ ਵੀ ਸਭ ਨੂੰ ਰੂਹਾਨ ਕੀਤਾ ਹੈ।

 

You may also like