ਸੰਗੀਤ ਜਗਤ ਦਾ ਚਮਕਦਾ ਸਿਤਾਰਾ ਬਣ ਰਹੀ ਹੈ ਪੰਜਾਬ ਦੀ ਧੀ ਸਿਮਰਨ ਚੌਧਰੀ, ਅਮਿਤਾਭ ਬੱਚਨ ਤੋਂ ਲੈ ਕੇ ਸ਼ਤਰੂਘਨ ਸਿਨਹਾ ਨਾਲ ਕਰ ਚੁੱਕੀ ਹੈ ਕੰਮ

written by Lajwinder kaur | October 04, 2020

ਗਾਇਕਾ ਸਿਮਰਨ ਚੌਧਰੀ ਏਨਾਂ ਦਿਨੀਂ ਆਪਣੇ ਨਵੇਂ ਹਿੰਦੀ ਗੀਤ ‘ਜ਼ਰੂਰਤ’  ਦੇ ਵਿੱਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਰਹੀ ਹੈ । ਗਾਣੇ ਦੀ ਵੀਡੀਓ ‘ਚ ਸੰਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਬਾਲੀਵੁੱਡ ਦੇ ਦਿੱਗਜ ਐਕਟਰ ਸ਼ਤਰੂਘਨ ਸਿਨਹਾ ਤੇ ਸੋਨਾਕਸ਼ੀ ਸਿਨਹਾ । ਇਸ ਗਾਣੇ ‘ਚ ਸਿਮਰਨ ਚੌਧਰੀ ਦੇ ਨਾਲ ਕੁਝ ਹੋਰ ਗਾਇਕਾਂ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।simran choughary ਹੋਰ ਪੜ੍ਹੋ : ਵਾਇਸ ਆਫ਼ ਪੰਜਾਬ ਸੀਜ਼ਨ -11 ਦੇ ਆਡੀਸ਼ਨਾਂ ਲਈ ਇਸ ਤਰ੍ਹਾਂ ਭੇਜੋ ਆਪਣੀ ਐਂਟਰੀ, ਪੂਰਾ ਕਰੋ ਗਾਇਕੀ ‘ਚ ਨਾਂਅ ਚਮਕਾਉਣ ਦਾ ਸੁਫ਼ਨਾ

ਜੇ ਗੱਲ ਕਰੀਏ ਸਿਮਰਨ ਚੌਧਰੀ ਦੀ ਤਾਂ ਉਹ ਚੰਡੀਗੜ੍ਹ ਸ਼ਹਿਰ ਦੇ ਨਾਲ ਸੰਬੰਧ ਰੱਖਦੇ ਨੇ । ਉਨ੍ਹਾਂ ਦਾ ਬਚਪਨ ਤੋਂ ਹੀ ਗਾਇਕੀ ਵੱਲ ਰੁਝਾਨ ਸੀ । ਜਿਸ ਕਰਕੇ ਉਨ੍ਹਾਂ ਦੇ ਮਾਪਿਆਂ ਨੇ ਵੀ ਸਿਮਰਨ ਨੂੰ ਸੰਗੀਤ ਦੇ ਰਾਹ ਤੇ ਚੱਲਣ ਲਈ ਹੱਲਾਸ਼ੇਰੀ ਦਿੱਤੀ ।

simran choughary image

ਉਨ੍ਹਾਂ ਦੀ ਗਾਇਕੀ ਦੇ ਸੁਫ਼ਨਿਆਂ ਨੂੰ ਖੰਭ ਮਿਲੇ ਜਦੋਂ ਉਨ੍ਹਾਂ ਨੇ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ 6’ ‘ਚ ਭਾਗ ਲਿਆ । ਇਸ ਸ਼ੋਅ ਤੋਂ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ । ਇਸ ਤੋਂ ਇਲਾਵਾ ਉਹ ਟੀਵੀ ਦੇ ਇੱਕ ਹੋਰ ਰਿਆਲਟੀ ਸ਼ੋਅ ‘ਦਾ ਵਾਇਸ ਇੰਡੀਆ’ ‘ਚ ਭਾਗ ਲਿਆ ਸੀ, ਜਿੱਥੇ ਉਹ 2nd runners up ਰਹੇ ਸਨ ।

vop6 simran choudhary

ਬਾਲੀਵੁੱਡ ਸਿੰਗਰ ਦਰਸ਼ਨ ਰਾਵਲ ਦੇ ਗੀਤ ‘ਬੂਹੇ ਬਾਰੀਆਂ’ ‘ਚ ਫੀਮੇਲ ਵੋਕਲ ਸਿਮਰਨ ਨੇ ਹੀ ਦਿੱਤੀ ਸੀ । ਵਰੁਣ ਪ੍ਰਭੂਦਿਆਲ ਗੁਪਤ ਦੇ ਵੱਲੋਂ ਉਨ੍ਹਾਂ ਨੂੰ ਅਮਿਤਾਭ ਬੱਚਨ ਦੀ ਨਰੇਸ਼ਨ ਵਾਲੇ ਗੀਤ Guzar Jayega ‘ਚ ਗਾਉਂਣ ਦਾ ਮੌਕਾ ਮਿਲਿਆ ਸੀ । ਇਸ ਗੀਤ ‘ਚ ਇੰਡੀਆ ਦੇ 115 ਕਲਾਕਾਰਾਂ ਨੇ ਕੰਮ ਕੀਤਾ ਸੀ । ਇਹ ਗੀਤ ਲਾਕਡਾਊਨ ਦੇ ਦੌਰਾਨ ਦਰਸ਼ਕਾਂ ਦੇ ਸਨਮੁੱਖ ਹੋਇਆ ਸੀ ।

simran guzar jayega

ਇਸ ਤੋਂ ਇਲਾਵਾ ਉਹ ਪੰਜਾਬੀ ਗੀਤ ਬਸ ਤੇਰੀ, ਕਾਲਾ ਸ਼ਾਹ ਕਾਲ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ । ਬਹੁਤ ਜਲਦ ਉਹ ਦਰਸ਼ਕਾਂ ਦੇ ਲਈ ਨਵੇਂ ਸਿੰਗਲ ਟਰੈਕਸ ਲੈ ਕੇ ਆ ਰਹੇ ਹਨ ।

simran with adnam sani

You may also like