ਐਸ਼ਵਰਿਆ ਰਾਏ ਬੱਚਨ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਅਭਿਸ਼ੇਕ ਬੱਚਨ ਨੇ ਨਕਲੀ ਅੰਗੂਠੀ ਦੇ ਕੇ ਫਸਾਇਆ ਐਸ਼ਵਰਿਆ ਨੂੰ

written by Rupinder Kaler | November 01, 2021

Aishwarya Rai Bachchan ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਐਸ਼ਵਰਿਆ ਦਾ ਜਨਮ 1 ਨਵੰਬਰ 1973 ਨੂੰ ਕਰਨਾਟਕਾ ਦੇ ਮੈਂਗਲੋਰ ਵਿੱਚ ਹੋਇਆ ਸੀ, ਪਰ ਉਨ੍ਹਾਂ ਦਾ ਪਰਿਵਾਰ ਮੁੰਬਈ ਸ਼ਿਫ਼ਟ ਹੋ ਗਿਆ ਅਤੇ ਇੱਥੇ ਹੀ ਉਨ੍ਹਾਂ ਦਾ ਬਚਪਨ ਬੀਤਿਆ ਅਤੇ ਪੜ੍ਹਾਈ-ਲਿਖਾਈ ਵੀ ਮੁੰਬਈ ‘ਚ ਹੀ ਹੋਈ।  Aishwarya Rai Bachchan  ਨੂੰ ਮਾਡਲਿੰਗ ਦਾ ਪਹਿਲਾ ਬ੍ਰੇਕ ਉਦੋਂ ਮਿਲਿਆ ਜਦੋਂ ਉਹ ਨੌਵੀਂ ਕਲਾਸ ‘ਚ ਪੜ੍ਹਦੀ ਸੀ, ਉਦੋਂ ਉਨ੍ਹਾਂ ਨੂੰ ਪੈਂਸਿਲ ਬ੍ਰਾਂਡ ਕੈਮਲਿਨ ਵਿੱਚ ਪਹਿਲੀ ਵਾਰ ਮਾਡਲਿੰਗ ਕਰਨ ਦਾ ਮੌਕਾ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 1993 ‘ਚ ਆਮਿਰ ਖ਼ਾਨ ਨਾਲ ਪੈਪਸੀ ਦੀ ਐਡ ਵਿੱਚ ਕੰਮ ਕਰਨ ਦਾ ਮੌਕਾ ਵੀ ਮਿਲਿਆ। ਐਸ਼ਵਰਿਆ ਰਾਏ ਦਾ ਸੁਫਨਾ ਫ਼ਿਲਮਾਂ ‘ਚ ਕੰਮ ਕਰਨਾ ਜਾਂ ਮਾਡਲ ਬਣਨਾ ਨਹੀਂ ਸੀ।

Aishwarya Rai bachchan Image From instagram

ਹੋਰ ਪੜ੍ਹੋ :

ਨਿਮਰਤ ਖਹਿਰਾ ਦੀ ਆਵਾਜ਼ ‘ਚ ‘ਮੂਲ ਮੰਤਰ’ ਦਾ ਟੀਜ਼ਰ ਰਿਲੀਜ਼

Abhishek Bachchan Wished Happy Birthday To His Wife Aishwarya Rai Pic Courtesy: Instagram

ਆਪਣੇ ਇੱਕ ਇੰਟਰਵਿਊ ‘ਚ ਐਸ਼ ਨੇ ਦੱਸਿਆ ਸੀ ਕਿ ਉਹ ਡਾਕਟਰ ਬਣਨਾ ਚਾਹੁੰਦੀ ਸੀ, ਪਰ ਸ਼ਾਇਦ ਕਿਸਮਤ ਨੇ ਉਨ੍ਹਾਂ ਲਈ ਕੁੱਝ ਹੋਰ ਸੋਚ ਕੇ ਰੱਖਿਆ ਸੀ। 1994 ਚ ਐਸ਼ਵਰਿਆ ਮਿਸ ਇੰਡੀਆ ਫ਼ਾਈਨਲਿਸਟ ਬਣੀ ਸੀ, ਪਰ ਉਹ ਸੁਸ਼ਮਿਤਾ ਸੇਨ ਤੋਂ ਮੁਕਾਬਲਾ ਹਾਰ ਗਈ ਸੀ ਅਤੇ ਉਸ ਸਾਲ ਮਿਸ ਇੰਡੀਆ ਖ਼ਿਤਾਬ ਸੁਸ਼ਮਿਤਾ ਸੇਨ ਨੇ ਆਪਣੇ ਨਾਂਅ ਕੀਤਾ ਸੀ। ਦਰਅਸਲ ਜੱਜਾਂ ਨੇ ਸੁਸ਼ਮਿਤਾ ਤੇ  Aishwarya Rai Bachchan ਨੂੰ ਇੱਕ ਸਵਾਲ ਪੁੱਛਿਆ, ਜਿਸ ਦਾ ਦੋਵਾਂ ਨੇ ਬਹੁਤ ਵਧੀਆ ਜਵਾਬ ਦਿਤਾ, ਪਰ ਜੱਜ ਸੁਸ਼ਮਿਤਾ ਦੇ ਜਵਾਬ ਤੋਂ ਜ਼ਿਆਦਾ ਪ੍ਰਭਾਵਤ ਹੋਏ ਅਤੇ ਮਿਸ ਇੰਡੀਆ ਦਾ ਤਾਜ ਸੁਸ਼ਮਿਤਾ ਨੂੰ ਪਹਿਨਾਇਆ ਗਿਆ। ਉਸੇ ਸਾਲ 1994 ‘ਚ ਐਸ਼ਵਰਿਆ ਨੂੰ ਵਿਸ਼ਵ ਸੁੰਦਰੀ ਦਾ ਖ਼ਿਤਾਬ ਆਪਣੇ ਨਾਂਅ ਕੀਤਾ।

Amitabh Pic Courtesy: Instagram

Aishwarya Rai Bachchan ਨੇ ਮਿਸ ਵਰਲਡ ਦਾ ਖ਼ਿਤਾਬ ਜਿੱਤ ਕੇ ਪੂਰੀ ਦੁਨੀਆ ‘ਚ ਹਿੰਦੁਸਤਾਨ ਦਾ ਨਾਂਅ ਰੌਸ਼ਨ ਕੀਤਾ। 1997 ‘ਚ ਐਸ਼ ਨੂੰ ਤਾਮਿਲ ਫ਼ਿਲਮ ਇਰੁਵਰ ‘ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਨਾਲ ਹੀ ਉਨ੍ਹਾਂ ਦੀ ਇੱਕ ਹੋਰ ਫ਼ਿਲਮ ‘ਜੀਨਜ਼’ ਵੀ ਆਈ, ਪਰ ਇਹ ਦੋਵੇਂ ਫ਼ਿਲਮਾਂ ਬਾਕਸ ਆਫ਼ਿਸ ‘ਤੇ ਖ਼ਾਸ ਕਮਾਲ ਨਹੀਂ ਕਰ ਸਕੀਆਂ । ਸਾਲ 1998 ‘ਚ ਐਸ਼ਵਰਿਆ ਨੇ ਸਲਮਾਨ ਖ਼ਾਨ ਤੇ ਅਜੇ ਦੇਵਗਨ ਨਾਲ ਫ਼ਿਲਮ ‘ਹਮ ਦਿਲ ਦੇ ਚੁਕੇ ਸਨਮ’ ਵਿੱਚ ਕੰਮ ਕੀਤਾ। ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਲੋਕਾਂ ਦੇ ਦਿਲਾਂ ‘ਚ ਅਜਿਹੀ ਜਗ੍ਹਾ ਬਣਾਈ ਕਿ ਐਸ਼ਵਰਿਆ ਰਾਤੋ ਰਾਤ ਸਟਾਰ ਬਣ ਗਈ। ਇਸ ਤੋਂ ਬਾਅਦ ਐਸ਼ ਦੀ ਜ਼ਿੰਦਗੀ ‘ਚ ਜੂਨੀਅਰ ਬੱਚਨ ਅਭਿਸ਼ੇਕ ਦੀ ਐਂਟਰੀ ਹੋਈ। ਇਨ੍ਹਾਂ ਦਾ ਰਿਸ਼ਤਾ ਪਰਵਾਨ ਚੜ੍ਹਿਆ 2005 ਦੀ ਫ਼ਿਲਮ ਬੰਟੀ ਔਰ ਬਬਲੀ ਤੋਂ।

Aishwarya Rai Bachchan Pic Courtesy: Instagram

ਦਰਅਸਲ ਇਸ ਫ਼ਿਲਮ ‘ਚ ਉਨ੍ਹਾਂ ਦਾ ਆਈਟਮ ਨੰਬਰ ਕਜਰਾਰੇ ਕਜਰਾਰੇ ਸੀ, ਜਿਸ ਨੇ ਖ਼ੂਬ ਧਮਾਲ ਮਚਾਇਆ ਸੀ। ਇਹ ਗੀਤ ਸੁਪਰਹਿੱਟ ਰਿਹਾ ਸੀ ਅਤੇ ਇੱਥੋਂ ਹੀ ਅਭਿਸ਼ੇਕ ਤੇ ਐਸ਼ ਦੀ ਦੋਸਤੀ ਹੋਈ। ਇੱਕ ਇੰਟਰਵਿਊ ‘ਚ ਐਸ਼ਵਰਿਆ ਨੇ ਖ਼ੁਲਾਸਾ ਕੀਤਾ ਕਿ ਅਭਿਸ਼ੇਸ਼ ਬੱਚਨ ਨੇ ਬੇਹੱਦ ਰੁਮਾਂਟਿਕ ਅੰਦਾਜ਼ ਵਿੱਚ ਉਨ੍ਹਾਂ ਨੂੰ ਪ੍ਰਪੋਜ਼ ਕੀਤਾ ਸੀ। ਅਭਿਸ਼ੇਕ ਨੇ ਟੋਰਾਂਟੋ ਫ਼ਿਲਮ ਫ਼ੈਸਟੀਵਲ ‘ਚ ਗੁਰੁ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਨਕਲੀ ਅੰਗੂਠੀ ਪਹਿਨਾ ਕੇ ਐਸ਼ਵਰਿਆ ਨੂੰ ਪ੍ਰਪੋਜ਼ ਕੀਤਾ ਸੀ ਅਤੇ ਉਨ੍ਹਾਂ ਨੇ ਫ਼ਿਰ ਵੀ ਇਸ ਰਿਸ਼ਤੇ ਲਈ ਹਾਮੀ ਭਰ ਦਿੱਤੀ ਸੀ।

You may also like